ਪੱਟੀ, 17 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਸਿੰਘ ਮਾਹਲਾ) – ਗੁਪਤੇਸ਼ਵਰ ਸ਼ਿਵਾਲਾ ਮੰਦਿਰ ਪੁਰਾਣਾ ਬਜ਼ਾਰ ਵਿਖੇ ਸ਼ਿਵਰਾਤਰੀ ਮੌਕੇ ਹਵਨ ਯੱਗ ਕੀਤਾ ਗਿਆ।ਇਸ ਯੱਗ ਦੇ ਮੁੱਖ ਮਹਿਮਾਨ ਸੁਰਿੰਦਰ ਕੁਮਾਰ ਸ਼ਿੰਦਾ ਸਾਬਕਾ ਡਾਇਰੈਕਟਰ ਪਨਸਪ ਪੰਜਾਬ ਸਨ।ਸੰਗਤਾਂ ਵਲੋ ਹਰ ਹਰ ਮਹਾਂਦੇਵ ਜੈਕਾਰੇ ਲਗਾਏ ਗਏ।ਭਗਵਾਨ ਸ਼ੰਕਰ ਜੀ ਦਾ ਸੁੰਦਰ ਸ਼ਿੰਗਾਰ ਕੀਤਾ ਗਿਆ।ਇਸ ਮੌਕੇ ਸ਼ਿੰਦਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹਰ ਤਿਉਹਾਰ ਮਨਾਉਣਾ ਚਾਹੀਦਾ ਹੈ।ਇਸ ਯੱਗ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਸ਼ਾਤੀ ਪਾਠ ਕਰਨ ਤੋਂ ਮੁੱਖ ਮਹਿਮਾਨ ਤੇ ਆਏ ਹੋਏ ਸੱੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਹੈ।ਅੰਤ ਵਿਚ ਸੰਗਤਾਂ ਲਈ ਲੰਗਰ ਭੰਡਾਰਾ ਅਤੁੱਟ ਵਰਤਿਆ।ਇਸ ਮੌਕੇ ਸ਼ਸੀ ਕੋਛੜ, ਕੰਵਲ ਕੁਮਾਰ ਪ੍ਰਧਾਨ ਮੰਦਿਰ ਕਮੇਟੀ, ਮਨਜੀਤ ਸਿੰਘ ਮੰਗਾ, ਗੋਰਵਦੀਪ ਸ਼ਰਮਾ, ਰਾਮ ਬਲਾਸ ਪੰਡਿਤ, ਜੈਨ ਪ੍ਰਕਾਸ਼, ਵਿਪਨ ਭੱਲਾ, ਅਜੈ ਮਰਵਾਹਾ, ਦਵਿੰਦਰ ਕੁਮਾਰ, ਬੱਬਲੂ, ਅਵਿਨਾਸ਼ ਸ਼ਰਮਾ, ਵਿਕਾਸ ਕੁਮਾਰ, ਜਤਿੰਦਰ ਜੇ ਕੇ, ਭਾਰਤ ਭੂਸ਼ਨ ਤੇ ਸ਼ਹਿਰ ਵਾਸੀਆਂ ਨੇ ਭਾਗ ਲਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …