Thursday, November 21, 2024

ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ ਟੂਰਨਾਮੈਂਟ ਦਾ ਫੇਜ਼-2 ਦਾ ਪਹਿਲਾ ਦਿਨ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਦੂਜੇ ਫੇਜ਼ ਵਿੱਚ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਰਹਿਨੁਮਾਈ ਹੇਠ ਵੱਖ-ਵੱਖ ਬਲਾਕਾਂ ਵਿੱਚ ਬਲਾਕ ਪਂਧਰੀ ਟੂਰਨਾਮੈਂਟ ਕਰਵਾਏ ਗਏ।ਸੁਖਚੈਨ ਸਿੰਘ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਬਲਾਕ ਪੱਧਰ ਟੂਰਨਾਮੈਂਟ ਵਿੱੱਚ ਕੁੱਲ 5 ਗੇਮਾਂ (ਫੁਟਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਖੋਅ-ਖੋਅ, ਐਥਲੈਟਿਕਸ, ਵਾਲੀਬਾਲ ਸਮੈਸਿੰਗ ਅਤੇ ਵਾਲੀਬਾਲ ਸ਼ੂਟਿੰਗ) ਕਰਵਾਈਆ ਜਾ ਰਹੀਆਂ ਹਨ।
ਅੱਜ ਬਲਾਕ ਅਟਾਰੀ ਵਿੱਚ ਓਲੰਪਿਅਨ ਸ਼ਮਸ਼ੇਰ ਸਿੰਘ ਸੀ:ਸੈ:ਸਕੂਲ ਅਟਾਰੀ ਵਿਖੇ ਕਰਵਾਈਆਂ ਗਈਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਏ.ਡੀ.ਸੀ ਜਸਵਿੰਦਰ ਸਿੰਘ ਰਮਦਾਸ ਵਿਧਾਇਕ ਹਲਕਾ ਅਟਾਰੀ ਵਂਲੋ ਕੀਤਾ ਗਿਆ।
ਬਲਾਕ ਰਈਆ ਵਿੱਚ ਸ:ਸੀ:ਸੈ:ਸਕੂਲ ਖਲਚੀਆਂ ਵਿਖੇ ਹੋਈਆਂ ਬਲਾਕ ਪੱਧਰੀ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਦਲਬੀਰ ਸਿੰਘ ਟੌਗ ਵਿਧਾਇਕ ਰਈਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਬਲਾਕ ਵੇਰਕਾ ਵਿੱਚ ਮੈਰੀਟੋਰੀਅਸ ਸਕੂਲ ਵਿਖੇ ਬਲਾਕ ਪੱਧਰੀ ਖੇਡਾਂ ਵਿੱਚ ਸੁਖਰਾਜ ਸਿੰਘ ਰੰਧਾਵਾ ਸਰਪੰਚ ਮਾਨਾਵਾਲਾਂ ਕਲਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਬਲਾਕ ਤਰਸਿੱਕਾ ਵਿੱਚ ਸ:ਸੀ:ਸੈ: ਸਕੂਲ ਤਰਸਿੱਕਾ ਵਿਖੇ ਕਰਵਾਈਆਂ ਗਈਆਂ ਬਲਾਕ ਪੱਧਰੀ ਖੇਡਾਂ ਹਰਭਜਨ ਸਿੰਘ ਈ.ਟੀ.ਓ ਕੈਬਨਿਟ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋ ਸ਼ਮੂਲ਼ੀਅਤ ਕੀਤੀ।
ਬਲਾਕ ਜੰਡਿਆਲਾ ਗੁਰੂ ਵਿਚ ਬਲਾਕ ਪੱਧਰੀ ਖੇਡਾਂ ਸ਼ਹੀਦ ਜਸਬੀਰ ਸਿੰਘ ਸ:ਸੀ:ਸੈ:ਸਕੂਲ ਬੰਡਾਲਾ ਵਿਖੇ ਕਰਵਾਈਆਂ ਗਈਆ।
ਬਲਾਕ ਮਜੀਠਾ ਵਿੱਚ ਬਲਾਕ ਪੱਧਰੀ ਖੇਡਾਂ ਸ੍ਰੀ ਦਸਮੇਸ਼ ਪਬਲਿਕ ਸੀ:ਸੈ: ਸਕੂਲ ਮਜੀਠਾ ਕੋਟਲਾ ਸੁਲਤਾਨ ਸਿੰਘ ਵਿਖੇ ਹੋਈਆਂ।ਇਹਨਾਂ ਖੇਡਾਂ ਵਿੱਚ ਅਰਵਿੰਦਰਪਾਲ ਸਿੰਘ ਪੀ.ਸੀ.ਐਸ, ਐਸ.ਡੀ.ਐਮ ਮਜੀਠਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਗਈ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …