ਬਠਿੰਡਾ, 11 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੀ ਸੰਪੂਰਨਤਾ ਦਿਵਸ ਮੌਕੇ ਮੁੱਖ ਮਹਿਮਾਨ ਕੇ.ਕੇ ਅਗਰਵਾਲ ਉਪ ਪ੍ਰਧਾਨ ਐਸ ਐਸ ਡੀ ਸਭਾ ਨੇ ਸਮਾਗਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕੀਤੀ, ਵਲੰਟੀਅਰਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਗਿਆਰਾਂ ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਕਰਦਿਆਂ ਬੱਚਿਆਂ ਨੂੰ ਇਨਾਮ ਵੀ ਵੰਡੇ, ਉਨ੍ਹਾ ਆਪਣੇ ਸੰਖੇਪ ਜਿਹੇ ਭਾਸਣ ਵਿਚ ਐਸ.ਐਸ.ਡੀ ਸਭਾ ਵਲੋਂ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਜੋ ਮਿਹਨਤ ਪੱਖੋਂ ਨੰਬਰ ਲਾਏ ਜਾਣ ਤਾਂ ਇੱਕਲਾ ਐਸ.ਐਸ.ਡੀ ਗਰਲਜ਼ ਕਾਲਜ 100 ਪ੍ਰਤੀਸ਼ਤ ਵਿਚੋਂ 65 ਨੰਬਰ ਲੈ ਜਾਵੇਗਾ ਇਸ ਦਾ ਸਿਹਰਾ ਉਨ੍ਹਾਂ ਕਾਲਜ ਦੀ ਟੀਮ ਨੂੰ ਦਿੱਤਾ, ਉਨ੍ਹਾਂ ਵਲੰਟੀਅਰਾਂ ਨੂੰ ਸਮਾਜ ਦਾ ਸੱਚਾ ਸੁੱਚਾ ਸੇਵਕ ਦੱਸਿਆ। ਕੈਂਪ ਆਗੇਨਾਈਜਰ ਡਾ: ਊਸ਼ਾ ਸ਼ਰਮਾ ਨੇ ਕੈਂਪ ਦੀਆਂ ਗਤੀਵਿਧੀਆਂ ‘ਤੇ ਚਾਨਣ ਪਾਇਆ। ਅੰਤ ਵਿਚ ਕਾਲਜ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਤਾਂਘੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਐਸ ਡੀ ਡੀ ਸਭਾ ਅਭੈ ਸਿੰਗਲਾ, ਉਪ ਪ੍ਰਧਾਨ ਕੇਵਲ ਕਿਸ਼ਨ ਅਗਰਵਾਲ ਅਤੇ ਇਨ੍ਹਾਂ ਦੀ ਸਮੂਹ ਟੀਮ ਵਧਾਈ ਦੀ ਪਾਤਰ ਹੈ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਐਸ ਐਸ ਡੀ ਵਿਦਿਅਕ ਅਦਾਰੇ ਸਫ਼ਲਤਾ ਪੂਰਵਕ ਚੱਲ ਰਹੇ ਹਨ। ਸਮੂਹ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਐਨ.ਐਸ.ਐਸ ਵਲੰਟੀਅਰਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਦੌਰਾਨ ਸ਼ਬਦ, ਅੰਕਿਤਾ ਗਰੁੱਪ ਵਲੋਂ ਦੇਸ਼ ਭਗਤੀ ਦਾ ਗੀਤ,ਰਮੁਨੀਤ ਗਰੁੱਪ ਵਲੋਂ ਪੰਜਾਬੀ ਡਾਂਸ, ਜਸਪ੍ਰੀਤ ਗਰੁੱਪ ਵਲੋਂ ਗਿੱਧਾ ਪੇਸ਼ ਕੀਤਾ ਗਿਆ। ਕੈਂਪ ਸਹਿਯੋਗੀ ਮੈਡਮ ਸ਼ੀਜਾ ਨੇ ਮੰਚ ਦਾ ਸੰਚਾਲਨ ਕੀਤਾ।ਕਾਲਜ ਪ੍ਰਧਾਨ ਨੰਦ ਲਾਲ ਗਰਗ ਨੇ ਐਨ.ਐਸ.ਐਸ ਵਲੰਟੀਅਰਾਂ ਨੂੰ ਪ੍ਰੇਰਣਾ ਦਿੰਦੇ ਕਿਹਾ ਕਿ ਸਾਨੂੰ ਆਪਣੇ ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ‘ਤੇ ਮਾਣ ਹੈ,ਤੁਹਾਨੂੰ ਹਮੇਸ਼ਾ ਅਧਿਆਪਕਾਂ ਦੇ ਪਾਏ ਪੂਰਨਿਆਂ ‘ਤੇ ਚੱਲਣਾ ਚਾਹੀਦਾ ਹੈ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …