ਸੰਗਰੂਰ, 11 ਸਤੰਬਰ (ਜਗਸੀਰ ਲੌਂਗੋਵਾਲ)- ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਸਰਾ ਸਾਲਾਨਾ ਗੁਰਮਤਿ ਸਮਾਗਮ ਜਸਵਿੰਦਰ ਸਿੰਘ ਪ੍ਰਿੰਸ ਮੁਖੀ, ਹਰਪ੍ਰੀਤ ਸਿੰਘ ਪ੍ਰੀਤ ਜਨਰਲ ਸਕੱਤਰ, ਹਰਿੰਦਰਵੀਰ ਸਿੰਘ ਖਜ਼ਾਨਚੀ, ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਰਾਜਵਿੰਦਰ ਸਿੰਘ ਲੱਕੀ, ਦਲਵੀਰ ਸਿੰਘ ਬਾਬਾ, ਕੁਲਵੀਰ ਸਿੰਘ ਦੀ ਦੇਖ-ਰੇਖ ਹੇਠ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।ਸਮਾਗਮ ਦੇ ਤੀਸਰੇ ਦਿਨ ਦੇ ਰਾਤਰੀ ਦੀਵਾਨ ਦੌਰਾਨ ਭਾਈ ਮਨਦੀਪ ਸਿੰਘ ਮੁਰੀਦ ਦੇ ਸਟੇਜ਼ ਸੰਚਾਲਨ ਅਧੀਨ ਲੁਧਿਆਣੇ ਤੋਂ ਪਹੁੰਚੇ ਭਾਈ ਗੁਰਸ਼ਰਨ ਸਿੰਘ ਨੇ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਿਆ।ਆਪ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ, ਗੁਰਬਾਣੀ ਸਿਧਾਂਤ, ਗੁਰੂ ਸਾਹਿਬ ਦਾ ਅਦਬ ਸਤਿਕਾਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸੰਗਤਾਂ ਨੂੰ ਸਵਾ ਲੱਖ ਮੂਲਮੰਤਰ ਦੇ ਜਾਪ ਕਰਨ ਦੀ ਪ੍ਰੇਰਨਾ ਕੀਤੀ।
ਪਹਿਲੀ ਰਾਤਰੀ ਨੂੰ ਭਾਈ ਸੁਰਿੰਦਰ ਸਿੰਘ ਮਿੱਠੇ ਟਿਵਾਣੇ ਵਾਲੇ ਅਤੇ ਦੂਸਰੀ ਰਾਤਰੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਕੋਹਾੜਕਾ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਧਿਆਨ ਸਿੰਘ ਅਤੇ ਭਾਈ ਸੁਰਿੰਦਰ ਪਾਲ ਸਿੰਘ ਸਿਦਕੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਗੁਰਬਾਣੀ ਕੀਰਤਨ ਕੀਤਾ।ਭਾਈ ਮਨਦੀਪ ਸਿੰਘ ਮੁਰੀਦ ਸੰਗਰੂਰ ਅਤੇ ਸ਼਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਦਰਸ਼ਨ ਸਿੰਘ ਨੇ ਕਥਾ ਵਿਚਾਰ ਕੀਤੀ।ਰਾਜਵਿੰਦਰ ਸਿੰਘ ਲੱਕੀ, ਸੁਰਿੰਦਰ ਪਾਲ ਸਿੰਘ ਸਿਦਕੀ, ਭਾਈ ਮਨਦੀਪ ਸਿੰਘ ਮੁਰੀਦ ਨੇੇ ਸਟੇਜ਼ ਸੰਚਾਲਨ ਕੀਤਾ।ਜਸਵਿੰਦਰ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਪ੍ਰੀਤ, ਨਰਿੰਦਰ ਪਾਲ ਸਿੰਘ ਸਾਹਨੀ, ਜਗਤਾਰ ਸਿੰਘ, ਹਰਦੀਪ ਸਿੰਘ ਸਾਹਨੀ, ਗੁਰਿੰਦਰ ਸਿੰਘ ਗੁਜਰਾਲ, ਨਰਿੰਦਰ ਸਿੰਘ ਸਿੰਘ ਸਾਹਨੀ ਐਡਵੋਕੇਟ, ਗੁਰਵਿੰਦਰ ਸਿੰਘ ਸਰਨਾ, ਰਾਜਿੰਦਰ ਸਿੰਘ ਮੈਨੇਜਰ ਗੁਰਦੁਆਰਾ ਨਾਨਕਿਆਣਾ ਸਾਹਿਬ, ਭਾਈ ਸਤਵਿੰਦਰ ਸਿੰਘ, ਗੁਰਿੰਦਰ ਵੀਰ ਸਿੰਘ, ਦਲਵੀਰ ਸਿੰਘ ਬਾਬਾ, ਗੋਬਿੰਦ ਸਿੰਘ, ਹਮੀਰ ਸਿੰਘ, ਪ੍ਰੀਤਮ ਸਿੰਘ ਮਾਸਟਰ, ਅਮਰਿੰਦਰ ਸਿੰਘ ਮੌਖਾ, ਗੁਰਸਿਮਰਨ ਸਿੰਘ ਗੁਜਰਾਲ, ਲਖਵੀਰ ਸਿੰਘ ਲੱਖਾ, ਸੁਖਵਿੰਦਰ ਸਿੰਘ, ਸੁਖਪਾਲ ਸਿੰਘ ਗਰੇਵਾਲ, ਰਾਜਿੰਦਰ ਸਿੰਘ ਟੁਰਨਾ, ਗੁਰਵਿੰਦਰ ਸਿੰਘ ਗੁਰੀ, ਕਰਮ ਸਿੰਘ ਭੋਲਾ, ਪ੍ਰੀਤਮ ਸਿੰਘ ਕਾਂਝਲਾ, ਰੁਲਦੀਪ ਸਿੰਘ ਖੁਰਮੀ, ਬਲਵਿੰਦਰ ਸਿੰਘ ਆਦਿ ਨੇ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ।
ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ, ਬਾਬਾ ਸਾਹਿਬ ਦਾਸ ਸੇਵਾ ਦਲ, ਭਾਈ ਘਨ੍ਹਈਆ ਜੀ ਸੇਵਾ ਦਲ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ, ਗੁਰਪ੍ਰੀਤ ਸਿੰਘ ਗੋਪੀ, ਹਰਜੀਤ ਸਿੰਘ ਹੈਪੀ, ਮਨਿੰਦਰ ਪਾਲ ਸਿੰਘ, ਚਰਨਜੀਤ ਸਿੰਘ, ਰਾਜ ਕੁਮਾਰ ਰਾਜੂ ਪਰਿਵਾਰ, ਹਰਸਿਮਰਨਜੀਤ ਸਿੰਘ, ਤਰਨਜੀਤ ਸਿੰਘ, ਪਰਮਿੰਦਰ ਸਿੰਘ, ਸਮਰਪ੍ਰੀਤ ਸਿੰਘ, ਭਰਪੂਰ ਸਿੰਘ ਗੋਲਡੀ ਆਦਿ ਨੇ ਵੀ ਸੇਵਾਵਾਂ ਨਿਭਾਈਆਂ।ਗੁਰਮੀਤ ਸਿੰਘ ਸਾਹਨੀ ਨੇ ਸਟੇਜ਼ ਸੰਚਾਲਨ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਪ੍ਰੈਸ ਮੀਡੀਆ ਇੰਚਾਰਜ਼ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ।ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਤਾਰ ਸਿੰਘ, ਸਾਹਿਬ ਦਾਸ ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ ਅਤੇ ਹੋਰ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਆ ਗਿਆ, ਜਦੋਂਕਿ ਭਾਈ ਗੁਰਸ਼ਰਨ ਸਿੰਘ ਦੀ ਧਰਮਪਤਨੀ ਦਾ ਮਾਤਾ ਸਵਰਨ ਕੌਰ, ਗੁਰਲੀਨ ਕੌਰ, ਰੇਖਾ ਰਾਣੀ ਨੇ ਸਨਮਾਨ ਕੀਤਾ।
ਇਸ ਸਮਾਗਮ ਵਿੱਚ ਸ਼ਹਿਰ ਦੀਆਂ ਪ੍ਰਬੰਧਕ ਕਮੇਟੀਆਂ ਤੇ ਸੰਸਥਾਵਾਂ ਵਲੋਂ ਗੁਰਮੀਤ ਸਿੰਘ ਬਿੱਟੂ, ਜਤਿੰਦਰ ਪਾਲ ਸਿੰਘ ਹੈਪੀ, ਭਾਈ ਅਮਰਜੀਤ ਸਿੰਘ ਹੈਡ ਗ੍ਰੰਥੀ ਤੇ ਸਤਗੁਰ ਸਿੰਘ ਅਕਾਊਂਟੈਂਟ ਗੁਰਦੁਆਰਾ ਨਾਨਕਿਆਣਾ ਸਾਹਿਬ, ਮਾਸਟਰ ਬਲਵਿੰਦਰ ਸਿੰਘ ਬਾਲੀਆਂ, ਡਾ. ਇੰਦਰਮਨਜੋਤ ਸਿੰਘ, ਡਾ. ਇੰਦਰਜੋਤ ਕੌਰ, ਭਾਈ ਗੁਰਪ੍ਰੀਤ ਸਿੰਘ ਰਾਮਪੁਰਾ, ਭਾਈ ਸੁੰਦਰ ਸਿੰਘ, ਭਾਈ ਦਵਿੰਦਰ ਸਿੰਘ ਦੁਆਬੀਆ ਮੰਗਵਾਲ, ਭਾਈ ਗੁਰਸ਼ਰਨ ਸਿੰਘ, ਬਲਵੰਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਸੰਤੋਸ਼ ਕੌਰ, ਜਤਿੰਦਰ ਕੌਰ, ਵਰਿੰਦਰ ਕੌਰ, ਪਰਮਜੀਤ ਕੌਰ, ਇੰਦਰਪਾਲ ਕੌਰ, ਬਲਵਿੰਦਰ ਕੌਰ, ਸਤਿੰਦਰ ਕੌਰ, ਪਰਮਿੰਦਰ ਕੌਰ, ਸੁਰਜੀਤ ਕੌਰ, ਜੋਗਿੰਦਰ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਗੁਰਦੀਪ ਕੌਰ ਸਰਨਾ, ਮਨਦੀਪ ਕੌਰ, ਸਿਮਰਨਜੀਤ ਕੌਰ, ਰਜਵਿੰਦਰ ਕੌਰ, ਰਣਜੀਤ ਕੌਰ, ਹਰਕੀਰਤ ਕੌਰ, ਗੁਰਵਿੰਦਰ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।ਇਸ ਤੀਸਰੇ ਸਮਾਗਮ ਦੌਰਾਨ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
Check Also
ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਨੇ ਲਾਇਆ ਸਾਇੰਸ ਸਿਟੀ ਦਾ ਵਿਦਿਅਕ ਟੂੂਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ …