Wednesday, October 22, 2025
Breaking News

ਫਲਾਇੰਗ ਸਕਾਊਡ ਟੀਮ ਵੱਲੋਂ ਛਾਪੇ ਦੌਰਾਨ 4000 ਬੋਤਲਾਂ ਨਜਾਇਜ਼ ਸਰਾਬ ਬਰਾਮਦ

PPN090409
ਬਠਿੰਡਾ, 9 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਜ਼ਿਲ•ੇ ਅੰਦਰ 30 ਅਪ੍ਰੈਲ ਨੂੰ ਹੋਣ ਵਾਲੀ 16 ਵੀਂ ਆਮ ਲੋਕ ਸਭਾ ਚੋਣ ਨੂੰ ਅਮਨ ਤੇ ਸ਼ਾਤੀ ਪੂਰਵਕ ਨਾਲ ਨੇਪਰੇ ਚੜਾਉਣ ਲਈ  ਫਿਲਾਇੰਗ ਸਕਾਊਡ  ਟੀਮ ਵੱਲੋਂ  ਸ਼ਹਿਰ ਦੇ ਵੱਖ –ਵੱਖ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਲਗਪਗ 4000 ਅੰਗਰੇਜ਼ੀ ਤੇ ਦੇਸ਼ੀ ਸ਼ਰਾਬ ਦੀਆਂ ਬੋਤਲਾਂ ਗੈਰ-ਕਾਨੂੰਨੀ ਤੌਰ ਤੇ ਸਟਾਕ ਵਿੱਚ ਵੱਧ ਪਾਈਆ ਗਈਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ–ਕਮ–ਜ਼ਿਲ•ਾ ਚੋਣ ਅਫ਼ਸਰ ਬਠਿੰਡਾ  ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਬਠਿੰਡਾ ਸ਼ਹਿਰੀ ਹਲਕੇ ਦੇ ਏ.ਆਰ ਓ ਦਮਨਜੀਤ ਸਿੰਘ ਮਾਨ ਨੇ  ਦੀ ਅਗਵਾਈ ਹੇਠ ਫਲਾਇੰਗ ਸਕਾਊਡ ਟੀਮ ਜਿਸ ਵਿੱਚ ਡੀ.ਐਸ.ਪੀ ਸਿਟੀ –2  ਤਲਵਿੰਦਰ ਸਿੰਘ ਚੀਮਾ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ ਵੱਲੋਂ  ਸ਼ਹਿਰ ਦੇ ਪਾਵਰ ਹਾਊਸ ਰੋਡ ‘ਤੇ ਸਥਿੱਤ, 100 ਫੁੱਟੀ ਰੋਡ ‘ਤੇ ਆਈ.ਸ਼ੀ.ਆਈ.ਸੀ ਬੈਂਕ ਨਜ਼ਦੀਕ , ਬੀਬੀ ਵਾਲਾ ਚੌਂਕ ਅਤੇ ਭੱਟੀ ਰੋਡ ‘ਤੇ ਸਥਿੱਤ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ ਤਾਂ ਇਸ ਦੌਰਾਨ ਅੰਗਰੇਜ਼ੀ ਅਤੇ ਦੇਸ਼ੀ ਸਾਰਬ ਦੀਆਂ  ਗੈਰ-ਕਾਨੂੰਨੀ ਤੌਰ ‘ਤੇ  ਲਗਪਗ 4000 ਬੋਤਲਾ ਸ਼ਰਾਬ ਨਜਾਇਜ਼ ਪਾਈ ਗਈ । ਯਾਦਵ ਨੇ  ਕਿਹਾ ਕਿ ਨਜਾਇਜ  ਬਰਾਮਦ ਕੀਤੀ ਗਈ ਸ਼ਰਾਬ ਦੀ ਐਕਸਾਈਜ਼ ਵਿਭਾਗ ਵੱਲੋਂ ਜਾਂਚ ਕਰਕੇ  ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲੇ  ਅੰਦਰ ਫਿਲਾਇੰਗ ਸਕਾਊਡ ਟੀਮਾਂ  ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਅਤੇ ਜ਼ਾਰੀ ਰੱਖੀ ਜਾਵੇਗੀ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply