Saturday, May 24, 2025
Breaking News

ਟੈਂਕੀ `ਤੇ ਚੜ੍ਹੇ ਆਜ਼ਾਦੀ ਸੰਗਰਾਮੀਏ ਦੇ ਪੋਤੇ

ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ) – ਆਜ਼ਾਦੀ ਸੰਗਰਾਮੀਏ ਬਚਨ ਸਿੰਘ ਘਨੌਰ ਦੇ ਪੋਤੇ ਪਰਮਜੀਤ ਸਿੰਘ ਅਤੇ ਕਰਮਜੀਤ ਸਿੰਘ ਆਪਣੇ ਦਾਦਾ ਦੇ ਨਾਮ `ਤੇ ਧੂਰੀ ਦੇ ਹਸਪਤਾਲ ਦਾ ਨਾਮ ਰੱਖਣ ਅਤੇ ਹੋਰ ਮੰਗਾਂ ਨੂੰ ਲੈ ਕੇ ਲਗਭਗ ਡੇਢ ਮਹੀਨੇ ਤੋਂ ਘਨੌਰ ਵਿਖੇ ਟੈਂਕੀ `ਤੇ ਚੜ੍ਹੇ ਹੋਏ ਹਨ ਅਤੇ ਭੁੱਖ ਹੜਤਾਲ `ਤੇ ਹਨ।ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਬਾਬਾ ਬਚਨ ਸਿੰਘ ਉਹ ਮਹਾਨ ਦੇਸ਼ ਭਗਤ ਹਨ, ਜੋ ਮਾਲੇਰਕੋਟਲਾ ਰਿਆਸਤ ਵਿੱਚ ਉਠੀ ਕਿਸਾਨ ਲਹਿਰ ਦੀ ਆਗੂ ਟੀਮ ਵਿੱਚ ਸਨ।ਕੁਠਾਲਾ ਕਾਂਡ ਵਾਪਰਨ ਸਮੇਂ ਆਪ ਨੂੰ ਜੇਲ੍ਹ ਡੱਕਿਆ ਗਿਆ ਤੇ ਭਿਆਨਕ ਤਸੀਹੇ ਦਿੱਤੇ ਗਏ ਅਤੇ 10 ਸਾਲ ਦੀ ਸਖਤ ਕੈਦ ਅਤੇ ਜੁਰਮਾਨਾ ਕੀਤਾ ਗਿਆ।ਅਜਿਹੀ ਮਹਾਨ ਸਖਸੀਅਤ ਨੂੰ ਦਰਕਿਨਾਰ ਕਰਨਾ ਪੰਜਾਬ ਸਰਕਾਰ ਦੀ ਨਾਲਾਇਕੀ ਹੈ।ਖੁਦ ਮੁੱਖ ਮੰਤਰੀ ਦੇ ਹਲਕੇ ਵਿੱਚ ਇੱਕ ਦੇਸ਼ ਭਗਤ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ।ਜਨਰਲ ਸਕੱਤਰ ਜੁਝਾਰ ਲੌਂਗੋਵਾਲ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਪਰਿਵਾਰ ਦੀਆਂ ਮੰਗਾਂ ਪਰਵਾਨ ਕਰੇ।
ਇਸ ਮੌਕੇ ਯਾਦਗਾਰ ਦੇ ਆਗੂਆਂ ਗੁਰਮੇਲ ਸਿੰਘ, ਕਮਲਜੀਤ ਸਿੰਘ ਵਿੱਕੀ, ਲਖਵੀਰ ਲੌਂਗੋਵਾਲ, ਭੁਪਿੰਦਰ ਲੌਂਗੋਵਾਲ, ਰਣਜੀਤ ਸਿੰਘ, ਦਾਤਾ ਨਮੋਲ, ਬੱਗਾ ਸਿੰਘ ਨਮੋਲ, ਸਰਬਜੀਤ ਨਮੋਲ, ਅਨਿਲ ਸ਼ਰਮਾ, ਬੀਰਬਲ ਸਿੰਘ, ਸੁਖਪਾਲ ਸਿੰਘ, ਗੁਰਜੀਤ ਸਿੰਘ, ਗੁਰਮੇਲ ਬਖਸ਼ੀ ਵਾਲਾ, ਪਰੇਮ ਸਰੂਪ ਛਾਜਲੀ, ਕੇਵਲ ਸਿੰਘ ਆਦਿ ਨੇ ਕਿਹਾ ਕਿ ਜੇ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਅਤੇ ਜੇਕਰ ਭੁੱਖ ਹੜਤਾਲ ਅਤੇ ਟੈਂਕੀ `ਤੇ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਇਸ ਲਈ ਸਰਕਾਰ ਜਿੰਮੇਵਾਰ ਹੋਵੇਗੀ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …