ਸੰਗਰੂਰ, 16 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਦਾਰੇ ਅਕਾਲ ਅਕੈਡਮੀ ਬੇਨੜਾ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਕੀਸ਼ਵਰ ਕੌਰ ਗਰੇਵਾਲ ਰੋਲਰ ਸਕੇਟਿੰਗ ਫੇਡਰੇਸ਼ਨ ਆਫ ਇੰਡੀਆ ਵਲੋਂ ਸੰਗਰੂਰ ਵਿਖੇ ਕਰਵਾਈ ਗਈ ਸਕੇਟਿੰਗ 1000 ਮੀਟਰ ਦੌੜ ਵਿੱਚ ਇਕ ਸੋਨ ਅਤੇ 500 ਮੀਟਰ ਦੀ ਦੌੜ ਵਿੱਚ ਚਾਂਦੀ ਅਤੇ ਰੋਡ ਰੇਸ ਵਿੱਚ ਇੱਕ ਹੋਰ ਚਾਂਦੀ ਦਾ ਤਗਮਾ ਹਾਸਲ ਕਰਕੇ ਰਾਜ-ਪੱਧਰੀ ਖੇਡਾਂ ਲਈ ਚੁਣੀ ਗਈ ਹੈ।ਇਥੇ ਜਿਕਰਯੋਗ ਹੈ ਕਿ ਪਿੱਛਲੇ ਸਾਲ ਵੀ ਕੀਸ਼ਵਰ ਕੌਰ ਗਰੇਵਾਲ ਨੇ ਸਟੇਟ ਸਕੇਟਿੰਗ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਇੱਕ ਗੋਲਡ ਅਤੇ ਦੋ ਸਿਲਵਰ ਮੈਡਲ ਪ੍ਰਾਪਤ ਕੀਤੇ ਅਤੇ ਉਸ ਦੀ ਨੈਸ਼ਨਲ ਪੱਧਰ ਲਈ ਚੋਣ ਹੋਈ ਸੀ।ਅਕੈਡਮੀ ਪ੍ਰਿੰਸੀਪਲ ਮਨਜੋਤ ਕੌਰ ਨੇ ਦੱਸਿਆ ਕਿ ਰਾਜ-ਪੱਧਰੀ ਮੁਕਾਬਲਾ 17 ਤੋਂ 20 ਅਕਤੂਬਰ ਤੱਕ ਲੁਧਿਆਣਾ ਵਿਖੇ ਹੋਵੇਗਾ।ਉਨਾਂ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਕੀਸ਼ਵਰ ਕੌਰ ਗਰੇਵਾਲ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …