Thursday, August 7, 2025
Breaking News

 ਸਿੱਧ ਸ੍ਰੀ ਹਨੁਮਾਨ ਮੰਦਰ ‘ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਰਾਮਨੌਮੀ

PPN2803201513
ਫਾਜ਼ਿਲਕਾ, 28 ਮਾਰਚ (ਵਨੀਤ ਅਰੋੜਾ) – ਸ਼੍ਰੀ ਰਾਮਨਵਮੀ ਦੇ ਮੋਕੇ ਤੇ ਅੱਜ ਸਥਾਨਕ ਸਿੱਧ ਸ਼੍ਰੀ ਹਨੁਮਾਨ ਮੰਦਰ ਵਿਖੇ ਇਕ ਖਾਸ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੋਕੇ 21 ਮਾਰਚ ਤੋ ਪੜੇ ਜਾ ਰਹੇ 108 ਸ੍ਰੀ ਰਾਮਾਯਨ ਦੀ ਦੇ ਪਾਠਾਂ ਦਾ ਭੋਗ ਵੀ ਪਾਇਆ ਗਿਆ।ਸਮਾਰੋਹ  ਦੇ ਮੁੱਖ ਮਹਿਮਾਨ ਨਗਰ ਕੌਂਸਲ ਪ੍ਰਧਾਨ ਰਾਕੇਸ਼ ਧੂੜਿਆ, ਵਿਸ਼ੇਸ਼ ਮਹਿਮਾਨ ਮਾਰਕੇਟ ਕਮੇਟੀ ਚੈਅਰਮੇਨ ਵਿਨੋਦ ਬਜਾਜ਼ ਅਤੇ ਭਾਜਪਾ ਮੰਡਲ ਪ੍ਰਧਾਨ ਮਨੋਜ ਤ੍ਰਿਪਾਠੀ ਸਨ।
ਸਮਾਰੋਹ ਦੀ ਸ਼ੁਰੂਆਤ ਸਵੇਰੇ ਨੌਂ ਵਜੇ ਭਜਨ ਸੰਕੀਰਤਨ ਨਾਲ ਹੋਈ।ਦੁਪਹਿਰ 12 ਵਜੇ ਅਕਾਸ਼ ਦੇ ਰਸਤੇ ਉਤਰੀ ਭਗਵਾਨ ਸ਼੍ਰੀ ਰਾਮ ਦੀ ਮਨਮੋਹਕ ਝਾਕੀ ਖਿੱਚ ਦਾ ਕੇਂਦਰ ਬਣੀ ਰਹੀ।ਸੰਕੀਰਤਨ ਵਿੱਚ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਦੇ ਜੋਨ ਪ੍ਰਧਾਨ ਕ੍ਰਿਸ਼ਣ ਸਚਦੇਵਾ, ਕਾਲੀ ਠਕਰਾਲ, ਪ੍ਰੇਮ ਨਾਰੰਗ, ਗੋਪਾਲ, ਸੁਮਨ ਕੁੱਕੜ, ਰਵਿ ਗੋਇਲ ਆਦੀ ਨੇ ਮਧੁਰ ਭਜਨਾਂ ਨਾਲ ਹਾਜਰੀ ਨੂੰ ਭਾਵ ਵਿਭੋਰ ਕਰ ਦੀਤਾ। ਮੁੱਖ ਮਹਿਮਾਨ ਨਗਰ ਕੌਂਸਲ ਪ੍ਰਧਾਨ ਰਾਕੇਸ਼ ਧੂੜਿਆ ਨੇ ਹਾਜਰ ਸਹਿਰਵਾਸੀਆ ਨੂੰ ਸ਼੍ਰੀਰਾਮ ਨੌਮੀ ਦੀ ਵਧਾਈ ਦਿੱਤੀ ਅਤੇ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ‘ਤੇ ਚਲਣ ਦੀ ਪ੍ਰੇਰਣਾ ਦਿੱਤੀ।ਮੰਦਰ  ਕਮੇਟੀ  ਦੇ ਪ੍ਰਧਾਨ ਸਿੱਪੀ ਕਾਲੜਾ ਅਤੇ ਉਪ-ਪ੍ਰਧਾਨ ਓਮ ਪ੍ਰਕਾਸ਼ ਅਰੋੜਾ ਨੇ ਵੀ ਸਾਰੇ ਮਹਿਮਾਨਾਂ ਅਤੇ ਸ਼ਰੱਧਾਲੁਆਂ ਦਾ ਸਵਾਗਤ ਕੀਤਾ ਅਤੇ ਸ਼੍ਰੀਰਾਮਨਵਮੀ ਦੀ ਵਧਾਈ ਦਿੱਤੀ।ਸਵਾ 12 ਵਜੇ ਮੰਦਰ ਵਿੱਚ ਜਾਰੀ ਨੱਵਾਹ ਪਾਰਾਇਣ ਪਾਠਾ ਦੇ ਭੋਗ ਤੋ ਬਾਦ ਭਗਵਾਨ ਸ਼੍ਰੀਰਾਮ ਦੀ ਸਾਮੂਹਕ ਆਰਤੀ ਉਤਾਰੀ ਗਈ ਅਤੇ ਬਾਅਦ ਵਿੱਚ ਖੁੱਲਾ ਲੰਗਰ ਵੰਡਿਆ ਗਿਆ।ਇਸ ਸਾਰੇ ਸਮਾਰੋਹ ਦੇ ਪ੍ਰਬੰਧ ਵਿੱਚ ਨੰਦ ਲਾਲ ਸਿੰਗਲਾ, ਰਾਜਾ ਰਾਮ ਸਚਦੇਵਾ, ਮਾਸਟਰ ਸੁਭਾਸ਼ ਖੁੰਗਰ, ਸਤਪਾਲ ਅਨੇਜਾ, ਸੋਨੂ ਵਰਮਾ, ਰਮੇਸ਼ ਸੇਠੀ, ਅਸ਼ੋਕ ਚੁਚਰਾ, ਸੰਦੀਪ ਕਾਮਰਾ, ਦੁਰਗਾ ਪ੍ਰਸਾਦ ਗੋਇਲ ਅਤੇ ਅਨੁ ਕਵਾਤੜਾ ਆਦਿ ਨੇ ਸਹਿਯੋਗ ਕੀਤਾ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply