ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ ਸੱਗੂ)- ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰ ਸੰਮੇਲਨ ਵਿੱਚ ਦੋਸ਼ ਲਾਉਂਦਿਆਂ ਕਿਹਾ ਕਿ 1800 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ਵਿੱਚ ਬਣਨ ਵਾਲਾ ਸਾਰਕ ਹਸਪਤਾਲ ਵੀ ਅਲੋਪ ਹੋ ਗਿਆ ਹੈ, ਜਿਸ ਦਾ ਐਲਾਨ ਸz. ਬਾਦਲ ਨੇ ਸੰਨ 2012 ਵਿੱਚ ਕੀਤਾ ਸੀ। ਇਸ ਤੋਂ ਇਲਾਵਾ ਇੰਡੀਅਨ ਇੰਸਟੀਚਿਊਟ ਆਫ ਮੈੈਨੇਜਮੈਂਟ (ਆਈ ਐਮ ਐਮ) ਲਈ ਜਮੀਨ ਮਾਨਾਵਾਲਾ ਵਿਖੇ ਖਰੀਦੀ ਹੈ ਪਰ ਪੰਜਾਬ ਸਰਕਾਰ ਵੱਲੋਂ ਇਹ ਜਗ੍ਹਾ ਅਜੇ ਤੱਕ ਉਕਤ ਸੰਸਥਾਂ ਦੇ ਨਾਮ ਨਹੀਂ ਕੀਤੀ ਗਈ। ਜਿਸ ਦਾ ਖਦਸ਼ਾ ਹੈ ਕਿ ਬਾਦਲ ਇਹ ਵੀ ਇੰਸਟੀਚਿਊਟ ਮਾਲਵੇ ਵਿੱਚ ਲਿਜਾ ਸਕਦੇ ਹਨ, ਕਿਉਂਕਿ ਮੁੱਖ ਮੰਤਰੀ ਸz ਪ੍ਰਕਾਸ਼ ਸਿੰਘ ਬਾਦਲ ਮਾਝੇ ਦੇ ਅਹਿਮ ਤੇ ਕੌਮਾਂਤਰੀ ਪ੍ਰਸਿੱਧੀ ਵਾਲੇ ਜਿਲੇ ਅੰਮ੍ਰਿਤਸਰ ਨੂੰ ਮਿਲੇ ਪ੍ਰਾਜੈਕਟ ਆਪਣੇ ਹਲਕੇੇ ਵਿੱਚ ਲੈ ਜਾਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ। ਔਜਲਾ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ 5 ਕਰੋੜ ਦੀ ਰਾਸ਼ੀ ਵੀ ਜਿਲ੍ਹਾ ਪ੍ਰਸਾਸ਼ਨ ਕੋਲ ਪਈ ਹੈ।ਕੇਂਦਰੀ ਖਜਾਨਾ ਵਜ਼ੀਰ ਮੰਤਰੀ ਅਰੁਣ ਜੇਤਲੀ ਨੇ ਵਾਅਦਾ ਕੀਤਾ ਸੀ ਕਿ ਉਹ ਏਮਜ਼ ਵਰਗੀ ਸੰਸਥਾ ਅੰਮ੍ਰਿਤਸਰ ਨੂੰ ਦੇਣਗੇ, ਪਰ ਬਾਦਲ ਸਾਹਿਬ ਇਸ ਨੂੰ ਬਠਿੰਡੇ ਲੈ ਗਏ ਹਨ। ਉਸਾਰੀ ਅਧੀਨ ਬੀ.ਆਰ.ਟੀ.ਐਸ ਪ੍ਰਾਜੈਕਟ ਦਾ ਜਿਕਰ ਕਰਦਿਆਂ ਉਨਾਂ ਕਿਹਾ ਕਿ ਸਾਰਾ ਸ਼ਹਿਰ ਪੁੱਟ ਦਿੱਤਾ ਹੈ, ਜਿਸ ਕਰਕੇ ਥਾਂ ਥਾਂ ਲੱਗ ਰਹੇ ਜਾਮ ਤੋਂ ਅੰਮ੍ਰਿਤਸਰ ਵਾਸੀ ਡਾਢੇ ਪ੍ਰੇਸ਼ਾਨ ਹਨ ਅਤੇ ਦੇਸ਼-ਵਿਦੇਸ਼ ਤੋਂ ਆਂਉਦੇ ਸੈਲਾਨੀਆਂ, ਸ਼ਰਧਾਲੂਆਂ ਤੇ ਮਾੜਾ ਅਸਰ ਪੈ ਰਿਹਾ ਹੈ। ਔਜਲਾ ਨੇ ਮੁੱਖ ਮੰਤਰੀ ਬਾਦਲ ਤੇ ਜ਼ੋਰ ਦਿੱਤਾ ਕਿ ਉਹ ਵਿਤਕਰੇਬਾਜੀ ਦਾ ਤਿਆਗ ਕਰਕੇ ਇਕ ਸੁਲਝੇ ਹੋਏ ਆਗੂ ਦਾ ਸਬੂਤ ਦੇਣ ਅਤੇ ਸਰਕਾਰੀ ਵਿਭਾਗਾਂ ਵਾਂਗ ਭਰਤੀ ਕਰਨ ਵਾਲੀ ਕੰਪਨੀ ਦੇ ਚਰਚਿਤ ਮੁੱਖੀ ਐਸ.ਵੀ.ਐਸ ਵਿਰਕ ਖਿਲਾਫ ਪੜਤਾਲ ਦੀ ਥਾਂ ਪਰਚਾ ਦਰਜ਼ ਕਰਨ ਜੋ ਚਿੱਟੇ ਦਿਨ ਭੋਲੇ ਭਾਲੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਆੜ ਵਿੱਚ ਕਥਿਤ ਲੁੱਟ ਕਰਨ ਲਈ ਰਾਜਧਾਨੀ ਚੰਡੀਗੜ੍ਹ ਵਿੱਚ ਖੋਹਲ ਕੇ ਬੈਠਾ ਹੈੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …