ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਹੋਣਹਾਰ ਵਿਦਿਆਰਥੀ ਰਾਹੁਲ ਰਾਏ ਜੋ ਕਿ ਛੇਵੀਂ ਵਿੱਚ ਪੜ੍ਹਦਾ ਹੈ, ਨੇ ਤਿੰਨ ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ।ਇਹ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ ਪੂਨੇ ਵਿਖੇ ਹੋਈ, ਜਿਥੇ ਉਸ ਨੇ ਇਕ ਸਿਲਵਰ ਮੈਡਲ (ਰਿੰਕ ਰੇਸ) 14 ਸਾਲ ਦੇ ਵਰਗ ਅਧੀਨ ਜਿੱਤਿਆ।ਦੂਜਾ ਓਪਨ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ ਜਿਹੜੀ ਕਿ ਮੁੰਬਈ ਵਿਖੇ ਆਯੋਜਿਤ ਕੀਤੀ ਗਈ ਸੀ, ਉਥੇ ਉਸਨੇ ਇਕ ਗੋਲਡ ਮੈਡਲ (ਰੋਡ ਰੇਸ) ਵਿਚ ਅਤੇ ਇਕ ਸਿਲਵਰ ਮੈਡਲ (ਰਿੰਕ ਰੇਸ) 12 ਸਾਲ ਦੇ ਵਰਗ ਦੇ ਵਿਦਿਆਰਥੀਆਂ ਅਧੀਨ ਜਿੱਤਿਆ।ਉਸ ਦੀ ਇਸ ਪ੍ਰਾਪਤੀ ਨਾਲ ਡੀ.ਏ.ਵੀ. ਸਕੂਲ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਿਹਾ ਹੈ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇੱਛਾ ਪ੍ਰਗਟਾਈ ਕਿ ਇਹੋ ਜਿਹੀਆਂ ਪ੍ਰਾਪਤੀਆਂ ਭਵਿੱਖ ਵਿੱਚ ਜਾਰੀ ਰਹਿਣਗੀਆਂ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀ ਦੀ ਇਸ ਮਹਾਨ ਪ੍ਰਾਪਤੀ ਤੇ ਵਧਾਈ ਦੇ ਕੇ ਉਤਸ਼ਾਹਿਤ ਕਰਦੇ ਹੋਏ ਰਾਹੁਲ ਰਾਏ ਦੀਆਂ ਪ੍ਰਾਪਤੀਆਂ ਨੁੰ ਸਲਾਹਿਆ ਹੈ, ਕਿਉਂਕਿ ਰਾਹੁਲ ਰਾਏ 6 ਚਾਚਾ ਨਹਿਰੂ ਸਕਾਲਰਸ਼ਿਪ ਵੀ ਜਿੱਤ ਚੁੱਕਿਆ ਹੈ ਤੇ ਅਸ਼ੀਰਵਾਦ ਵਜੋਂ ਉਸ ਦੇ ਉਜੱਲੇ ਭਵਿੱਖ ਦੀ ਕਾਮਨਾ ਕੀਤੀ ਹੈ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …