Monday, July 14, 2025
Breaking News

ਪੇਡੂ ਤੇ ਸ਼ਹਿਰੀ ਪੱਧਰ ‘ਤੇ ਖੇਡਾਂ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦੈ- ਹਰਮਨ ਗੁਰਾਇਆ

ਬਟਾਲਾ, 30 ਮਾਰਚ (ਨਰਿੰਦਰ ਬਰਨਾਲ) – ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪੇਡੂ ਅਤੇ ਸ਼ਹਿਰੀ ਪੱਧਰ ‘ਤੇ ਖੇਡਾਂ ਕਰਵਾਉਣੀਆਂ ਬਹੁਤ ਜਰੂਰੀ ਹਨ ਜਿਸ ਨਾਲ ਨੌਜਵਾਨਾਂ ਅੰਦਰ ਖੇਡ ਭਾਵਨਾ ਵਧੇਗੀ।ਇਹ ਵਿਚਾਰ ਪ੍ਰਗਟ ਕਰਦਿਆਂ ਸਮਾਜ ਸੇਵਕ ਹਰਮਨ ਗੁਰਾਇਆ ਨੇ ਕਿਹਾ ਕਿ ਨੋਜਵਾਨ ਦੇਸ਼ ਦੀ ਤਰੱਕੀ ਅਤੇ ਸ਼ਕਤੀ ਵਿਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ, ਇਸ ਲਈ ਨੋਜਵਾਨ ਪੀੜੀ ਨੂੰ ਸਹੀ ਰਸਤੇ ਪਾਉਣਾ ਸਮੇ ਦੀ ਲੋੜ ਹੈ।ਇਸ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਰਲ ਮਿਲ ਕੇ ਅਹਿਮ ਯੋਗਦਾਨ ਪਾ ਸਕਦੀਆਂ ਹਨ। ਹਰਮਨ ਗੁਰਾਇਆ ਨੇ ਨੋਜਵਾਨ ਪੀੜੀ ਨੂੰ ਵੀ ਅਪੀਲ ਕੀਤੀ ਕਿ ਉਹ ਗਲਤ ਕੰਮਾਂ ਨੂੰ ਛੱਡ ਕੇ ਚੰਗੇ ਸਮਾਜ ਦੀ ਸਿਰਜਨਾ ਕਰਨ ਲਈ ਅੱਗੇ ਆ ਕੇ ਕੰਮ ਕਰਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply