ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਆਰਿਆ ਯੁਵਤੀ ਸਭਾ ਵਲੋਂ ਕਾਲਜ ਵਿੱਚ ਨਵੇਂ ਸਾਲ `ਤੇ ‘ਵੈਦਿਕ ਹਵਨ ਯੱਗ` ਦਾ ਆਯੋਜਨ ਕੀਤਾ ਗਿਆ।ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਪ੍ਰਬੰਧਕ ਕਮੇਟੀ ਅਤੇ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਜਜਮਾਨ ਵਜੋਂ ਹਵਨ ਯੱਗ ਵਿੱਚ ਆਹੂਤੀਆਂ ਪਾਈਆਂ।
ਪਿ੍ਰੰਸੀਪਲ ਡਾ. ਵਾਲੀਆ ਨੇ ਸਭ ਤੋਂ ਪਹਿਲਾਂ ਈਸ਼ਵਰ ਦਾ ਧੰਨਵਾਦ ਕਰਦੇ ਹੋਏ ਹੋਏ ਸਾਰਿਆਂ ਦੇ ਸੁਖੀ ਅਤੇ ਮੰਗਲਮਈ ਜੀਵਨ ਦੀ ਕਾਮਨਾ ਕੀਤੀ।ਨਵੇਂ ਸਾਲ 2024 ਦੀ ਵਧਾਈ ਦਿੰਦੇ ਹੋਏ ਉਨ੍ਹਾਂ ਸਾਰਿਆਂ ਦੀ ਤਰੱਕੀ, ਤੰਦਰੁਸਤੀ, ਕਾਲਜ ਦੀ ਤਰੱਕੀ ਅਤੇ ਨਵੀਆਂ ਉਚਾਈਆਂ ਛੂਹਣ ਦੀ ਕਾਮਨਾ ਕੀਤੀ।ਸੁਦਰਸ਼ਨ ਕਪੂਰ ਨੇ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਪ੍ਰਮਾਤਮਾ ਸਰਵਵਿਆਪਕ ਹੈ ਅਤੇ ਕਣ-ਕਣ ਵਿੱਚ ਮੌਜ਼ੂਦ ਹੈ।ਅੰਤ ‘ਚ ਕਾਲਜ ਦੇ ਸੰਗੀਤ ਵਿਭਾਗ ਦੁਆਰਾ ਭਜਨਾਂ ਦਾ ਗਾਇਣ ਕੀਤਾ ਗਿਆ।
ਇਸ ਮੌਕੇ ਡਾ. ਪੱਲਵੀ ਸੇਠੀ ਪ੍ਰਿੰਸੀਪਲ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ਸਮੇਤ ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ।ਸ਼ਾਂਤੀ ਪਾਠ ਅਤੇ ਪ੍ਰਸ਼ਾਦ ਵਰਤਾਉਣ ਦੇ ਨਾਲ ਯੱਗ ਦੀ ਸਮਾਪਤੀ ਹੋਈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …