Sunday, June 29, 2025
Breaking News

ਰੁਟੀਨ ਇਮੁਨਾਈਜੇਸ਼ਨ ਦੇ ਏ.ਈ.ਐਫ.ਆਈ ਅਤੇ ਮੀਜ਼ਲਸ-ਰੂਬੈਲਾ ਸੰਬਧੀ ਵਰਕਸ਼ਾਪ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਸੁਮੀਤ ਸਿੰਘ ਦੇ ਨਿਰਦੇਸ਼ਾਂ ਐਸ.ਜੀ.ਆਰ.ਡੀ ਮੈਡੀਕਲ ਕਾਲਜ ਵੱਲਾ ਵਿਖੇ ਰੁਟੀਨ ਇਮੁਨਾਈਜੇਸ਼ਨ ਦੇ ਏ.ਈ.ਐਫ.ਆਈ ਅਤੇ ਮੀਜਲਸ-ਰੂਬੈਲਾ ਖਾਤਮਾ ਮੁਹਿੰਮ ਸੰਬਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਲ੍ਹਾ ਟੀਕਾਕਰਨ ਅਫਸਰ ਡਾ. ਭਾਰਤੀ ਧਵਨ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਲਗਭਗ 2.7 ਕਰੋੜ ਬੱਚਿਆਂ ਨੂੰ ਅਤੇ 3 ਕਰੋੜ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਰਾਹੀ ਬਹੁਤ ਸਾਰੀਆਂ ਮਾਰੂ ਬੀਮਾਰੀਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਟੀਕਾਕਰਣ ਦੇ ਕੁੱਝ ਮਾਮੂਲੀ ਸਾਈਡ ਇਫੈਕਟ ਵੀ ਹੋ ਸਕਦੇ ਹਨ ਜਿਵੇਂ ਬੁਖਾਰ, ਖਾਰਿਸ਼, ਸੋਜ਼ ਅਤੇ ਬਾਡੀ ਰੈਸ਼ ਆਦਿ।ਪਰ ਇਹਨਾਂ ਮਾਮੂਲੀ ਸਾਈਡ ਇਫੈਕਟਸ ਤੋਂ ਬਿਲਕੁੱਲ ਘਬਰਾਓਣ ਦੀ ਲੋੜ ਨਹੀ ਹੈ।ਇਹ ਕੁੱਝ ਦਿਨ ਬਾਅਦ ਆਪਣੇ ਆਪ ਠੀਕ ਹੋ ਜਾਂਦੇ ਹਨ ਜਾਂ ਸਾਧਾਰਣ ਦਵਾਈ ਨਾਲ ਠੀਕ ਹੋ ਜਾਂਦੇ ਹਨ।ਰੁਟੀਨ ਇਮੁਨਾਈਜੇਸ਼ਨ ਨਾਲ 12 ਕਿਸਮ ਦੀਆਂ ਮਾਰੂ ਬੀਮਾਰੀਆਂ ਤੋਂ ਅਸੀ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ।ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਟੀਕੇ ਜਰੂਰ ਲਗਵਾਉਣ।ਰੁਬੈਲਾ ਇਕ ਅਜਿਹੀ ਬੀਮਾਰੀ ਹੈ, ਜੋਕਿ ਇੱਕ ਗਰਭਵਤੀ ਨੂੰ ਹੋ ਜਾਵੇ ਤਾਂ ਉਸਦਾ ਬੱਚਾ ਜਮਾਦਰੂ ਅਪੰਗ ਜਿਵੇ ਕਿ ਅੰਨ੍ਹਾ ਬੋਲਾ ਤੇ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।ਮੀਜ਼ਲ ਅਤੇ ਰੁਬੇਲਾ ਦਾ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ।ਉਹਨਾਂ ਨੇ ਕਿਹਾ ਕਿ ਉਹ ਸਾਰੇ ਮਿਲ ਕੇ ਸਿਹਤ ਵਿਭਾਗ ਦੇ ਇਸ ਮਿਸ਼ਨ ਵਿੱਚ ਆਪਣਾ ਸਹਿਯੋਗ ਦੇਣ।
ਇਸ ਅਵਸਰ ਮੌਕੇੇ ਡਬਲਯੂ.ਐਚ.ਓ ਤੋਂ ਡਾ. ਇਸ਼ਿਤਾ, ਡਾ. ਮਨਮੀਤ ਕੌਰ, ਡਾ. ਰਾਘਵ ਗੁਪਤਾ, ਐਚ.ਓ.ਡੀ. ਡਾ. ਗੁਰਸ਼ਰਨ ਸਿੰਘ, ਡਾ. ਨਰੇਸ਼, ਡਾ. ਪ੍ਰਿਯੰਕਾ ਦੇਵਗਨ, ਡਾ. ਜਸਕਰਣ ਕੋਰ, ਡਾ. ਅਰਵਿੰਦਰ ਸਿੰਘ, ਡਾ. ਜਸਕਰਣ ਸਿੰਘ ਅਤੇ ਸਟਾਫ ਹਾਜ਼ਰ ਸੀ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …