Sunday, May 25, 2025
Breaking News

ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਨੌਜਵਾਨਾਂ ਦਾ ਖੇਡਾਂ ਵੱਲ ਰੁਝਾਣ, ਰੰਗਲੇ ਪੰਜਾਬ ਵੱਲ ਇੱਕ ਕਦਮ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵਲੋਂ ਨਸ਼ੇ ਦੀ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ।ਜਿਸ ਤਹਿਤ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੁਲਿਸ ਟੀਮ ਵਲੋਂ ਜ਼ੋਨ-2 ਸਬ-ਡਵੀਜ਼ਨ ਉਤਰੀ ਦੇ ਇਲਾਕਾ ਮੁਸਤਫਾਬਾਦ ਵਿਖੇ ਨਸ਼ਿਆਂ ਦੀ ਵਰਤੋਂ ਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਨੌਜ਼ਵਾਨਾਂ ਦਾ ਰੁਝਾਣ ਖੇਡਾਂ ਵੱਲ ਹੋਰ ਵਧਾਉਣ ਤੇ ਸਿਹਤਮੰਦ ਸਮਾਜ਼ ਸਿਰਜ਼ਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ।ਇਸ ਵਿੱਚ ਇਲਾਕੇ ਦੇ ਵਸਨੀਕਾਂ, ਮੋਹਤਬਰ ਵਿਅਕਤੀਆਂ, ਸਮਾਜ ਸੇਵੀ ਸੰਸਥਾਵਾਂ ਦੇ ਮੈਬਰਾਨ ਤੋਂ ਇਲਾਵਾ ਨੌਜ਼ਵਾਨਾਂ ਨੇ ਵੱਧ ਚੜ੍ਹ ਕੇ ਭਾਗ ਲਿਆ।ਮਨੋਰੋਗੀ ਡਾਕਟਰਾਂ ਦੀ ਟੀਮ ਵਲੋਂ ਨਸ਼ੇ ਕਾਰਨ ਹੋਣ ਵਾਲੇ ਸਰੀਰਕ ਨੁਕਸਾਨ ਅਤੇ ਨਸ਼ੇ ਦੀ ਆਦਤ ਨੂੰ ਛੱਡਣ ਬਾਰੇ ਸਮਝਾਇਆ ਗਿਆ।ਸਕੂਲੀ ਬੱਚਿਆਂ ਨੇ ਕਵਿਤਾਵਾਂ/ਭਾਸ਼ਣ ਰਾਹੀਂ ਨਸ਼ੇ ਦੀ ਬੁਰਾਈ ਬਾਰੇ ਦੱਸਿਆ।ਕਲਾਕਾਰਾਂ ਨੇ ਆਪਣੀ ਗਾਇਕੀ ਰਾਹੀਂ ਅਤੇ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਟੀਮ ਨੇ ਨਾਟਕ ਪੇਸ਼ ਕਰਕੇ ਦੱਸਿਆ ਕਿ ਨਸ਼ੇ ਦਾ ਆਦੀ ਵਿਅਕਤੀ ਕਿਸ ਤਰ੍ਹਾਂ ਨਸ਼ੇ ਦੀ ਪੂਰਤੀ ਲਈ ਆਪਣੀ ਜ਼ਿੰਦਗੀ ਅਤੇ ਘਰ/ਪਰਿਵਾਰ ਨੂੰ ਬਰਬਾਦ ਕਰ ਲੈਂਦਾ ਹੈ।ਲੜਕੇ ਅਤੇ ਲੜਕੀਆਂ ਦੇ ਰੱਸਾਕੱਸੀ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ।
ਜੋਨ-1 ਦੀ ਸਬ-ਡਵੀਜ਼ਨ ਦੱਖਣੀ ਦੇ ਇਲਾਕੇ ਸੰਤ ਭੂਰੀ ਵਾਲੇ ਪਬਲਿਕ ਸਕੂਲ ਭਾਈ ਮੰਝ ਸਾਹਿਬ ਰੋਡ ਕੋਟ ਮਿੱਤ ਸਿੰਘ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ।ਡੀ.ਸੀ.ਪੀ ਸਥਾਨਕ ਅੰਮ੍ਰਿਤਸਰ ਸਤਵੀਰ ਸਿੰਘ ਪੀ.ਪੀ.ਐਸ ਵਲੋਂ ਦੋਨਾਂ ਸਮਾਗਮ ਵਿੱਚ ਭਾਗ ਲੈਣ ਵਾਲਿਆਂ ਨੂੰ ਮੋਮੈਂਟੋਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮ ਵੰਡ ਕੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਇਸ ਮੌਕੇ ਏ.ਸੀ.ਪੀ ਸਥਾਨਕ ਅੰਮ੍ਰਿਤਸਰ ਕਮਲਜੀਤ ਸਿੰਘ ਪੀ.ਪੀ.ਐਸ, ਏ.ਸੀ.ਪੀ ਅੰਮ੍ਰਿਤਸਰ ਦੱਖਣੀ ਮਨਿੰਦਰ ਪਾਲ ਸਿੰਘ ਪੀ.ਪੀ.ਐਸ, ਮੁੱਖ ਅਫ਼ਸਰ ਥਾਣਾ ਸਦਰ ਤੇ ਸੁਲਤਾਨਵਿੰਡ ਅੰਮ੍ਰਿਤਸਰ ਅਤੇ ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਹਾਜ਼ਰ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …