ਸੰਗਰੂਰ, 6 ਜੁਲਾਈ (ਜਗਸੀਰ ਲੌਂਗੋਵਾਲ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਹਿਲਾਂ ਚੌਕ ਵਲੋਂ ਹਿੰਦੋਸਤਾਨ ਪੈਟਰੋਲੀਅਮ
ਕਾਰਪੋਰੇਸ਼ਨ ਲਿਮ. ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਦੀ ਅਰੰਭੀ ਗਈ।ਹਿੰਦੁਸਤਾਨ ਪੈਟਰੋਲੀਅਮ ਦੇ ਡਿਪਟੀ ਜਨਰਲ ਮੈਨੇਜਰ ਗੋਪਾਲ ਦਾਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਅਕਸ਼ਤ ਸੋਢੀ ਪ੍ਰੋਜੈਕਟ ਅਫਸਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਹਿੰਦੁਸਤਾਨ ਪੈਟਰੋਲੀਅਮ ਵਲੋਂ ਸਵੱਛਤਾ ਪੱਖਵਾੜੇ ਨੂੰ ਮੁੱਖ ਰੱਖਦਿਆਂ ਸਕੂਲ ਵਿੱਚ ਫਲਾਂ ਵਾਲੇ ਅਤੇ ਛਾਂ ਦੇਣ ਵਾਲੇ ਬੂਟੇ ਲਗਾ ਕੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦਾ ਯਤਨ ਕੀਤਾ ਗਿਆ।ਪ੍ਰੋਗਰਾਮ ਕੋਆਰਡੀਨੇਟਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ ਕਿ,’ਯਾਰੀ ਲਾਉਣੀ ਐ ਤਾਂ ਰੁੱਖਾਂ ਨਾਲ ਲਾਇਓ, ਜਿਹੜੇ ਕਦੇ ਨਾ ਦਗਾ ਕਮਾਂਵਦੇ ਨੇ,, ਜਿਊਂਦੇ ਦੇਣ ਫਲ, ਫੁੱਲ, ਛਾਵਾਂ, ਇਹ ਮਰ ਕੇ ਵੀ ਕੰਮ ਆਂਵਦੇ ਨੇ।‘ ਗੋਪਾਲ ਦਾਸ ਨੇ ਕਿਹਾ ਕਿ ਸਾਡੀਆਂ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਰੁੱਖਾਂ ਦੁਆਰਾ ਕੀਤੀ ਜਾਂਦੀ ਹੈ।ਹਿੰਦੁਸਤਾਨ ਪੈਟਰੋਲੀਅਮ ਵਲੋਂ ਸਕੂਲ ਨੂੰ ਸਟੀਲ ਦੇ ਕੂੜੇਦਾਨ ਦਿੱਤੇ ਗਏ ਅਤੇ ਸਕੂਲ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।ਸਕੂਲ ਪਿ੍ਰੰਸੀਪਲ ਨਵਰਾਜ ਕੌਰ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਅਤੇ ਸਕੂਲ ਸਟਾਫ ਵਲੋਂ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
ਇਸ ਮੌਕੇ ਲੈਕਚਰਾਰ ਹਿਸਟਰੀ ਰਾਜੇਸ਼ ਕੁਮਾਰ, ਗੁਰਦੀਪ ਸਿੰਘ, ਭਰਤ ਸ਼ਰਮਾ, ਰਕੇਸ਼ ਕੁਮਾਰ ਸ਼ਰੀਰਕਚ ਸਿੱਖਿਆ ਲੈਕਚਰਾਰ, ਹਰਵਿੰਦਰ ਸਿੰਘ, ਲਖਵੀਰ ਸਿੰਘ, ਗਗਨਜੋਤ ਕੌਰ, ਸਵਿਤਾ ਵਸ਼ਿਸ਼ਟ, ਕੰਚਨ ਸਿੰਗਲਾ, ਕਰਨੈਲ ਸਿੰਘ ਸਾਇੰਸ ਮਾਸਟਰ, ਸਵੇਤਾ ਅਗਰਵਾਲ, ਦੀਪਸ਼ਿਖਾ ਬਹਿਲ, ਸੁਖਵਿੰਦਰ ਕੌਰ, ਪ੍ਰੀਤੀ ਰਾਣੀ, ਮਡਾਹੜ, ਰਜਨੀ ਬਾਲਾ, ਵਨੀਤੀ ਰਾਣੀ, ਸੰਜੀਵ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media