ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਸਪੋਰਟਸ ਦੇ ਰਾਸ਼ਟਰ ਪੱਧਰੀ ਖੇਡ ਮੁਕਾਬਲਿਆਂ ‘ਚ 41 ਸੋਨ, 15 ਸਿਲਵਰ ਅਤੇ 10 ਕਾਂਸੀ ਦੇ ਤਗਮਿਆਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਮਾਣ ਵਧਾਇਆ ਹੈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ‘ਆਰਿਆ ਰਤਨ’ ਡਾ. ਪੂਨਮ ਸੂਰੀ ਪਦਮ ਸ੍ਰੀ ਅਵਾਰਡੀ ਪ੍ਰਧਾਨ ਡੀ.ਏ.ਵੀ ਪ੍ਰਬੰਧਕੀ ਸਮਿਤੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਡਾ. ਵੀ.ਸਿੰਘ ਡਾਇਰੈਟਰ ਡੀ.ਏ.ਵੀ ਪਬਲਿਕ ਸਕੂਲਜ਼ ਅਤੇ ਸੰਯੋਜਕ ਡੀ.ਏ.ਵੀ ਰਾਸ਼ਟਰੀ ਖੇਡ ਪ੍ਰਤੀਯੋਗਿਤਾ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਰਾਸ਼ਟਰੀ ਖੇਡਾਂ ਦਾ ਆਯੋਜਨ ਦਸੰਬਰ 2024 ‘ਚ ਨਵੀਂ ਦਿੱਲੀ ਦੇ ਵੱਖ-ਵੱਖ ਡੀ.ਏ.ਵੀ ਸਕੂਲਾਂ ‘ਚ ਕਰਵਾਇਆ ਗਿਆ।ਲੜਕਿਆਂ ਤੇ ਲੜਕੀਆਂ ਦੇ ਅਲੱਗ-ਅਲੱਗ ਆਯੂ-ਵਰਗ ਦੇ ਮੁਕਾਬਲਿਆਂ ‘ਚ ਦੇਸ਼ ਭਰ ਦੇ ਡੀ.ਏ.ਵੀ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਸਕੂਲ ਦੇ ਲੜਕਿਆਂ ਨੇ ਵੱਖ-ਵੱਖ ਉਮਰ ਵਰਗ ਦੀ ਟੀਮ ਤੇ ਏਕਲ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈਂਦੇ ਹੋਏ ਟੇਬਲ ਟੈਨਿਸ ‘ਚ ਤਿੰਨ ਸੋਨ ਤਗਮੇ, ਰੋਪ ਸਕਿਪਿੰਗ ‘ਚ ਪੰਜ ਸੋਨ, ਪੰਜ ਸਿਲਵਰ, ਕ੍ਰਿਕੇਟ ‘ਚ ਦਸ ਸੋਨ ਤਗਮੇ ਕਰਾਟੇ ‘ਚ ਤਿੰਨ ਸੋਨ ਅਤੇ ਇੱਕ ਕਾਂਸੀ, ਵੇਟ ਲਿਫਟਿੰਗ ‘ਚ ਤਿੰਨ ਸੋਨ ਤਗਮੇ, ਦੋ ਸਿਲਵਰ ਤਗਮੇ ਅਤੇ ਦੋ ਕਾਂਸੀ ਦੇ ਤਗਮੇ, ਰੋਲਰ ਸਕੇਟਿੰਗ ਵਿੱਚ ਇੱਕ ਸੋਨ ਤਗਮਾ ਅਤੇ ਇੱਕ ਸਿਲਵਰ ਤਗਮਾ ਕੁਸ਼ਤੀ ‘ਚ ਇੱਕ ਸਿਲਵਰ, ਜੂਡੋ ‘ਚ ਤਿੰਨ ਅਤੇ ਵੁਸ਼ੂ ਵਿੱਚ ਇੱਕ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।
ਲੜਕੀਆਂ ਨੇ ਕ੍ਰਿਕੇਟ ‘ਚ ਨੋ ਸੋਨ ਤਗਮੇ, ਟੇਬਲ ਟੈਨਿਸ ‘ਚ ਸੱਤ ਸੋਨ ਤਗਮੇ, ਐਥਲੈਟਿਕ ‘ਚ ਇੱਕ ਸਿਲਵਰ ਤਗਮਾ, ਕਰਾਟੇ ‘ਚ ਇੱਕ ਸਿਲਵਰ ਤਗਮਾ ਅਤੇ ਇੱਕ ਕਾਂਸੀ ਦਾ ਤਗਮਾ, ਤਾਈਕਵਾਂਡੋ ‘ਚ ਇੱਕ ਸਿਲਵਰ ਅਤੇ ਇੱਕ ਕਾਂਸੀ ਦਾ ਤਗਮਾ, ਰੋਲਰ ਸਕੇਟਿੰਗ ‘ਚ ਇੱਕ ਕਾਂਸੀ ਦਾ ਤਗਮੇ ਜਿੱਤਿਆ।ਇਸ ਪ੍ਰਕਾਰ ਸਕੂਲ਼ ਦੇ ਲੜਕਿਆਂ ਤੇ ਲੜਕੀਆਂ ਨੇ 41 ਸੋਨ, 15 ਸਿਲਵਰ ਅਤੇ 10 ਕਾਂਸੀ ਦੇ ਤਗਮੇ ਜਿੱਤੇ।
ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਖਿਡਾਰੀਆਂ, ਉਨਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਲੱਖਣ ਪ੍ਰਤਿਭਾ ਦੇ ਧਨੀ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫਲਤਾ ‘ਤੇ ਵਧਾਈ ਦਿੱਤੀ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵਲੋਂ ਆਰੀਆ ਸਮਾਜ ਲੋਹਗੜ੍ਹ `ਚ ਵੈਦਿਕ ਹਵਨ ਯੱਗ ਦਾ ਆਯੋਜਨ
ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਆਰੀਆ ਯੁਵਤੀ ਸਭਾ ਵਲੋਂ …