ਅੰਮ੍ਰਿਤਸਰ, 1 ਜਨਵਰੀ (ਪ੍ਰਵੀਨ ਸਹਿਗਲ) – ਭਾਸ਼ਾ ਵਿਭਾਗ ਪੰਜਾਬ ਵੱਲੋਂ ਜਿਲ੍ਹਾ ਪੱਧਰ ਤੇ ਉਰਦੂ ਦੀ ਮੁਫਤ ਪੜ੍ਹਾਈ ਕਰਾਉਣ ਲਈ ਉਰਦੂ ਆਮੋਜ਼ ਕਲਾਸਾਂ ਦਾ ਨਵਾਂ ਦਾਖਲਾ ਸਥਾਨਕ ਜਿਲ੍ਹਾ ਭਾਸ਼ਾ ਅਫਸਰ ਦੇ ਦਫ਼ਤਰ ਸੰਤ ਸਿੰਘ ਸੁੱਖਾ ਸਿੰਘ ਕੰਪਲੈਕਸ 84 ਮਾਲ ਰੋਡ ਵਿਖੇ 1 ਜਨਵਰੀ 2015 ਤੋਂ ਸ਼ੁਰੂ ਹੋ ਗਿਆ ਹੈ।ਡਾ. ਭੁਪਿੰਦਰ ਸਿੰਘ ਮੱਟੂ, ਜਿਲ੍ਹਾ ਭਾਸ਼ਾ ਅਫਸਰ ਨੇ ਦੱਸਿਆ ਕਿ 6 ਮਹੀਨੇ ਦੇ ਇਹ ਕੋਰਸ ਦੀ ਮੁਫਤ ਸਿਖਲਾਈ ਸ਼ਾਮ 5:15 ਤੋਂ ਸ਼ਾਮ 6:15 ਵਜੇ ਦਿੱਤੀ ਜਾਂਦੀ ਹੈ ਅਤੇ ਇਸ ਕੋਰਸ ਦੀਆਂ ਕਲਾਸਾਂ ਦਫ਼ਤਰੀ ਕੰਮ ਵਾਲੇ ਦਿਨ ਲਗਾਈਆਂ ਜਾਂਦੀਆਂ ਹਨ। ਇਸ ਕੋਰਸ ਵਿੱਚ ਸਰਕਾਰੀ, ਗੈਰ ਸਰਕਾਰੀ, ਪ੍ਰਾਈਵੇਟ ਕੰਮਕਾਰ ਵਾਲਾ ਵਿਅਕਤੀ ਵੀ ਦਾਖਲਾ ਲੈ ਸਕਦਾ ਹੈ।ਨਵੀਂ ਕਲਾਸ ਦਾ ਦਾਖਲਾ 16-01-2015 ਤੱਕ ਜਾਰੀ ਰਹੇਗਾ। ਇਸ ਕੋਰਸ ਵਾਸਤੇ ਦਾਖਲਾ ਫਾਰਮ ਇਸ ਦਫਤਰ ਤੋਂ ਦਫ਼ਤਰੀ ਕੰਮ ਵਾਲੇ ਦਿਨ ਪ੍ਰਾਪਤ ਕੀਤਾ ਜਾ ਸਕਦਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …