ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ)-ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਚੌਥੇ ਸਮੈਸਟਰ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਗੁਰੂ ਨਾਨਕ ਆਡੀਟੋਰਿਅਮ ਵਿਖੇ ਹੋਏ ਭਾਸ਼ਣ ਪ੍ਰਤੀਯੋਗਿਤਾ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਵੱਖ-ਵੱਖ ਪ੍ਰਸਿੱਧ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਭਾਸ਼ਣ ਪ੍ਰਤਿਯੋਗਿਤਾ ਹਿੱਸਾ ਲਿਆ।ਇਸ ਕੰਪੀਟੀਸ਼ਨ ਦਾ ਆਯੋਜਨ ਸਥਾਨਕ ਐਨ. ਜੀ. ਓ. ਸੋਸਾਇਟੀ ਫਾਰ ਐਕਸੀਡੈਂਟ ਅਤੇ ਟਰੈਫਿਕ ਹੈਲਪ ਨੇ ਵਿਦਿਆਰਥੀਆਂ ਵਿਚ ਟਰੈਫਿਕ ਨਿਯਮਾਂ ਦੀ ਜਾਗਰੂਕਤਾ ਵਧਾਉਣ ਵਾਸਤੇ ਕੀਤਾ।ਭਾਸ਼ਣ ਪ੍ਰਤਿਯੋਗਿਤਾ ਦਾ ਵਿਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਲੋਕਾਂ ਦੁਆਰਾ ਨਿਯਮਾਂ ਦੀ ਉਲੰਘਨਾ ਕਰਨ ਤੇ ਹੋਣ ਵਾਲੇ ਹਾਦਸਿਆਂ ਬਾਰੇ ਸੀ।ਇਸ ਤੋ ਪਹਿਲਾ ਵੀ ਖਾਲਸਾ ਕਾਲਜ ਵਿਖੇ ਹੋਏ ਟੈਕ ਫੇਸਟ ਵਿਚ ਸੀ ਕੇ ਡੀ ਦੇ ਵਿਦਿਆਰਥੀਆਂ ਨੇ ਵਖ-2 ਪ੍ਰਤਿਯੋਗਿਤਾਵਾ ਵਿਚ ਹਿੱਸਾ ਲੈਕੇ ਅਵਲ ਸਥਾਨ ਪ੍ਰਾਪਤ ਕੀਤੇ।
ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਮੈਂਬਰ ਇੰਚਾਰਜ ਡਾ: ਬਲਜਿੰਦਰ ਸਿੰਘ, ਅਤੇ ਪ੍ਰਿਸੀ. ਡਾ: ਐਚ. ਐਸ ਸੰਧੂ ਨੇ ਪ੍ਰੋ: ਹਰਪ੍ਰੀਤ ਸਿੰਘ, ਪ੍ਰੋ: ਰਵਨੀਤ ਕੌਰ ਅਤੇ ਕਾਲਜ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਗੱਲ ਤੇ ਜੋਰ ਦਿੱਤਾ ਕਿ ਸਾਨੂੰ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਸੜਕਾਂ ਤੇ ਹੁੰਦੇ ਹਾਦਸਿਆਂ ਦਾ ਮੁੱਖ ਕਾਰਨ ਤੇਜ ਰਫਤਾਰ ਤੇ ਗੱਡੀ ਚਲਾਉਣਾ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ ਜਿਸ ਕਾਰਨ ਕਈ ਮਾਸੂਮ ਲੋਕ ਆਪਣੀ ਜਾਨ ਗੁਆ ਬੈਠਦੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …