ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਖੇਡਾਂ ਵਿੱਚ
ਕੁਸ਼ਤੀ ਦੇ ਟਰਨਾਮੈਂਟ ਗੋਲਬਾਗ ਕੁਸ਼ਤੀ ਸਟੇਡੀਅਮ ਅਤੇ ਹਾਕੀ ਦੇ ਮੁਕਾਬਲੇ ਸਕੂਲ ਆਫ ਅੇਮੀਨੇਸ ਛੇਹਰਟਾ ਵਿਖੇ ਚੱਲ ਰਹੇ ਹਨ।
ਸੁਖਚੈਨ ਸਿੰਘ ਕਾਹਲੋਂ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਗੋਲ ਬਾਗ ਵਿਖੇ ਕੁ਼ਸ਼ਤੀ ਦੀਆਂ ਜਿਲ੍ਹਾ ਪੱਧਰੀ ਖੇਡਾਂ ਦੇ ਅੰ-21 ਲੜਕਿਆਂ ਦੇ 57 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਸਮਾਇਲ ਨੇ ਪਹਿਲਾ, ਰਿਹਾਨ ਨੇ ਦੂਜਾ ਅਤੇ ਪ੍ਰਭਜੋਤ ਸਿੰਘ ਅਤੇ ਜਸ਼ਨ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।79 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਸੁਰਜੀਤ ਸਿੰਘ ਨੇ ਪਹਿਲਾ, ਕਰਨਜੀਤ ਸਿੰਘ ਨੇ ਦੂਜਾ ਅਤੇ ਅਮਿਤ ਚੀਦਾ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।86 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਅਵੀਨੂਰ ਨੇ ਪਹਿਲਾ, ਕਾਰਤਿਕ ਨੇ ਦੂਜਾ ਅਤੇ ਭਵਨੀਤ ਕੁਮਾਰ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।97 ਕਿਲੋ ਭਾਰ ਵਰਗ ਵਿੱਚ ਸ਼ਾਨਬੀਰ ਸਿੰਘ ਨੇ ਪਹਿਲਾ, ਸ਼ਮਸ਼ੇਰ ਪ੍ਰਤਾਪ ਸਿੰਘ ਨੇ ਦੂਜਾ ਅਤੇ ਰੋਹਿਤ ਸਿੰਘ ਅਤੇ ਵਾਰਿਸ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।
ਸ:ਸ:ਸ ਸਕੂਲ ਛੇਹਰਟਾ ਅੰਮ੍ਰਿਤਸਰ ਵਿਖੇ ਹਾਕੀ ਦੀਆਂ ਜਿਲ੍ਹਾ ਪੱਧਰੀ ਖੇਡਾਂ ਦੇ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲੇ ਮੈਚ ‘ਚ ਮਾਤਾ ਗੰਗਾ ਬਾਬਾ ਬਕਾਲਾ ਕਲੱਬ ਦੀ ਟੀਮ ਨੇ ਸ਼ਾਇਨਿੰਗ ਸਟਾਰ ਨੂੰ 3-0 ਦੇ ਫਰਕ ਨਾਲ ਹਰਾਇਆ।ਦੂਜੇ ਮੈਚ ਵਿੱਚ ਖਾਲਸਾ ਕਾਲਜ ਕੰਨਿਆ ਨੇ ਖਾਲਸਾ ਅਕੈਡਮੀ ਮਹਿਤਾ ਨੂੰ 3-0 ਨਾਲ ਹਰਾਇਆ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media