Monday, December 23, 2024

ਕਲਾਕਾਰ ਪਰਿਵਾਰ ਵਿਚ ਬੈਠ ਕੇ ਸੁਣੇ ਵੇਖੇ ਜਾਣ ਵਾਲੇ ਗੀਤ ਗਾਉਣ – ਤਹਿਸੀਲਦਾਰ ਗੁਰਮਿੰਦਰ ਸਿੰਘ

“ਧਮਾਲਾ ਪੈਣਗੀਆਂ” ਦਾ ਪੋਸਟਰ ਕੀਤਾ ਜ਼ਾਰੀ

PPN0301201513

ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਪੰਜਾਬੀ ਸੱਭਿਆਚਾਰ ਅਤੇ ਵਿਰਸਾ ਬਹੁਤ ਅਮੀਰ ਹੈ, ਪਰ ਕੁਝ ਚੋਣਵੇਂ ਕਲਾਕਾਰ ਰਾਤੋਂ ਰਾਤ ਹੀ ਬੁਲੰਦੀਆਂ ਨੂੰ ਛੂਹਣ ਲਈ ਇਸਦੇ ਅਮੀਰ ਵਿਰਸੇ ਨੂੰ ਢਾਹ ਲਾ ਰਹੇ ਹਨ ਜਦਕਿ ਕਲਾਕਾਰ ਹੀ ਹੁੰਦੇ ਹਨ ਜਿਹੜੇ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰੰ ਜਿਊਂਦਾ ਰੱਖਣ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੁਨੀਆਂ ਦੇ ਪ੍ਰਸਿੱਧ ਕਾਮੇਡੀ ਕਿੰਗ ਸਵ. ਜਸਪਾਲ ਸਿੰਘ ਭੱਟੀ ਦੀ ਯਾਦ ਵਿਚ ਛੇਹਰਟਾ ਵਿਖੇ ਹੋ ਰਹੇ ਸਮਾਗਮ “ਧਮਾਲਾ ਪੈਣਗੀਆਂ” ਦਾ ਪੋਸਟਰ ਜ਼ਾਰੀ ਕਰਦਿਆਂ ਤਹਿਸੀਲਦਾਰ ਗੁਰਮਿੰਦਰ ਸਿੰਘ ਅਤੇ ਤਹਿਸੀਲਦਾਰ ਸੰਜੀਵ ਸ਼ਰਮਾਂ ਨੇ ਕੀਤਾ।ਤਹਿਸੀਲਦਾਰ ਗੁਰਮਿੰਦਰ ਸਿੰਘ ਨੇ ਕਿਹਾ ਕਿ ਸਵ. ਜਸਪਾਲ ਭੱਟੀ ਨੇ ਆਪਣੀ ਸਾਫ ਸੁਥਰੀ ਕਾਮੇਡੀ ਰਾਹੀਂ ਜਿੱਥੇ ਦਰਸ਼ਕਾਂ ਦਾ ਮੰਨੋਰਜਨ ਕੀਤਾ ਉਥੇ ਹੀ ਉਨ੍ਹਾਂ ਨੇ ਸਮਾਜਿਕ ਕੁਰੀਤੀਆਂ ਵਿਰੁੱਧ ਵੀ ਗਹਿਰੀ ਚੋਟ ਵੀ ਕੀਤੀ। ਉਨ੍ਹਾਂ ਕਿਹਾ ਕਿਹਾ ਕਿ ਜਸਪਾਲ ਭੱਟੀ ਪੰਜਾਬੀਆਂ ਦੀ ਸ਼ਾਨ ਸਨ ਅਤੇ ਉਨ੍ਹਾਂ ਨੇ ਪੰਜਾਬ ਦਾ ਨਾਮ ਦੁਨੀਆਂ ਵਿਚ ਰੋਸ਼ਨ ਕੀਤਾ ਸੀ।ਉਨ੍ਹਾਂ ਨੇ ਲੇਖਕਾਂ ਅਤੇ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਸੁਥਰੀ ਗਾਇਕੀ ਗਾਉਣ ਅਤੇ ਇਹੋ ਜਿਹੇ ਗੀਤਾਂ ਦਾ ਫਿਲਮਾਂਕਨ ਕਰਨ ਜਿਹੜੇ ਕਿ ਪਰਿਵਾਰ ਵਿਚ ਬੈਠਕੇ ਵੇੇਖੇ ਅਤੇ ਸੁਣੇ ਜਾਣ।
ਇਸ ਮੌਕੇ ਆਰਗਨਾਈਜ਼ਰ ਵਿਕਾਸ ਛੋਟੂ ਨੇ ਦੱਸਿਆ ਕਿ ਏ.ਪੀ. ਫਾਇਨੈਂਸਰ ਵੱਲੋਂ ਕਰਵਾਏ ਜਾ ਰਹੇ ਸਵ. ਜਸਪਾਲ ਸਿੰਘ ਭੱਟੀ ਦੀ ਯਾਦ ਵਿਚ ਇਸ ਸਮਾਗਮ ਵਿਚ ਪ੍ਰਸਿੱਧ ਲੋਕ ਗਾਇਕ ਮਨਪ੍ਰੀਤ ਸੰਧੂ, ਪ੍ਰੱਭ ਗਿੱਲ, ਮੁਕੇਸ਼ ਵੋਹਰਾ, ਅਰਜੁਨ ਐਰੀ, ਜਸਲੀਨ ਬਮਰਾਹ ਆਦਿ ਤੋਂ ਇਲਾਵਾ ਪ੍ਰਸਿੱਧ ਫਿਲਮੀ ਕਾਮੇਡੀਅਨ ਕਲਾਕਾਰ ਲਾਫਟਰ ਦਾ ਮਾਸਟਰ ਦੀਦਾਰ ਗਿੱਲ ਅਤੇ ਹੋਰ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਭਾਗ ਲੈ ਕੇ ਸਵ. ਜਸਪਾਲ ਸਿੰਘ ਭੱਟੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply