ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਮਾਹਲਾ) – ਨਗਰ ਕੌਸਲ ਪੱਟੀ ਚੋਣਾ ਵਿੱਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਈ ਜਿਸ ਵਿੱਚ 19 ਵਾਰਡਾ ਚੋ 18 ਵਾਰਡਾ ਵਿੱਚ ਅਕਾਲੀ ਦਲ ਅਤੇ ਇੱਕ ਵਾਰਡਾ ਵਿੱਚ ਕਾਗਰਸ ਦੀ ਉਮੀਦਵਾਰ ਜੇਤੂ ਰਹੀ।ਪੱਟੀ ਦੀ ਵਾਰਡ ਨੰਬਰ 2 ਤੋ ਅਕਾਲੀ ਦਲ ਦੀ ਬੀਬੀ ਬਚਨੀ, ਵਾਰਡ ਨੰਬਰ 3 ਤੋ ਕੁਲਵੰਤ ਸਿੰਘ ਸ਼ਰਾਡ, 4 ਤੋ ਕਾਂਗਰਸ ਦੀ ਬੀਬੀ ਕਿਰਨਦੀਪ ਕੌਰ, 6 ਤੋ ਬੀਬੀ ਰਣਜੀਤ ਕੌਰ, 7 ਤੋ ਸੁਦੇਸ਼ ਰਾਣੀ, 9 ਤੋ ਸਤਪਾਲ ਅਰੋੜਾ, 10 ਤੋ ਸੁਰਿੰਦਰ ਕੁਮਾਰ ਸ਼ਿਦਾ, 11 ਤੋ ਗੁਰਪ੍ਰਤਾਪ ਸਿੰਘ ਰੂਬੀ, 14 ਤੋ ਗੁਰਚਰਨ ਸਿੰਘ ਚੰਨ, 15 ਤੋ ਹਰਮੀਤ ਕੌਰ, 16 ਤੋ ਅਮਰੀਕ ਸਿੰਘ ਭੁੱਲਰ, 17 ਤੋ ਬੀਬੀ ਗੁਰਪ੍ਰੀਤ ਕੌਰ, ੧੮ ਤੋ ਰਣਜੀਤ ਸਿੰਘ ਉੱਪਲ,੧੯ ਤੋ ਲਖਬੀਰ ਸਿੰਘ ਲੁਹਾਰੀਆ ਜੇਤੂ ਰਹੇ। ਵਰਨਣਯੋਗ ਹੈ ਕਿ ਇਸ ਤੋ ਪਹਿਲਾ ਪੱਟੀ ਦੀ ਵਾਰਡ ਨੰਬਰ 1, 5, 8, 12 ਅਤੇ 13 ‘ਚ ਕਾਂਹਰਸੀ ਅਤੇ ਅਜ਼ਾਦ ਉਮੀਦਵਾਰਾ ਦੇ ਕਾਂਗਜ ਰੱਦ ਹੋਣ ਕਾਰਨ ਅਕਾਲੀ ਦਲ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਸਨ ।ਵੋਟਿੰਗ ਦੌਰਾਨ ਸਾਰਾ ਦਿਨ ਸ਼ਹਿਰ ਦੀਆ ਵੱਖ ਵੱਖ ਵਾਰਡਾ ਚਿੱਚ ਉਮੀਦਵਾਰਾ ਅਤੇ ਉਨ੍ਹਾ ਦੇ ਸਮਰਥਕਾ ਵਿਚਕਾਰ ਨੋਕ ਝੋਕ ਚੱਲਦੀ ਰਹੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …