ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚਲ ਰਹੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਜੋ ਕਿ ਦੇਸ਼ ਦਾ ਇਕਲੌਤਾ ਪ੍ਰਾਈਵੇਟ ਵੈਟਰਨਰੀ ਕਾਲਜ ਹੈ, ਵਿਖੇ ਅੱਜ ਬੈਚਲਰ ਆਫ਼ ਵੈਟਰਨਰੀ ਸਾਇਸੰਸ ਐਂਡ ਐਨੀਮਲ ਹਾਸਬੈਂਡਰੀ ਦੇ ਪਹਿਲੇ ਬੈਚ ਦੇ 43 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਇਹ ਕਾਲਜ, ਜਿਸ ਦੀ ਸਥਾਪਨਾ ਸੰਨ 2010 ਵਿੱਚ ਹੋਈ, ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਨਾਲ ਐਫ਼ੀਲੈਟਿਡ ਹੈ।
ਡਿਗਰੀ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕਾਲਜ ਦਾ ਪਹਿਲਾ ਬੈਚ ਅੱਜ ਇੱਥੋਂ ਪਾਸ ਆਊਂਟ ਹੋ ਕੇ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਲਈ ਅੱਜ ਦਾ ਦਿਨ ਇਤਿਹਾਸਕ ਹੈ ਕਿ ਉਹ ਸਫ਼ਲਤਾ ਪੂਰਵਕ ਪਾਸ ਹੋ ਕੇ ਜੀਵਨ ਦੇ ਅਗਲੇ ਪੜਾਅ ‘ਤੇ ਅਗਰਸਰ ਹਨ।ਉਨ੍ਹਾਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲ ਡਾ. ਐੱਸ. ਕੇ. ਜੰਡ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਕ ਲੰਬੇ ਸੰਘਰਸ਼ ਤੋਂ ਬਾਅਦ ਕਾਲਜ ਨੂੰ ਲੋੜੀਂਦੀ ਪ੍ਰਵਾਨਗੀ ਕੇਂਦਰ ਸਰਕਾਰ ਪਾਸੋਂ ਹੋਈ ਹੈ।
ਸ: ਛੀਨਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਕਾਲਜ ਵਿੱਦਿਆ ਪ੍ਰਸਾਰ ਅਤੇ ਖੋਜ ਵਿੱਚ ਉਤਰੀ ਭਾਰਤ ਦੀ ਇਕ ਸਰਵਉੱਤਮ ਸੰਸਥਾ ਵਜੋਂ ਉਭਰਕੇ ਸਾਹਮਣੇ ਆਵੇਗਾ, ਕਿਉਂਕਿ ਇੱਥੋਂ ਫੈਕਲਟੀ, ਯੂਨੀਵਰਸਿਟੀ ਦੀ ਫੈਕਲਟੀ ਤੋਂ ਕਿਸੇ ਵੀ ਪੱਖੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਕਾਲਜ ਦਾ ਵੈਟਰਨਰੀ ਹਸਪਤਾਲ ਸਰਹੱਦੀ ਖੇਤਰ ਦੇ ਨਾਲ ਲਗਦੇ, ਕਿਸਾਨਾਂ ਅਤੇ ਪਸ਼ੂ ਮਾਲਕਾਂ ਤੋਂ ਇਲਾਵਾ ਸ਼ਹਿਰੀਆਂ ਦੀ ਸਹੂਲਤ ਲਈ ਪਸ਼ੂ ਹਸਪਤਾਲ ਦੀ ਸੁਵਿਧਾ ਮੁਹੱਈਆ ਕਰ ਰਿਹਾ ਹੈ।
ਪ੍ਰਿੰਸੀਪਲ ਡਾ. ਜੰਡ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਪਾਸ ਹੋਣ ‘ਤੇ ਸ਼ੁਭਇੱਛਾਵਾਂ ਭੇਟ ਕੀਤੀਆਂ ਅਤੇ ਕਿਹਾ ਕਿ ਖ਼ਾਲਸਾ ਕਾਲਜ ਮੈਨੇਜ਼ਮੈਟ ਦਾ ਉੱਤਮ ਅਤੇ ਅਗਾਂਹਵਧੂ ਸੋਚ ਸਦਕਾ ਹੀ ਕਾਲਜ ਨੂੰ ਦੇਸ਼ ਦੇ ਪਹਿਲੇ ਪ੍ਰਵਾਨਿਤ ਪ੍ਰਾਈਵੇਟ ਵੈਟਰਨਰੀ ਕਾਲਜ ਹੋਣ ਦਾ ਮਾਣ ਹਾਸਲ ਹੋਇਆ ਹੈ। ਇਸ ਮੌਕੇ ਵਿਦਿਆਰਥੀਆਂ ਆਪਣੇ ਕਿੱਤੇ ਪ੍ਰਤੀ ਇਮਾਨਦਾਰੀ ਸਬੰਧੀ ਪ੍ਰਣ ਵੀ ਲਿਆ। ਇਸ ਦੌਰਾਨ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਐੱਸ. ਐੱਸ. ਸਿੱਧੂ, ਹਸਪਤਾਲ ਸਟਾਫ਼ ਤੋਂ ਇਲਾਵਾ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …