Monday, October 26, 2026

ਦਿਲਜੀਤ ਦੁਸਾਂਝ ਅਤੇ ਅਦਾਕਾਰਾ ਸੁਰਵੀਨ ਚਾਵਲਾ ਦੀ ਜੋੜੀ ਵਲੋਂ ਫ਼ਿਲਮ ਦੀ ਪ੍ਰਮੋਸ਼ਨ ਲਈ ਬਠਿੰਡੇ ਪੁੱਜੇ ਫਿਲਮ ‘ਡਿਸਕੋ ਸਿੰਘ’ 11 ਅਪ੍ਰੈਲ ਨੂੰ ਰਿਲੀਜ਼ ਨੂੰ

PPN090408

ਬਠਿੰਡਾ, 9 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਫਿਲਮ ‘ਡਿਸਕੋ ਸਿੰਘ’ 11 ਅਪ੍ਰੈਲ ਨੂੰ ਰਿਲੀਜ਼ ਹੋਣ ‘ਤੇ ਚਰਚਿਤ ਗਾਇਕ ਅਤੇ ਨਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਸੁਰਵੀਨ ਚਾਵਲਾ ਦੀ  ਜੋੜੀ  ਵਲੋਂ ਫ਼ਿਲਮ ਦੀ ਪ੍ਰਮੋਸ਼ਨ ਲਈ ‘ਪੀਟੀਸੀ ਮੋਸ਼ਨ ਪਿਕਸਰਸ’ ਦੇ ਪਰਦੇ ਹੇਠ ਬਣੀ ਫਿਲਮ ਦੇ ਪ੍ਰਚਾਰ ਲਈ ਅੱਜ ਫਿਲਮ ਦੀ ਟੀਮ ਬਠਿੰਡਾ ਪਹੁੰਚੀ। ਇਸ ਮੌਕੇ ਤੇ ਦਿਲਜੀਤ ਨੇ ਦੱਸਿਆ ਕਿ ਨਿਰਮਾਤਾ ਰਾਜੀ ਐਮ ਸ਼ਿੰਦੇ ਅਤੇ ਰਬਿੰਦਰ ਨਾਰਾਇਣ ਦੀ ਇਸ ਫਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ ਹਨ। ਉਹਨਾਂ ਨੇ ਭਰੋਸਾ ਜਤਾਇਆ ਕਿ ਦਰਸ਼ਕ ਇਸ ਫਿਲਮ ਨੂੰ ਵੱਖਰੇ ਰੂਪ ਨਾਲ ਦੇਖਣਗੇ ਅਤੇ ਕਿਹਾ ਕਿ ਉਹ ਇਸ ਫਿਲਮ ਵਿਚਲਾ ਕਿਰਦਾਰ ਪਹਿਲੀ ਵਾਰ ਨਿਭਾ ਰਹੇ ਹਨ। ਰੋਮਾਂਟਿਕ ਕਾਮੇਡੀ ਇਸ ਫਿਲਮ ਵਿਚ ਉਸ ਨਾਲ ਸੁਰਵੀਨ ਚਾਵਲਾ ਤੋ ਇਲਾਵਾ ਮਨੋਜ ਪਾਹਵਾ, ਉਪਾਸਨਾ ਸਿੰਘ, ਅਪਰੂਵਾ ਅਰੋੜਾ, ਬੀਐਨ ਸਰਮਾਂ, ਕਰਮਜੀਤ ਅਨਮੋਲ, ਅਤੇ ਚੰਦਰ ਪ੍ਰਭਾਕਰ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਨੇ ਹੀ ਇਸ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਲਿਖਿਆ ਹੈ। ਦਿਲਜੀਤ ਨੇ ਦੱਸਿਆ ਕਿ ਦਰਸ਼ਕਾਂ ਨੂੰ ਫਿਲਮ ਵਿਚ ਐਕਸ਼ਨ ਖੂਬ ਦੇਖਣ ਨੂੰ ਮਿਲੇਗਾ। ਫਿਲਮ ਦੇ ਐਕਸ਼ਨ ਡਾਇਰੈਕਟਰ ਮੁਹੰਮਦ ਬਖ਼ਸ਼ੀ ਹਨ।

Check Also

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …

Leave a Reply