Thursday, November 21, 2024

ਐਮ.ਐਲ.ਜੀ.ਕਾਨਵੈਂਟ ਸਕੂਲ ਵਿਖੇ ਮਹਾਤਮਾ ਗਾਂਧੀ ਦੀ ਜੈਅੰਤੀ ਮਨਾਈ

ਸੰਗਰੂਰ, 4 ਅਕਤੂਬਰ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ ਦੇ ਕੈਂਪਸ ‘ਚ ਗਾਂਧੀ ਜੈਅੰਤੀ ਮਨਾਈ ਗਈ।ਐਮ.ਐਲ.ਜੀ ਕਾਨਵੈਂਟ ਸਕੂਲ ਦੇ ਵਿਦਿਆਰਥੀਆ ਨੇ ਇੱਕ ਵਿਸ਼ੇਸ਼ ਅਸੈਂਬਲੀ ‘ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਧਰਮ ਨਿਰਪੱਖਤਾ ਦਾ ਸੰਦੇਸ਼ ਦੇਣ ਲਈ ਸਰਬ ਧਰਮ ਦੀ ਪ੍ਰਾਰਥਨਾ ਕੀਤੀ।ਵਿਦਿਆਰਥੀਆਂ ਨੇ ਦੱਸਿਆ ਕਿ ਮਹਾਤਮਾ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿਖੇ ਹੋਇਆ ਸੀ।ਉਹ ਇੱਕ ਭਾਰਤੀ ਵਕੀਲ, ਰਾਜਨੇਤਾ, ਸਮਾਜਿਕ ਕਾਰਕੁਨ ਅਤੇ ਲੇਖਕ ਸਨ, ਜਿੰਨਾਂ ਨੇ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਸੁਤੰਤਰਤਾ ਅੰਦੋਲਨ ਦੀ ਅਗਵਾਈ ਕੀਤੀ।ਗਾਂਧੀ ਜੈਅੰਤੀ ਮੌਕੇ ਬੱਚਿਆਂ ਦੀ ਪੇਟਿੰਗ ਅਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ।ਵਿਦਿਆਰਥੀਆਂ ਵਲੋਂ ਮਹਾਤਮਾ ਗਾਂਧੀ ਜੀ ਦੀ ਜੀਵਨੀ ਅਤੇ ਵਿਚਾਰਧਾਰਾਵਾਂ ਨੂੰ ਦਰਸਾਉਣ ਲਈ ਇਕ ਨਾਟਕ ਅਤੇ ਵੈਸ਼ਨਵ ਜਨ ਦੀ ਮਨਮੋਹਕ ਸੰਗੀਤਕ ਪੇਸ਼ਕਾਰੀ ਦਿੱਤੀ।
ਆਜ਼ਦੀ ਦੇ ਸੰਗਰਸ਼ ਦੌਰਾਨ ਗਾਂਧੀ ਜੀ ਵਲੋਂ ਚੰਪਾਰਣ ਅੰਦੋਲਨ, ਨਮਕ ਸੱਤਿਆਗ੍ਰਹਿ, ਭਾਰਤ ਛੱਡੋ ਅੰਦੋਲਨ, ਅਸਹਿਯੋਗ ਅੰਦੋਲਨ, ਸਿਵਲ ਨਾਫਰਮਾਨੀ ਆਦਿ ਕਈ ਅੰਦੋਲਨ ਕੀਤੇ ਗਏ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ `ਤੇ ਚੱਲਣ ਦਾ ਸੱਦਾ ਦਿੱਤਾ।ਮੈਨੇਜਮੈਂਟ ਨੇ ਪੇਟਿੰਗ ਅਤੇ ਭਾਸ਼ਣ ਪ੍ਰਤੀਯੋਗਤਾ ਵਿੱਚ ਅੱਵਲ ਆਉਣ ਵਾਲੇ ਬੱਚਿਆ ਨੂੰ ਸਰਟੀਫੀਕੇਟ ਵੰਡੇ।ਉਨ੍ਹਾਂ ਨੇ ਬੱਚਿਆ ਅਤੇ ਸਮੂਹ ਸਟਾਫ ਨੂੰ ਮਹਾਤਮਾ ਗਾਂਧੀ ਦੇ ਜੀਵਨ ਤੋਂ ਸੱਚ ਅਤੇ ਅਹਿੰਸਾ ਦੇ ਮਾਰਗ `ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਅਤੇ ਸਮੂਹ ਸਟਾਫ਼ ਮੈਂਬਰ ਮੌਜ਼ੂਦ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …