Tuesday, July 15, 2025
Breaking News

ਗੁ: ਗੋਬਿੰਦ ਨਗਰ ਤੋਂ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਪ੍ਰਭਾਤ ਫੇਰੀ ਦਾ ਅਯੋਜਨ

PPN2812201425
ਅੰਮ੍ਰਿਤਸਰ, 28 ਦਸੰਬਰ (ਗੁਰਪ੍ਰੀਤ ਸਿੰਘ)- ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੋਬਿੰਦ ਨਗਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਪੰਜ ਪ੍ਰਭਾਤ ਫੇਰੀਆਂ ਸਜਾਈਆਂ ਗਈਆਂ ਅਤੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਪ੍ਰਭਾਤ ਫੇਰੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢੀ ਗਈ।ਜਿਸ ਵਿੱਚ ਢੋਲ ਦੀ ਤਾਲ ਤੇ ਗਤਕਾ ਪਾਰਟੀਆਂ ਨੇ ਖਾਲਸੇ ਦੇ ਮਾਰਸ਼ਲ ਆਰਟ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਬੈਂਡ ਵਾਜੇ ਵਾਲਿਆਂ ਨੇ ਸ਼ਬਦਾਂ ਦੀਆਂ ਧੁਨਾਂ ਅਤੇ ਸੰਗਤਾਂ ਨੇ ਸ਼ਬਦਾਂ ਦਾ ਗਾਇਣ ਤੇ ਵਾਹਿਗੁਰੂ ਦਾ ਜਾਪ ਕਰਕੇ ਵਾਤਾਵਰਣ ਨੂੰ ਵਿਸਮਾਦੀ ਬਣਾ ਦਿੱਤਾ।

PPN2812201424
ਇਹ ਪ੍ਰਭਾਤ ਫੇਰੀ ਵੱਖ-ਵੱਖ ਅਬਾਦੀਆਂ, ਗਲੀਆਂ ਤੇ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਗੁਰਦੁਆਰਾ ਸਾਹਿਬ ਵਾਪਸ ਆ ਕੇ ਸੰਪਨ ਹੋਈ।ਇਸ ਪ੍ਰਭਾਤ ਫੇਰੀ ਦਾ ਸ਼ਰਧਾਲੂਆਂ ਵੱਲੋਂ ਥਾਂ-ਥਾਂ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਫਲ ਫਰੂਟ, ਚਾਹ, ਦੁੱਧ, ਕੁਲਚੇ ਨਿਊਟਰੀ, ਡਰਾਈ ਫਰੂਟ ਤੇ ਮਠਿਆਈਆਂ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਗੁਰਦੁਆਰਾ ਗੋਬਿੰਦ ਨਗਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਾਪ ਸਿੰਘ ਸੁਲਤਾਨਵਿੰਡ, ਅਜਮੇਰ ਸਿੰਘ ਸੰਧੂ, ਸੁਖਚੈਨ ਸਿੰਘ, ਗੁਰਮੁੱਖ ਸਿੰਘ ਬਿੱਟੂ, ਅਮਰੀਕ ਸਿੰਘ ਬਾਪੂ, ਗਾਇਕ ਹਰਜਿੰਦਰ ਸਿੰਘ ਸਿਤਾਰਾ, ਗ੍ਰੰਥੀ ਭਾਈ ਤਰਸੇਮ ਸਿੰਘ ਜਸਪਾਲ ਸਿੰਘ, ਜਗਪ੍ਰੀਤ ਸਿੰਘ ਧਾਮੀ, ਦਰਸ਼ਨ ਸਿੰਘ, ਅਜੀਤ ਸਿੰਘ ਬਲਵਿੰਦਰ ਸਿੰਘ, ਜਸਬੀਰ ਸਿੰਘ ਸੱਗੂ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਪੰਮਾ, ਲਾਲੀ ਆਦਿ ਸ਼ਾਮਿਲ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply