Tuesday, May 21, 2024

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ ਫਰਾਂਸ ਦਾ ਵਿਸ਼ੇਸ਼ ਸਨਮਾਨ ਕਰਨ ਲਈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ‘ਮਾਣ ਪੰਜਾਬੀਆਂ’ `ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਪ੍ਰਧਾਨ ਲੈਕਚਰਾਰ ਰਾਜਬੀਰ ਕੌਰ `ਬੀਰ` ਗਰੇਵਾਲ ਵਲੋਂ ਉਚੇਚੇ ਯਤਨ ਕੀਤੇ ਗਏ।
ਸਮਾਰੋਹ ਵਿੱਚ ਸ਼੍ਰੀਮਤੀ ਅੰਦਲੀਬ ਔਜਲਾ, ਲੈਕਚਰਾਰ ਰਾਜਬੀਰ ਕੌਰ `ਬੀਰ` ਗਰੇਵਾਲ ਡਾ. ਗਗਨ, ਡਾ. ਅਜੈਪਾਲ ਢਿੱਲੋਂ ਤੇ ਹੋਰ ਸਖਸ਼ੀਅਤਾਂ ਵਲੋਂ ਕੁਲਵੰਤ ਕੌਰ ਚੰਨ (ਪ੍ਰਧਾਨ ਅੰਤਰਰਾਸ਼ਟਰੀ ਪੰਜਾਬੀ ਸੁਰਸੰਗਮ ਫਰਾਂਸ) ਨੂੰ ਫੁਲਕਾਰੀ ਅਤੇ “ਅੰਮ੍ਰਿਤਾ ਪ੍ਰੀਤਮ” ਐਵਾਰਡ ਦੇ ਕੇ ਨਿਵਾਜ਼ਿਆ ਗਿਆ।ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਮੈਡਮ ਚੰਨ ਅਤੇ ਚੇਅਰਮੈਨ ਰਣਜੀਤ ਸਿੰਘ ਫਰਾਂਸ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ। ਮੈਡਮ ਚੰਨ ਵਲੋਂ ਮਾਂ ਬੋਲੀ ਲਈ ਕੀਤੀਆਂ ਘਾਲਨਾਵਾਂ ਦਾ ਜ਼ਿਕਰ ਕੀਤਾ ਗਿਆ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਦਾ ਸੰਚਾਲਨ ਕੀਤਾ ਗਿਆ।ਮੈਡਮ ਚੰਨ, ਡਾ. ਗਗਨ, ਰਾਜਬੀਰ ਕੌਰ `ਬੀਰ` ਗਰੇਵਾਲ, ਡਾ. ਅਜੈਪਾਲ ਢਿੱਲੋਂ, ਅਜੀਤ ਸਿੰਘ ਨਬੀਪੁਰ, ਨਿਖਲ ਵਲੋਂ ਕਵਿਤਾ ਪਾਠ ਕੀਤਾ ਗਿਆ।ਉਭਰਦੇ ਪੰਜਾਬੀ ਲੋਕ ਗਾਇਕ ਆਕਾਸ਼ਦੀਪ ਸਿੰਘ ਨੇ ਡਾ. ਗਗਨ ਦਾ ਲਿਖਿਆ ਗੀਤ ਪੇਸ਼ ਕੀਤਾ, ਜੋ ਸਲਾਹੁਣਯੋਗ ਰਿਹਾ।ਅਕਾਸ਼ਦੀਪ ਦੀ ਸੁਰੀਲੀ ਅਵਾਜ਼ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।ਰਣਜੀਤ ਸਿੰਘ ਫਰਾਂਸ ਨੇ ਔਜਲਾ ਪਰਿਵਾਰ ਦਾ ਧੰਨਵਾਦ ਕੀਤਾ।
‘ਮਾਣ ਪੰਜਾਬੀਆਂ `ਤੇ’ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਚੇਅਰਮੈਨ ਤੇ ਪ੍ਰਸਿੱਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਸੁਖਜਿੰਦਰ ਸਿੰਘ ਔਜਲਾ ਵਲੋਂ ਮੈਡਮ ਚੰਨ ਦਾ ਅੰਮ੍ਰਿਤਸਰ ਪਹੁੰਚਣ ‘ਤੇ ਧੰਨਵਾਦ ਕੀਤਾ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …