Thursday, November 21, 2024

ਸਰਕਾਰੀ ਸਕੂਲ ਸ਼ੇਰੋਂ ਦੇ ਸਕਾਊਟ ਅਤੇ ਗਾਈਡ ਰਾਸ਼ਟਰਪਤੀ ਐਵਾਰਡ ਲਈ ਚੁਣੇ ਗਏ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਸਟੇਟ ਆਰਗੇਨਾਈਜ਼ਰ ਕਮਿਸ਼ਨਰ ਓਂਕਾਰ ਸਿੰਘ, ਡਿਪਟੀ ਡੀ.ਈ.ਓ ਪ੍ਰੀਤਇੰਦਰ ਘਈ ਜਿਲ੍ਹਾ ਜਰਨਲ ਸਕੱਤਰ ਸਕਾਊਟ ਐਂਡ ਗਾਈਡ ਦੇ ਨਿਰਦੇਸ਼ਾਂ ਤਹਿਤ ਯਾਦਵਿੰਦਰ ਸਿੰਘ ਜਿਲ੍ਹਾ ਸਕਾਊਟ ਮਾਸਟਰ ਦੀ ਅਗਵਾਈ ਹੇਠ ਸੰਗਰੂਰ ਜਿਲ੍ਹੇ ਦੇ ਦੋ ਸਕੂਲਾਂ ਦੇ ਵਿਦਿਆਰਥੀ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰੋਂ ਅਤੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਫਤਿਹਗੜ੍ਹ ਭਾਦਸੋਂ ਨੇ ਰਾਜ ਪੁਰਸਕਾਰ ਵਿੱਚ ਸਟੇਟ ਸਕਾਊਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਵਿਖੇ 14 ਤੋਂ 17 ਜੁਲਾਈ ਤੱਕ ਭਾਗ ਲਿਆ।ਪੰਜਾਬ ਭਰ ਦੇ 200 ਤੋਂ ਵੱਧ ਸਕਾਊਟ ਅਤੇ ਗਾਈਡ ਇਸ ਰਾਜ ਪੁਰਸਕਾਰ ਵਿੱਚ ਸ਼ਾਮਲ ਹੋਏ।ਇਸ ਕੈਂਪ ਵਿੱਚ ਸਿਪਾਹੀ ਦਰਸ਼ਨ ਸਿੰਘ ਸਕੂਲ ਸ਼ੇਰੋ ਦੇ 10 ਸਕਾਊਟ ਤੇ ਗਾਈਡ ਰਾਸ਼ਟਰਪਤੀ ਐਵਾਰਡ ਲਈ ਚੁਣੇ ਗਏੇ। ਇਹ ਵਿਦਿਆਰਥੀ ਐਵਾਰਡ ਲਈ ਅਗਲੇ ਸਾਲ ਭਾਗ ਲੈਣਗੇ।ਇਸ ਦਾ ਲਾਭ ਉਨਾਂ ਨੂੰ ਰੇਲਵੇ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਮਿਲੇਗਾ।ਸ਼੍ਰੀਮਤੀ ਵੀਨਾ ਰਾਣੀ ਲੈਕਚਰਾਰ ਇਕਨੋਮਿਕਸ ਨੇ ਬੱਚਿਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਤੇ ਐਸ.ਐਮ.ਸੀ ਕਮੇਟੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।
ਇਸ ਮੌਕੇ ਜਗਸੀਰ ਸਿੰਘ ਐਸ.ਐਸ ਮਾਸਟਰ, ਨਰਿੰਦਰ ਸਿੰਘ ਐਨ.ਐਸ.ਕਿਊ.ਐਫ ਇੰਸਟਰਕਟਰ, ਅਮਨਜੋਤ ਸਾਇੰਸ ਮਿਸਟੈ੍ਰਸ, ਆਸ਼ਾ ਰਾਣੀ ਪੰਜਾਬੀ ਮਿਸਟ੍ਰੈਸ, ਰੇਨੂ ਬਾਲਾ ਪੰਜਾਬੀ ਮਿਸਟੈ੍ਰਸ, ਉਤਮ ਸਿੰਘ ਕੰਪਿਊਟਰ ਫੈਕਲਟੀ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …