Wednesday, November 20, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਮਹਾਤਮਾ ਆਨੰਦ ਸਵਾਮੀ ਜੀ ਦੇ ਜਨਮ ਉਤਸਵ ‘ਤੇ ਵਿਸ਼ੇਸ਼ ਵੈਦਿਕ ਹਵਨ ਯੱਗ

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਮਹਾਤਮਾ ਆਨੰਦ ਸਵਾਮੀ ਜੀ ਦੇ ਜਨਮ ਉਤਸਵ ‘ਤੇ ਵਿਸ਼ੇਸ਼ ਵੈਦਿਕ ਹਵਨ ਯੱਗ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸਮੇਤ ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਪ੍ਰਬੰਧਕ ਕਮੇਟੀ ਮੁੱਖ ਜਜਮਾਨ ਸਨ।
ਪ੍ਰਿੰਸੀਪਲ ਡਾ. ਵਾਲੀਆ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸਭ ਤੋਂ ਪਹਿਲਾਂ ਮਹਾਤਮਾ ਆਨੰਦ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਮਹਾਪੁਰਖ ਦੀ ਮਹਾਨ ਸ਼ਖਸੀਅਤ ਆਰਿਆ ਸਮਾਜ ਦੀ ਸੰਪੂਰਨ ਰਹਿਤ ਮਰਯਾਦਾ ਦਾ ਰੂਪ ਸੀ। ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਵੈਦਿਕ ਸੰਸਕ੍ਰਿਤੀ ਨੂੰ ਉੱਚਾ ਚੁੱਕਣਾ ਸੀ।
ਇੰਦਰਪਾਲ ਆਰਿਆ ਪ੍ਰਧਾਨ, ਆਰਿਆ ਸਮਾਜ ਲਕਸ਼ਮਣਸਰ ਨੇ ਆਪਣੇ ਸੰਬੋਧਨ ‘ਚ ਮਹਾਂਰਿਸ਼ੀ ਦਯਾਨੰਦ ਦੁਆਰਾ ਪ੍ਰਜਵਲਿਤ ਦੀਪ ਮਹਾਤਮਾ ਆਨੰਦ ਸਵਾਮੀ, ਮਹਾਤਮਾ ਹੰਸਰਾਜ ਅਤੇ ਲਾਜਪਤ ਰਾਇ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਨਮਨ ਕੀਤਾ।ਉਹਨਾਂ ਨੇ ਮਹਾਤਮਾ ਆਨੰਦ ਸਵਾਮੀ ਦੁਆਰਾ ਲਿਖੀਆਂ ਪੁਸਤਕਾਂ ਬਾਰੇ ਦੱਸਿਆ ਅਤੇ ਮਹਾਪੁਰਖਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ।ਸੰਗੀਤ ਵਿਭਾਗ ਵਲੋਂ ਸੁਰੀਲਾ ਭਜਨ ‘ਮੇਰਾ ਜੀਵਨ ਤੇਰੇ ਹਵਾਲੇ ਪ੍ਰਭੁ’ ਪੇਸ਼ ਕੀਤਾ ਗਿਆ।ਡਾ. ਅਨੀਤਾ ਨਰਿੰਦਰ ਨੇ ਕੁਸ਼ਲ ਮੰਚ ਸੰਚਾਲਨ ਕੀਤਾ।
ਜ਼ਿਕਰਯੋਗ ਹੈ ਕਿ ਇਸ ਸਮੇਂ ਅਪਲਾਈਡ ਆਰ਼ਟ ਵਿਭਾਗ ਵਲੋਂ ਵੇਦਾਂ ਅਤੇ ਵੈਦਿਕ ਭਜਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਕਾਲਜ ਦੇ ਅਧਿਆਪਕ ਪ੍ਰੋ. ਕਮਾਯਨੀ, ਪ੍ਰੋ. ਜਸਪ੍ਰੀਤ ਬੇਦੀ, ਪ੍ਰੋ. ਹਰਦੀਪ ਸਿੰਘ, ਪ੍ਰੋ. ਸੁਸ਼ੀਲ ਕੁਮਾਰ ਅਤੇ ਪ੍ਰੋ. ਸਵੀਟੀ ਬਾਲਾ ਨੇ ਕ੍ਰਮਵਾਰ `ਹਰਿਦੁਆਰ ਕਾ ਪ੍ਰਸਾਦ`, `ਏਕ ਹੀ ਰਾਸਤਾ`, `ਵੈਦਿਕ ਸਤਿਆਨਾਰਾਇਣ ਵਿਰਾਟ ਕਥਾ`, `ਸੁਖੀ ਗ੍ਰਹਿਸਥਾ`, `ਹੁਜ਼ ਵੈਲਥ`, `ਬੜੇ ਦਰਬਾਰ ਕਾ ਗਾਇਕ`, `ਮਾਂ ਗਾਇਤਰੀ ਮੰਤਰਕੀ ਮਹਿਮਾ’ ਮਹਾਤਮਾ ਆਨੰਦ ਸਵਾਮੀ ਦੀਆਂ ਵੱਖ-ਵੱਖ ਪੁਸਤਕਾਂ ਦੀ ਸਮੀਖਿਆ ਪੇਸ਼ ਕੀਤੀ।
ਇਸ ਮੌਕੇ ਵਿਪਨ ਭਸੀਨ ਮੈਂਬਰ ਲੋਕਲ ਮੈਨੇਜਿੰਗ ਕਮੇਟੀ, ਸ਼੍ਰੀਮਤੀ ਅਤੇ ਸ਼੍ਰੀ ਦਿਨੇਸ਼ ਆਰੀਆ ਆਰਿਆ ਸਮਾਜ ਸ਼ਕਤੀ ਨਗਰ, ਅਤੁਲ ਮਹਿਰਾ, ਆਰਿਆ ਸਮਾਜ ਮਾਡਲ ਟਾਊਨ, ਇੰਦਰਜੀਤ ਠੁਕਰਾਲ ਆਰਿਆ ਸਮਾ ਪੁਤਲੀਘਰ, ਸ਼੍ਰੀਮਤੀ ਰੇਣੂ ਘਈ, ਸ਼੍ਰੀਮਤੀ ਅਤੇ ਸ਼੍ਰੀ ਹਰੀਸ਼ ਓਬਰਾਏ, ਅਨਿਲ ਵਿਨਾਇਕ, ਸ਼੍ਰੀਮਤੀ ਨੀਨਾ ਕਪੂਰ, ਆਰਿਆ ਸਮਾਜ ਲਾਰੈਂਸ ਰੋਡ ਸਹਿਤ ਕਾਲਜ ਦੇ ਆਫਿਸ ਬੀਅਰਰਜ਼, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਭਾਗ ਲਿਆ।ਪ੍ਰਸਾਦ ਵੰਡ ਕੇ ਹਵਨ ਯੱਗ ਦੀ ਸਮਾਪਤੀ ਕੀਤੀ ਗਈ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …