ਜੰਡਿਆਲਾ ਗੁਰੂ 22 ਮਾਰਚ- (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ)- ਜਿਲਾ ਪੱਧਰ ਦੇ ਹੋ ਰਹੇ ਕਿਸਾਨ ਮੇਲੇ ਵਿਚ ਪਹੁੰਚ ਰਹੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਸਵਾਗਤ ਲਈ ਫੁੱਲਾਂ ਦੇ ਹਾਰ ਕਾਫੀ ਮੰਗਵਾਕੇ ਰੱਖੇ ਗਏ ਸਨ। ਪਰ ਇਹ ਫੁੱਲਾ ਦੇ ਹਾਰ ਪਤਾ ਨਹੀਂ ਕਿਉਂ ਬਿਜਲੀ ਦੀਆ ਨੰਗੀਆਂ ਤਾਰਾਂ ਦੇ ਕੋਲ ਰੱਖੇ ਸਨ। ਸ਼ਾਇਦ ਪ੍ਰਬੰਧਕਾਂ ਦਾ ਖਿਆਲ ਹੋਵੇਗਾ ਕਿ ਨੰਗੀਆਂ ਤਾਰਾਂ ਨੂੰ ਦੇਖਕੇ ਕੋਈ ਵੀ ਵਿਅਕਤੀ ਹਾਰਾਂ ਨੂੰ ਹੱਥ ਨਹੀਂ ਪਾਵੇਗਾ ਕਿਉਂਕਿ ਜਦ ਕੋਈ ਵੀ. ਆਈ. ਪੀ ਵਿਅਕਤੀ ਆਉਂਦਾ ਹੈ ਤਾਂ ਆਮ ਤੋਰ ਤੇ ਧੱਕਾ ਮੁੱਕੀ ਸ਼ੁਰੂ ਹੋ ਜਾਦੀ ਹੈ ਅਤੇ ਹਰ ਇਕ ਦਾ ਧਿਆਨ ਹੁੰਦਾ ਹੈ ਕਿ ਮੈਂ ਅਪਨੇ ਹੱਥੀ ਹਾਰ ਪਾ ਦੇਵਾ ਅਤੇ ਫੋਟੋ ਖਿਚਵਾ ਲਵਾਂ।ਅਨਾਜ ਮੰਡੀ ਸ਼ੈਡ ਦੇ ਬਾਹਰਵਾਰ ਮੁੱਖ ਖੰਡੇ ਦੇ ਉੱਪਰ ਨੰਗੀਆਂ ਤਾਰਾਂ ਅਤੇ ਥੱਲੇ ਜਮੀਨ ਉੱਪਰ ਬਿਜਲੀ ਦਾ ਬਕਸਾ ਆਏ ਕਿਸਾਨਾਂ ਅਤੇ ਬੱਚਿਆਂ ਨੂੰ ਕਹਿ ਰਿਹਾ ਸੀ ‘ ਹੱਥ ਲਗਾਕੇ ਦੇਖ ਕਰੰਟ ਹੈਗਾ ਕਿ ਨਹੀਂ ‘। ਜਮੀਨ ਉੱਪਰ ਪਏ ਹਾਈ ਵੋਲਟੇਜ਼ ਥਰੀ ਫੇਜ਼ ਕਨੈਕਸ਼ਨ ਦੇ ਜੋੜ ਵੀ ਛੋਟੇ ਬੱਚਿਆਂ ਨੂੰ ਮੋਤ ਦੇ ਮੂੰਹ ਵੱਲ ਖਿੱਚਣ ਦਾ ਇਸ਼ਾਰਾ ਕਹ ਕਹੇ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …