ਬਠਿੰਡਾ, 27 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ)- ਜਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ- ਭਾਜਪਾ ਗੱਠਜੋੜ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਹਲਕੇ ਵਿਚ ਵੱਖ -ਵੱਖ਼ ਥਾਵਾਂ ਦੇ ਘਰ-ਘਰ ਜਾ ਕੇ ਅਤੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਚੇਅਰਮੈਨ ਮਲੂਕਾ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਦਾ ਇੰਨਾਂ ਵਿਕਾਸ ਕਰਵਾਇਆ ਹੈ ਜੋ ਕਿ ਆਪਣੇ ਆਪਣ ਵਿਚ ਇੱਕ ਮਿਸਾਲ ਹੈ । ਹੁਣ ਸਮਾਂ ਆ ਗਿਆ ਹੈ ਕਿ ਹਲਕੇ ਦੇ ਵੋਟਰ ਕੀਤੇ ਗਏ ਵਿਕਾਸ ਸਦਕਾ ਵੱਡੀ ਗਿਣਤੀ ਵਿਚ ਬੀਬਾ ਹਰਸਿਮਰਤ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਕਾਸ ਦਾ ਮੁੱਲ ਮੋੜਨ। ਸ: ਮਲੂਕਾ ਨੇ ਕਿਹਾ ਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗੁਵਾਈ ਵਿਚ ਐਨ.ਡੀ ਏ ਸਰਕਾਰ ਦੇ ਬਨਣ ਨਾਲ ਬਠਿੰਡਾ ਦੇ ਵਿਕਾਸ ਦੇ ਹੋਰ ਬੂਹੇ ਖੁੱਲਣਗੇ। ਇਸ ਮੌਕੇ ਮਲੂਕਾ ਨੇ ਇਹ ਵੀ ਕਿਹਾ ਕਿ ਬਠਿੰਡਾ ਸਮੇਤ ਪੰਜਾਬ ਦੇ ਹੋਰਨਾ ਥਾਵਾਂ ਦੇ ਕੀਤੀਆਂ ਮੋਦੀ ਦੀਆਂ ਰੈਲੀਆਂ ਨਾਲ ਹੀ ਕਾਂਗਰਸੀਆਂ ਦੇ ਚਿਹਰੇ ਮੁਰਝਾ ਗਏ, ਅੱਜ ਹਰ ਵਰਗ ਨਰਿੰਦਰ ਮੋਦੀ ਦੇ ਵਿਕਾਸ ਦੇ ਏਜੰਡੇ ਤੋਂ ਪ੍ਰਭਾਵਿਤ ਹੈ । ਇਸ ਮੌਕੇ ਸ: ਰਾਜਵੀਰ ਸਿੰਘ ਸਿੱਧੂ, ਗੁਰਜੀਤ ਸਿੰਘ ਗੋਰਾ ਯੂਥ ਆਗੂ ਵੀ ਉਨਾਂ ਦੇ ਨਾਲ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …