ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਅਤੇ ਗਦਰ ਚੇਅਰ ਦੇ ਸਾਬਕਾ ਚੇਅਰਪਰਸਨ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦੀ ਕਤਲੋਗਾਰਤ ਨੂੰ ਉਸ ਸਮੇਂ ਦੇ ਉਦਾਰਵਾਦੀ ਬ੍ਰਿਟਿਸ਼ ਸਮਕਾਲੀ ਇਤਿਹਾਸਕਾਰਾਂ ਨੇ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ।ਉਹ ਅੱਜ ਯੂਨੀਵਰਸਿਟੀ ਦੀ ਜਲ੍ਹਿਆਂਵਾਲਾ ਬਾਗ ਚੇਅਰ ਵੱਲੋਂ ਸ਼ੁਰੂ ਕੀਤੀ ਗਈ ਭਾਸ਼ਣ ਲੜੀ ਦੇ ਦੂਜੇ ਭਾਸ਼ਣ ਦੌਰਾਨ ਆਪਣੇ ਵਿਚਾਰ ਪੇਸ਼ ਕਰ ਰਹੇ ਸਨ।
ਉਨ੍ਹਾਂ ਨੇ ਬੀ.ਜੀ ਹੌਰਨੀਮੈਨ, ਅਲਫਰੇਡ ਨੰਡੀ, ਐਡਵਰਡ ਜੇ. ਥੌਮਸਨ, ਵੈਲੇਨਟਾਈਨ ਚਿਰੋਲ ਅਤੇ ਜੇ.ਈ ਵੂਲਕੋਟ ਆਦਿ ਇਤਿਹਾਸਕਾਰਾਂ ਦੇ ਨਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਉਨ੍ਹਾਂ ਸਾਰਿਆਂ ਨੂੰ ਬ੍ਰਿਟਿਸ਼ ਪ੍ਰਸ਼ਾਸਨ ਦੀ ਨਿਰਪੱਖਤਾ ਅਤੇ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਸੀ, ਪਰ ਉਹ ਇਸ ਗੱਲ `ਤੇ ਹੈਰਾਨ ਸਨ ਕਿ ਮਾਈਕਲ ਓਡਵਾਇਰ ਅਤੇ ਜਨਰਲ ਡਾਇਰ ਨੇ ਇਸ ਘਿਨਾਉਣੀ ਕਿਸਮ ਦੀ ਦਹਿਸ਼ਤ ਦਾ ਸਹਾਰਾ ਲਿਆ ਸੀ।ਉਨ੍ਹਾਂ ਵੱਲੋਂ ਦੋਵਾਂ ਨੂੰ ਕਤਲੇਆਮ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ ਕਤਲੇਆਮ ਦੀ ਜਾਂਚ ਲਈ ਰਾਇਲ ਕਮਿਸ਼ਨ ਦੀ ਮੰਗ ਕੀਤੀ ਸੀ।ਈ.ਜੇ ਥੌਮਸਨ ਨੇ ਬ੍ਰਿਟਿਸ਼ ਵੱਲੋਂ `ਪਸਚਾਤਾਪ` ਕਰਨ ਦੀ ਵਕਾਲਤ ਵੀ ਕੀਤੀ ਗਈ।ਇਨ੍ਹਾਂ ਇਤਿਹਾਸਕਾਰਾਂ ਵਿਚੋਂ ਬਹੁਤਿਆਂ ਨੂੰ ਉਸ ਸਮੇਂ ਦੇ ਬ੍ਰਿਟਿਸ਼ ਅਧਿਕਾਰੀਆਂ ਨੇ ਧਮਕੀਆਂ ਵੀ ਦਿੱਤੀਆਂ ਸਨ ਅਤੇ ਬੀ.ਜੀ ਹਾਰਨੀਮੈਨ ਨੂੰ ਭਾਰਤ ਤੋਂ ਬਾਹਰ ਵੀ ਕੱਢ ਦਿੱਤਾ ਗਿਆ ਸੀ।ਪ੍ਰੋ. ਸੋਹਲ ਜਲਿਆਂ ਵਾਲੇ ਬਾਗ ਸਬੰਧੀ ਹੋਰ ਪੱਛਮੀ ਇਤਿਹਾਸਕ ਨੁਕਤਿਆਂ ਦੇ ਵਿਸ਼ੇ `ਤੇ ਬੋਲ ਰਹੇ ਸਨ।ਉਨ੍ਹਾਂ ਦਾ ਇਥੇ ਪੁੱਜਣ `ਤੇ ਜਲ੍ਹਿਆਂ ਵਾਲਾ ਬਾਗ ਚੇਅਰ ਦੇ ਮੁਖੀ ਪ੍ਰੋਫੈਸਰ ਅਮਨਦੀਪ ਬੱਲ ਨੇ ਸਵਾਗਤ ਕੀਤਾ ਅਤੇ ਭਾਸ਼ਣ ਲੜੀਆਂ ਦੇ ਉਦੇਸ਼ ਬਾਰੇ ਜਾਣੂ ਕਰਵਾਇਆ। ਇਤਿਹਾਸ ਵਿਭਾਗ ਦੇ ਸਬਾਕਾ ਪ੍ਰੋਫੈਸਰ, ਡਾ. ਐਚ.ਸੀ ਸ਼ਰਮਾ ਨੇ ਲੈਕਚਰ ਦੀ ਪ੍ਰਧਾਨਗੀ ਕੀਤੀ।ਇਸ ਭਾਸ਼ਣ ਦੌਰਾਨ 100 ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।ਪ੍ਰੋਫੈਸਰ ਅਮਨਦੀਪ ਬੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …