ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਮਾਝਾ ਖੇਤਰ ਦੇ ਆਗੂਆਂ ਨੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਬਜਟ ਦੌਰਾਨ ਅੰਮ੍ਰਿਤਸਰ ਵੱਲ ਵਿਸ਼ੇਸ਼ ਧਿਆਨ ਕਰਕੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਪਿਛਲੇ ਇਕ ਦਹਾਕੇ ਦੌਰਾਨ ਪਹਿਲੀ ਵਾਰ ਹੋਇਆ ਹੈ ਕਿ ਸਰਹੱਦੀ ਖੇਤਰ ਨੂੰ ਲਗਾਤਾਰ ਦੋ ਵਾਰ ਉਸਦਾ ਬਣਦਾ ਹੱਕ ਮਿਲਿਆ ਹੈ।
ਅਕਾਲੀ ਆਗੂਆਂ ਜਿਨ੍ਹਾਂ ਵਿਚ ਮੁੱਖ ਸੰਸਦੀ ਸਕੱਤਰ ਸ੍ਰੀ ਵਿਰਸਾ ਸਿੰਘ ਵਲਟੋਹਾ, ਸ੍ਰੀ ਇੰਦਰਬੀਰ ਸਿੰਘ ਬੁਲਾਰੀਆ ਤੇ ਸ੍ਰੀ ਹਰਮੀਤ ਸਿੰਘ ਸੰਧੂ ਸ਼ਾਮਿਲ ਹਨ ਨੇ ਕਿਹਾ ਕਿ ਸ੍ਰੀ ਜੇਤਲੀ ਵਲੋਂ ਕੌਮੀ ਵਿਰਾਸਤੀ ਵਿਕਾਸ ਪ੍ਰਾਜੈਕਟ ਤਹਿਤ ਜਿੱਥੇ ਅੰਮ੍ਰਿਤਸਰ ਲਈ ਫੰਡ ਦਿੱਤੇ ਗਏ ਹਨ ਉੱਥੇ ਪਿਛਲੇ ਸਾਲ ਆਈ.ਆਈ.ਐਮ. ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ। ਉਸੇ ਤਰ੍ਹਾਂ ਹੁਣ ਫਿਰ ਇਸ ਬਜਟ ਵਿਚ ਆਪਣਾ ਅੰਮ੍ਰਿਤਸਰ ਪ੍ਰਤੀ ਸਨੇਹ ਜਾਹਿਰ ਕਰਦਿਆਂ ਸ੍ਰੀ ਜੇਤਲੀ ਵਲੋਂ ਜਿੱਥੇ ਜਲਿਆਂਵਾਲਾ ਬਾਗ ਨੂੰ ਵਿਰਾਸਤੀ ਕੇਂਦਰ ਵਜੇੋਂ ਵਿਕਸਤ ਕਰਨ ਦਾ ਐਲਾਨ ਕੀਤਾ ਗਿਆ ਹੈ ਉੱਥੇ ਬਾਗਬਾਨੀ ਦੇ ਖੋਜ ਕਾਰਜਾਂ ਲਈ ਵੀ ਇੰਸਟੀਚਿਊਟ ਸਥਾਪਿਤ ਕੀਤਾ ਜਾਵੇਗਾ।
ਸ. ਮਜੀਠੀਆ ਨੇ ਕਿਹਾ ਕਿ ਜਲਿਆਂਵਾਲਾ ਬਾਗ ਵਿਖੇ ਅਤਿ ਆਧੁਨਿਕ ਤਰੀਕੇ ਨਾਲ ਲੈਡ ਸਕੈਪਿੰਗ, ਸਾਂਭ ਸੰਭਾਲ ਆਦਿ ਰਾਹੀਂ ਵਿਰਾਸਤ ਤੇ ਸੱਭਿਆਚਾਰ ਦੇ ਕੇਂਦਰ ਵਜੋਂ ਵਿਕਸਤ ਕਰਨ ਨਾਲ ਅੰਮ੍ਰਿਤਸਰ ਵਿਸ਼ਵ ਦੇ ਸੈਰ ਸਪਾਟਾ ਕੇਂਦਰ ਵਜੇੋਂ ਉਭਰੇਗਾ।ਇਸੇ ਤਰ੍ਹਾਂ ਬਾਗਬਾਨੀ ਖੋਜ ਕੇਂਦਰ ਨਾਲ ਖੇਤੀ ਵਿਚ ਲੋੜੀਂਦੀ ਫਸਲੀ ਵਿੰਭਿਨਤਾ ਲਿਆਉਣ ਦਾ ਮੁੱਢ ਬੱਝੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਜੇਤਲੀ ਵਲੋਂ ਸਰਹੱਦੀ ਖੇਤਰ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨ ਜਿੱਥੇ ਉਨ੍ਹਾਂ ਦੇ ਇਸ ਖੇਤਰ ਨਾਲ ਲਗਾਅ ਨੂੰ ਦਹਸਾਉਦੇ ਹਨ ਉੱਥੇ ਯੂ.ਪੀ.ਏ. ਸਰਕਾਰ ਵਲੋਂ ਇਸ ਇਲਾਕੇ ਨਾਲ ਕੀਤੇ ਵਿਤਕਰੇ ਨੂੰ ਵੀ ਦੂਰ ਕਰਨ ਦਾ ਯਤਨ ਹਨ।
ਅਕਾਲੀ ਆਗੂਆਂ ਨੇ ਸ੍ਰੀ ਜੇਤਲੀ ਵਲੋਂ ਸੂਬੇ ਵਿਚ ਏਮਜ਼ ਦੀ ਸਥਾਪਨਾ ਤੋਂ ਇਲਾਵਾ ਖੇਤੀ ਤੇ ਸਮਾਜਿਕ ਭਲਾਈ ਯੋਜਨਾਵਾਂ ਵੱਲ ਧਿਆਨ ਦੇਣ ‘ਤੇ ਕੇਂਦਰੀ ਵਿੱਤ ਮੰਤਰੀ ਨੂੰ ਵਧਾਈ ਦਿੰਦਿਅਾਂ ਕਿਹਾ ਕਿ ਲੋਕ ਪੱਖੀ ਤੇ ਵਿਕਾਸਮੁਖੀ ਕਦਮਾਂ ਨਾਲ ਸਾਰੀ ਅਰਥ ਵਿਵਸਥਾ ਦੁਬਾਰਾ ਵਿਕਾਸ ਵੱਲ ਸੇਧਿਤ ਹੋਈ ਹੈ ਤੇ ਭ੍ਰਿਸ਼ਟਾਚਾਰ, ਘੁਟਾਲਿਆਂ ਦਾ ਰਾਜ ਖਤਮ ਹੋ ਗਿਆ ਹੈ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …