Monday, July 14, 2025
Breaking News

ਪਜਾਬ ਛੇਤੀ ਬਣੇਗਾ ਪਿਡਾਂ ਨੂੰ ਸ਼ਹਿਰੀ ਸਹੂਲਤਾਂ ਦੇਣ ਵਾਲਾ ਪਹਿਲਾ ਸੂਬਾ – ਰਣੀਕੇ

PPN3012201411

ਛੇਹਰਟਾ, 30 ਦਸੰਬਰ (ਕੁਲਦੀਪ ਸਿੰਘ ਨੋਬਲ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮਤਰੀ ਸੁਖਬੀਰ ਸਿਘ ਬਾਦਲ ਹੀ ਹਨ, ਜਿਨਾਂ ਦੀ ਸੋਚ ਅਤੇ ਉਪਰਾਲਿਆਂ ਸਦਕਾ ਸ਼ਹਿਰੀ ਤੇ ਖੇਡੂ ਖੇਤਰਾਂ ਦਾ ਬਰਾਬਰ ਵਿਕਾਸ ਕੀਤਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀ ਜਦੋ ਪਜਾਬ ਦਾ ਹਰ ਪਿਡ ਸ਼ਹਿਰਾਂ ਵਰਗੀਆਂ ਸ਼ਹੂਲਤਾਂ ਨਾਲ ਲੈਸ ਹੋਵੇਗਾ।ਇੰਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਜੱਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਦਿਹਾਤੀ ਪ੍ਰਧਾਨ ਸੋਨੂੰ ਜੰਡਿਆਲਾ ਵਲੋਂ ਰੱਖੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਸਮੇ ਦੀ ਮਗ ਹੈ ਕਿ ਸੂਬੇ ਦੇ ਪੇਡੂ ਖੇਤਰਾਂ ਨੂੰ ਸ਼ਹਿਰਾਂ ਦੇ ਵਿਕਾਸ ਦੇ ਬਰਾਬਰ ਦੀਆਂ ਸਹੂਲਤਾਂ ਤੇ ਵਿਕਾਸ ਪ੍ਰਦਾਨ ਕੀਤਾ ਜਾਵੇ ਜੋ ਬਾਦਲ ਸਰਕਾਰ ਲਗਾਤਾਰ ਕਰਦੀ ਆ ਰਹੀ ਹੈ।ਉਨਾਂ ਪਿਛਲੀ ਕਾਂਗਰਸ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਇਹ ਜਾਣਦੇ ਹੋਏ ਵੀ ਕਿ ਸੂਬੇ ਦੀ ਵਧੇਰੇ ਜਨਤਾ ਪਿਡਾਂ ਨਾਲ ਸਬਧਤ ਹੈ ਬਾਵਜੂਦ ਇਸ ਦੇ ਕਾਂਗਰਸ ਵੱਲੋ ਪਿਡਾਂ ਦੇ ਵਿਕਾਸ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ।ਜਦਕਿ ਹੁਣ ਬਾਦਲ ਸਰਕਾਰ ਦੇ ਵਿਕਾਸ ਪਿੰਡਾਂ ਦੀ ਦਿੱਖ ਬਦਲ ਰਹੇ ਹਨ। ਇਸ ਮੋਕੇ ਸੋਨੂੰ ਜੰਡਿਆਲਾ ਨੇ ਵੀ ਸਰਕਾਰ ਦੀ ਪੇਂਡੂ ਤੇ ਸ਼ਹਿਰੀ ਖੇਤਰ ਵਾਲੀ ਸਤੁਲਤ ਵਿਕਾਸ ਦੀ ਪ੍ਰਸਸਾ ਕੀਤੀ। ਇਸ ਮੋਕੇ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ, ਅਕਾਲੀ ਆਗੂ ਹੀਰਾ ਸਿੰਘ ਪਿੰਡੋਰੀ, ਚੇਅਰਮੈਨ ਵੇਰਕਾ ਬਲਾੱਕ ਮਲਕੀਤ ਸਿੰਘ ਬੱਬੂ, ਹਰਪ੍ਰੀਤ ਸਿੰਘ ਵਿਛੌਆ, ਲਖਵਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਡਾ: ਅਜੀਤਪਾਲ ਸਿੰਘ ਅਗਨੀਹੋਤਰੀ ਆਦਿ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply