ਪਠਾਨਕੋਟ, 22 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਸੈਕੰਡਰੀ ਰਾਜੇਸ਼ ਕੁਮਾਰ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅਰੁਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗਿਆਰ੍ਹਵੀਆਂ ਜਿਲ੍ਹਾ ਸਕੂਲ ਖੇਡਾਂ ਸਥਾਨਕ ਵਿੱਦਿਆ ਮੰਦਿਰ ਸਕੂਲ ਵਿਖੇ ਜ਼ਿਲ੍ਹਾ ਖੇਡ ਇੰਚਾਰਜ਼ ਡੀ.ਪੀ.ਈ ਪਵਨ ਸਵਾਮੀ ਅਤੇ ਪੂਜਾ ਪਠਾਨੀਆ ਵਲੋਂ ਕਰਵਾਈਆਂ ਗਈਆਂ।ਜਿਸ ਦੋਰਾਨ ਜੂਡੋ ਵਿੱਚ ਸਰਕਾਰੀ ਹਾਈ ਸਕੂਲ ਸਰਨਾ ਦੇ ਖਿਡਾਰੀਆਂ ਮੱਲ੍ਹਾਂ ਮਾਰੀਆਂ ਹਨ।
ਸਰਕਾਰੀ ਹਾਈ ਸਕਲ ਸਰਨਾ ਦੇ ਡੀ.ਪੀ.ਈ ਪਵਨ ਸਵਾਮੀ ਨੇ ਦੱਸਿਆ ਕਿ ਸਕੂਲ ਵਿੱਚ ਚੱਲ ਰਹੇ ਡੇ-ਸਕਾਲਰ ਵਿੰਗ ਦੇ 22 ਖ਼ਿਡਾਰੀਆਂ ਨੇ ਭਾਗ ਲਿਆ ਅਤੇ ਪਾਵਨੀ, ਭਾਰਤੀ, ਗੁੰਜਨ, ਸੇਜ਼ਲ, ਸ਼ਨੋਈ, ਅਦਿੱਤਿਆ, ਵਿਰਦੀ, ਰਾਜਨ, ਪ੍ਰਥਮ, ਮੁਨੀਸ਼, ਕ੍ਰਿਸ਼ਨਾ ਨੇ ਗੋਲਡ ਮੈਡਲ ਨਵਲੀਨ, ਮੰਨਤ, ਰਾਧਿਕਾ, ਸੁਖਮਣੀ, ਲੱਕੀ, ਦਿਮਾਂਸ਼ੁ ਅਤੇ ਰਾਹੁਲ ਨੇ ਸਿਲਵਰ ਮੈਡਲ ਅਤੇ ਰਿਸ਼ਭ, ਸ਼ਿਵ ਕੁਮਾਰ, ਵਿਸ਼ਾਲ ਚੌਧਰੀ, ਵੰਸ਼ਿਕਾ ਅਤੇ ਮਾਹੀ ਪਠਾਨੀਆ ਨੇ ਬਰੋਨਜ਼ ਮੈਡਲ ਹਾਸਲ ਕੀਤੇ ਅਤੇ ਪਹਿਲੇ, ਦੂਜੇ, ਸਥਾਨ ਹਾਸਲ ਕਰਨ ਵਾਲੇ ਖਿਡਾਰੀ ਕੈਂਪ ਲਈ ਚੁਣੇ ਗਏ।ਸਕੂਲ ਦੇ ਹੈਡਮਾਸਟਰ ਰਵੀਕਾਂਤ ਅਤੇ ਸਮੂਹ ਸਟਾਫ ਵੱਲੋਂ ਜਿੱਤੇ ਹੋਏ ਖ਼ਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੰਦੇ ਹੋਏ ਵਧਾਈ ਦਿੱਤੀ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …