Wednesday, July 2, 2025
Breaking News

ਕੌਫੀ ਇੰਟਨੈਸ਼ਨਲ ਸਕੂਲ ਵਿਖੇ ਚੇਤਨਾ ਜਾਗ੍ਰਤੀ ਦੇ ਅੰਤਮ ਦਿਨ ਕੀਤਾ ਗਿਆ ਲੇਖਾ ਜੋਖਾ

PPN3112201411

ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਕੌਫੀ ਇੰਟਨੇਸ਼ਨਲ ਸਕੂਲ ਵਿੱਚ ਚੇਤਨਾ ਜਾਗ੍ਰਤੀ ਦੇ ਅੰਤਮ ਦਿਨ ਲੇਖਾ ਜੋਖਾ ਕੀਤਾ ਗਿਆ। ਇਸ ਮੌਕੇ ਸਾਰੇ ਮੈਬਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਾਰਿਆਂ ਨੇ ਆਪਣੇ-ਆਪਣੇ ਅਨੁਭਵ ਵੀ ਦੱਸੇ।ਸਾਰੇ ਨੇ ਇਹ ਪ੍ਰਣ ਲਿਆ ਕਿ ਪਹਿਲਾਂ ਅਸੀ ਖੁਦ ਵੀ ਉਹ ਸਿੱਖਿਆ ਸੰਸਕਾਰ ਲੈ ਕੇ ਆਣਉਗੇ ਅਤੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਲਈ ਜ਼ਿੰਮੇਵਾਰੀ ਚੁੱਕਣਗੇ ਅਤੇ ਉਸ ਵਿੱਚ ਵਧ ਚੜ ਕੇ ਹਿੱਸਾ ਲੈਣਗੇ।ਸਕੂਲ ਦੇ ਐਮਡੀ ਗੌਰਵ ਝੀਂਜਾ, ਸ਼੍ਰੀ ਕਮਲ ਝੀਂਝਾ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰਜਨੀ ਕੁੱਕੜ ਅਤੇ ਸ਼੍ਰੀਮਤੀ ਸੁਨੀਤਾ ਗੁੰਬਰ ਨੇ ਆਏ ਹੋਏ ਪ੍ਰੇਰਣਾ ਸਰੋਤ ਸ਼੍ਰੀਮਤੀ ਸੁਨੀਤਾ ਜੈਨ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਾਨੂੰ ਆਪਣਾ ਅਨਮੁੱਲਾ ਸਮਾਂ ਦਿੱਤਾ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply