Friday, December 27, 2024

ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਝੰਡੇ ਨੂੰ ਦਰਸਾਉਂਦਾ ਵੀਡੀਓ ਅਤੇ ਕਿਤਾਬਚਾ ਅਟਾਰੀ ਬਾਰਡਰ `ਤੇ ਜਾਰੀ

ਅਟਾਰੀ, 6 ਅਗਸਤ (ਪੰਜਾਬ ਪੋਸਟ ਬਿਊਰੋ) – ਅਟਾਰੀ ਵਿਖੇ ਭਾਰਤ ਦੇ ਸਭ ਤੋਂ ਉੱਚੇ ਰਾਸ਼ਟਰੀ ਝੰਡੇ ਨੂੰ ਦਰਸਾਉਂਦਾ ਵੀਡੀਓ ਅਤੇ 78ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਤਸਵੀਰਾਂ ਵਾਲਾ ਕਿਤਾਬਚਾ ਅੱਜ ਬੀ.ਐਸ.ਐਫ ਦੇ ਡਿਪਟੀ ਕਮਾਂਡੈਂਟ ਦਵਿੰਦਰਪਾਲ ਸਿੰਘ, ਬੀ.ਐਸ.ਐਫ ਅਧਿਕਾਰੀਆਂ ਅਤੇ ਜਵਾਨਾਂ ਵਲੋਂ ਅਟਾਰੀ ਸਰਹੱਦ ਵਿਖੇ ਸਮਾਗਮ ਦੌਰਾਨ ਜਾਰੀ ਕੀਤਾ ਗਿਆ।ਇਹ ਸਭ ਤੋਂ ਉੱਚਾ 418 ਫੁੱਟ ਦਾ ਭਾਰਤ ਦਾ ਤਿਰੰਗਾ ਝੰਡਾ ਚਾਰ ਫੁੱਟ ਦੀ ਚੌਂਕੀ `ਤੇ ਖੜ੍ਹਾ ਹੈ, ਇਸ ਨੂੰ ਅਟਾਰੀ ਸਰਹੱਦ `ਤੇ ਇੱਕ ਪ੍ਰਮੁੱਖ ਅਕਰਸ਼ਣ ਦਾ ਕੇਂਦਰ ਬਣਾਉਂਦਾ ਹੈ।ਲਗਭਗ 200 ਕਿਲੋ ਵਜ਼ਨ, ਲੰਬਾਈ ਵਿੱਚ 130 ਫੁੱਟ ਅਤੇ 80 ਫੁੱਟ ਚੋੜਾ ਇਹ ਝੰਡਾ ਸਰਹੱਦ ਪਾਰ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚਾ ਹੈ।ਇਸ ਰਾਸ਼ਟਰੀ ਝੰਡੇ ਨੂੰ ਉੱਘੇ ਕੁਦਰਤ ਪ੍ਰੇਮੀ ਅਤੇ ਵਿਰਾਸਤ ਦੇ ਪ੍ਰਮੋਟਰ ਹਰਪ੍ਰੀਤ ਸੰਧੂ ਨੇ ਆਪਣੇ ਕੈਮਰੇ ਦੇ ਲੈਂਜ਼ ਰਾਹੀਂ ਕੈਦ ਕੀਤਾ ਹੈ।
ਵੀਡੀਓ ਦਾ ਮੁੱਖ ਮਨੋਰਥ ਇਹ ਹੈ ਕਿ ਦੇਸ਼ ਭਰ ਦੇ ਲੋਕ ਜੋ ਰੋਜ਼ਾਨਾ ਸਰਹੱਦ ‘ਤੇ ਰੀਟਰੀਟ ਵੇਖਣ ਆਉਂਦੇ ਹਨ, ਉਹ ਸਾਡੇ ਰਾਸ਼ਟਰ ਦੇ ਸਭ ਤੋਂ ਉੱਚੇ ਤਿਰੰਗੇ ਝੰਡੇ ਨੂੰ ਮਾਣ ਸਕਣ।ਅਟਾਰੀ ਬਾਰਡਰ `ਤੇ ਬੀਟਿੰਗ ਰੀਟਰੀਟ ਸਮਾਰੋਹ ਨੂੰ ਦੇਖਣਾ ਅਤੇ ਲੋਕਾਂ ਨੂੰ ਰਾਸ਼ਟਰੀ ਝੰਡੇ ਦੀ ਸ਼ਾਨ ਦੇ ਸਨਮਾਨ ਲਈ ਉਤਸ਼ਾਹਿਤ ਕਰਨਾ ਹੈ।ਅਟਾਰੀ ਵਿਖੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਅਤੇ ਮਹਿਲਾ ਅਧਿਕਾਰੀਆਂ ਨੂੰ ਤਸਵੀਰ ਵਾਲੇ ਕਿਤਾਬਚੇ ਵੀ ਗਏ।ਡੀ.ਪੀ.ਆਰ.ਓ ਅੰਮ੍ਰਿਤਸਰ ਸ਼ੇਰਜੰਗ ਸਿੰਘ ਹੁੰਦਲ ਨੇ ਅਟਾਰੀ ਵਿਖੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਵਲੋਂ 78ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਚਿੱਤਰਕਾਰੀ ਨੂੰ ਸਾਰਥਕ ਉਪਰਾਲਾ ਦੱਸਿਆ।
ਦੇਵੇਂਦਰਪਾਲ ਸਿੰਘ ਡਿਪਟੀ ਕਮਾਂਡੈਂਟ ਜੇ.ਸੀ.ਪੀ ਅਟਾਰੀ ਨੇ ਸੀਮਾ ਸੁਰੱਖਿਆ ਬਲ ਦੀ ਸਰਪ੍ਰਸਤੀ ਹੇਠ ਤਿਆਰ ਕੀਤੇ ਗਏ ਵੀਡੀਓ ਅਤੇ ਚਿੱਤਰਕਾਰੀ ਕਿਤਾਬਚੇ ਲਈ ਕੁਦਰਤ ਪ੍ਰੇਮੀ ਹਰਪ੍ਰੀਤ ਸੰਧੂ ਐਡਵੋਕੇਟ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …