ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਚੰਡੀਗੜ ਪੰਜਾਬ ਯੂਨੀਅਨ ਆਫ ਜਰਨਲਿਸਟਸ ਦੇ ਜਿਲਾ ਪ੍ਰਧਾਨ ਸ੍ਰੀ ਜਸਬੀਰ ਸਿੰਘ ਪੱਟੀ ਦੇ ਅਗਵਾਈ ਹੇਠ ਪੱਤਰਕਾਰਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਤੇ ਹਾਲ ਗੇਟ ਦੇ ਬਾਹਰ ਕਰੀਬ ਦੋ ਘੰਟੇ ਧਰਨਾ ਦੇ ਕੇ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਦਾ ਪਿੱਟ ਸਿਆਪਾ ਕਰਦਿਆ ਮੰਗ ਕੀਤੀ ਕਿ ਪੱਤਰਕਾਰਾਂ ਤੋ ਹੋ ਰਹੇ ਹਮਲਿਆ ਨੂੰ ਤੁਰੰਤ ਰੋਕਿਆ ਜਾਵੇ ਅਤੇ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੱਤਰਕਾਰਾਂ ਨੂੰ ਦਸ ਹਜਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ।
ਸੈਕੜਿਆ ਦੀ ਤਦਾਦ ਵਿੱਚ ਪੱਤਰਕਾਰਾਂ ਨੇ ਸਥਾਨਕ ਧਰਮ ਸਿੰਘ ਮਾਰਕੀਟ ਤੋ ਇੱਕ ਰੋਸ ਮਾਰਚ ਆਰੰਭ ਕੀਤਾ ਜਿਹੜਾ ਸ਼ਹਿਰ ਦੇ ਵੱਖ ਵੱਖ ਬਜਾਰਾਂ ਦੇ ਵਿੱਚੋ ਦੀ ਹੁੰਦਾ ਹੋਇਆ ਹਾਲ ਗੇਟ ਵਿਖੇ ਪੁੱਜਾ। ਪੱਤਰਕਾਰਾਂ ਨੇ ਆਪਣੇ ਹੱਥਾਂ ਵਿੱਚ ਵੱਖ ਵੱਖ ਨਾਅਰਿਆ ਤੇ ਆਪਣੀਆ ਮੰਗਾਂ ਦੇ ਹੱਥਾਂ ਵਿੱਚ ਬੈਨਰ ਤੇ ਤਖਤੀਆ ਫੜੀਆ ਹੋਈਆ ਸਨ ਜਿਹਨਾਂ ਉਪਰ ਸਮਾਜਿਕ ਬੁਰਾਈਆ ਤੇ ਪੱਤਰਕਾਰ ਭਾਈਚਾਰੇ ਦੀਆ ਮੰਗਾਂ ਦੇ ਬਾਰੇ ਲਿਖਿਆ ਹੋਇਆ ਸੀ । ਯੂਨੀਅਨ ਦੇ ਜਿਲਾ ਪ੍ਰਧਾਨ ਸ੍ਰੀ ਜਸਬੀਰ ਸਿੰਘ ਪੱਟੀ ਨੇ ਸਭ ਤੋ ਜਿਲਾ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਨੂੰ ਕੋਸਦਿਆ ਕਿਹਾ ਕਿ ਪ੍ਰੈਸ ਨੂੰ ਭਾਰਤ ਵਿੱਚ ਚੌਥਾ ਥੰਮ ਹੋਣ ਦਾ ਮਾਣ ਹਾਸਲ ਹੈ ਅਤੇ ਅੱਜ ਸਿਆਸੀ ਆਗੂਆ ਦੀਆ ਆਪਹੁਦਰੀਆ ਕਾਰਨ ਚੌਥਾ ਥੰਮ ਖਤਰੇ ਵਿੱਚ ਹੈ। ਪੱਤਰਕਾਰਾਂ ਤੇ ਨਿੱਤ ਦਿਨ ਹਮਲੇ ਹੋ ਰਹੇ ਹਨ ਪਰ ਸਰਕਾਰ ਤੇ ਪ੍ਰਸ਼ਾਸ਼ਨ ਮੂਕ ਦਰਸ਼ਨ ਬਣੇ ਹੋਏ ਹਨ ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਹਮਲਾਵਰ ਗੁਰਗਿਆ ਤੇ ਸਿਆਸੀ ਆਗੂਆ ਦੀ ਆਪਸੀ ਮਿਲੀ ਭੁਗਤ ਹੈ। ਬੀਤੀ 29 ਦਸੰਬਰ ਨੂੰ ਪੱਤਰਕਾਰ ਅਮਰੀਕ ਸਿੰਘ ਤੇ ਕਾਤਲਾਨ ਹਮਲਾ ਹੋਇਆ ਪਰ ਅੱਜ ਤੱਕ ਪ੍ਰਸ਼ਾਸ਼ਨ ਦੋਸ਼ੀਆ ਨੂੰ ਇਸ ਕਰਕੇ ਗ੍ਰਿਫਤਾਰ ਨਹੀ ਕਰ ਸਕੀ ਕਿਉਕਿ ਦੋਸ਼ੀਆ ਨੂੰ ਕਈ ਸਿਆਸੀ ਆਗੂਆ ਤੇ ਪੁਲੀਸ ਅਧਿਕਾਰੀਆ ਦੀ ਸ਼ਹਿ ਪ੍ਰਾਪਤ ਹੈ।ਉਹਨਾਂ ਕਿਹਾ ਕਿ ਜੇਕਰ 20 ਦਿਨਾਂ ਦੇ ਅੰਦਰ ਅੰਦਰ ਅਮਰੀਕ ਸਿੰਘ ਦੇ ਹਮਲਾਵਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਯੂਨੀਅਨ ਹੋਰ ਹਮ ਖਿਆਲੀ ਪਾਰਟੀਆ ਨੂੰ ਨਾਲ ਲੈ ਕੇ ਜੀ.ਟੀ. ਰੋਡ ਜਾਮ ਕਰਨ ਲਈ ਮਜਬੂਰ ਹੋਵੇਗੀ ਤੇ ਇਸ ਤੋਂ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਤੇ ਪ੍ਰਸ਼ਾਸ਼ਾਨ ਜਿੰਮੇਵਾਰ ਹੋਵੇਗਾ। ਇਸੇ ਤਰ੍ਵਾ ਉਹਨਾਂ ਜਿਲੇ ਦੇ ਡਿਪਟੀ ਕਮਿਸ਼ਨਰ ਰਾਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਹਰੇਕ ਪੱਤਰਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੁਲੀਸ ਵਿੱਚੋ ਸਿਆਸੀ ਦਖਲ ਅੰਦਾਜੀ ਬੰਦ ਕਰਕੇ ਇਨਸਾਫ ਦੇਣ ਦੀ ਪ੍ਰੀਕਿਰਿਆ ਨੂੰ ਬਹਾਲ ਕੀਤਾ ਜਾਵੇ, ਆਪਣੇ ਚੋਣ ਮੈਨੀਫੈਸਟੋ ਵਿੱਚ ਪੱਤਰਕਾਰ ਭਾਈਚਾਰੇ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ, ਹਰੇਕ ਪੱਤਰਕਾਰ ਦਾ 10 ਲੱਖ ਦਾ ਐਕਸੀਡੈਟਲ ਤੇ ਮੈਡੀਕਲ ਬੀਮਾ ਸਰਕਾਰੀ ਪੱਧਰ ਤੇ ਕਰਵਾਇਆ ਜਾਵੇ, 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੱਤਰਕਾਰਾਂ ਨੂੰ ਦਸ ਹਜਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ ਕਿਉਕਿ ਪੱਤਰਕਾਰ ਕਿਸੇ ਵੀ ਦੇਸ ਭਗਤ, ਵਿਧਾਇਕ ਤੇ ਸੰਸਦ ਵਾਂਗ ਹੀ ਦੂਜਿਆ ਲਈ ਕੰਮ ਕਰਕੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਦੇ ਹਨ, ਹਰੇਕ ਪੱਤਰਕਾਰ ਨੂੰ ਮੁਫਤ ਬੱਸ ਪਾਸ ਦੀ ਸਹੂਲਤ ਦਿੱਤੀ ਜਾਵੇ ਅਤੇ ਇਹ ਪਾਸ ਜਿਲਾ ਪੱਧਰ ਤੇ ਬਣਾਏ ਜਾਣ, ਹਰੇਕ ਪੱਤਰਕਾਰ ਨਾਲ ਕਿਸੇ ਵੀ ਪ੍ਰਕਾਰ ਦਾ ਵਿਤਕਰਾ ਬੰਦ ਕਰਕੇ ਉਸ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਣ ਅਤੇ ਐਕਰੀ ਡੇਸ਼ਨ ਤੇ ਪੀਲੇ ਸਰਕਾਰੀ ਕਾਰਡ ਬਿਨਾਂ ਕਿਸੇ ਦੇਰੀ ਤੋ ਮੁਹੱਈਆ ਕਰਵਾਏ ਜਾਣ ਕਿਉਕਿ ਸਾਲ ਦਾ ਦੂਸਰਾ ਮਹੀਨਾ ਸ਼ੁਰੂ ਹੋਣ ਦੇ ਬਾਵਜੂਦ ਵੀ ਅਜੇ ਤੱਕ ਸਰਕਾਰ ਵੱਲੋ ਕਾਰਡ ਮੁਹੱਈਆ ਨਹੀ ਕਰਵਾਏ ਗਏ, ਮੀਡੀਆ ਨੀਤੀ ਤੁਰੰਤ ਬਣਾਈ ਜਾਵੇ ਅਤੇ ਪੱਤਰਕਾਰ ਯੂਨੀਅਨ ਨੂੰ ਜਿਲਾ ਤੇ ਸਬ ਡਵੀਜ਼ਨ ਪੱਧਰ ਤੱਕ ਆਪਣੇ ਦਫਤਰ ਖੋਹਲ ਲਈ ਸਰਕਾਰੀ ਤੌਰ ਤੇ ਜਗਾ ਦਿੱਤੀ ਜਾਵੇ, ਜਿਲਾ ਕਚਿਹਰੀਆ ਵਿੱਚ ਵੀ ਇੱਕ ਪ੍ਰੈਸ ਰੂਮ ਬਣਾਇਆ ਜਾਵੇ ਜਿਥੇ ਪੱਤਰਕਾਰ ਕਚਿਹਰੀ ਵਿੱਚ ਕਵਰੇਜ ਕਰਨ ਸਮੇਂ ਬੈਠ ਸਕਣ, ਹਰੇਕ ਸ਼ਹਿਰ ਵਿੱਚ ਪ੍ਰੈਸ ਕਲੱਬ ਲਈ ਸਰਕਾਰੀ ਇਮਾਰਤ ਤਿਆਰ ਕਰਕੇ ਦਿੱਤੀ ਜਾਵੇ ਤਾਂ ਜੋ ਪੱਤਰਕਾਰ ਵੀ ਇੱਕ ਜਗਾ ਇਕੱਠੇ ਹੋ ਕੇ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰ ਸਕਣ, ਹਰੇਕ ਸ਼ਹਿਰ ਵਿੱਚ ਪ੍ਰੈਸ ਕਲੋਨੀ ਬਣਾਉਣ ਲਈ ਸਰਕਾਰੀ ਕੀਮਤ ਤੇ ਪਲਾਂਟ ਦਿੱਤੇ ਜਾਣ, ਟੋਲ ਪਲਾਜਾ ਪੱਤਰਕਾਰਾਂ ਨੂੰ ਮੁਆਫ ਕੀਤਾ ਜਾਵੇ ਅਤੇ ਰੇਲਵੇ ਦੇ ਰਿਆਇਤੀ ਪਾਸ ਵੀ ਸਾਰੇ ਪੱਤਰਕਾਰਾਂ ਨੂੰ ਮੁਹੱਈਆ ਕਰਵਾਏ ਜਾਣ। ਕਰੀਬ ਦੋ ਘੰਟੇ ਜਾਮ ਤੋ ਬਾਅਦ ਤਹਿਸੀਲਦਾਰ ਸ੍ਰੀ ਜਸਨਦੀਪ ਸਿੰਘ ਤੇ ਏ.ਸੀ ਪੀ ਸਾਊਥ ਸ੍ਰੀ ਗੁਰਵਿੰਦਰ ਸਿੰਘ ਨੇ ਪੱਤਰਕਾਰਾਂ ਤੋ ਮੰਗ ਪੱਤਰ ਲਿਆ ਤੋ ਜਾਣਕਾਰੀ ਦਿੱਤੀ ਕਿ ਅਮਰੀਕ ਸਿੰਘ ਨੇ ਹਮਲਾਵਰਾਂ ਵਿੱਚੋ ਇੱਕ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਬਾਕੀਆ ਦੀ ਗ੍ਰਿਫਤਾਰੀ ਵੀ ਜਲਦੀ ਹੀ ਕਰ ਲਈ ਜਾਵੇਗੀ। ਇਸ ਧਰਨੇ ਵਿੱਚ ਫਤਿਹਗੜ ਚੂੜੀਆ ਤੇ ਪਲਵਿੰਦਰ ਸਿੰਘ ਸਾਰੰਗਲ, ਰਣਬੀਰ ਸਿੰਘ ਮਿੰਟੂ, ਪਵਨ ਕੁਮਾਰ ਸ਼ਰਮਾ, ਪੰਜਾਬੀ ਜਾਗਰਣ ਦੇ ਬਿਊਰੋ ਚੀਫ ਰਾਜਿੰਦਰ ਸਿੰਘ ਬਾਠ, ਸ਼ੁਸ਼ੀਲ ਕੁਮਾਰ, ਅਮਰੀਕ ਸਿੰਘ ਵੱਲਾ, ਜਗਮੋਹਨ ਸਿੰਘ ਪੀ.ਟੀ.ਆਈ, ਅਜਨਾਲਾ ਸਬ ਡਵੀਜ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਜਨਾਲਾ, ਪੰਕਜ ਸ਼ਰਮਾ, ਅਵਤਾਰ ਸਿੰਘ ਫਰਿਆਦ , ਗੁਰਿੰਦਰ ਬਾਠ, ਮਹਿਤਾ ਤੋ ਸਤਨਾਮ ਸਿੰਘ ਜੱਜ, ਜਗਦੀਸ਼ ਸਿੰਘ ਬਮਰਾ, ਗੁਰਪ੍ਰੀਤ ਸਿੰਘ ਮੱਤੇਵਾਲ, ਤਰਸੇਮ ਸਿੰਘ ਸਾਧਪੁਰ, ਸਿਮਰਜੀਤ ਸਿੰਘ ਤਰਸਿੱਕਾ, ਬਲਜੀਤ ਸਿੰਘ ਜੈਂਤੀਪੁਰ, ਵਿੱਕੀ ਉਮਰਾਨੰਗਲ, ਰਮਦਾਸ ਤੋ ਬਲਵਿੰਦਰ ਸਿੰਘ ਸੰਧੂ, ਰਤਨ ਸਿੰਘ ਪੱਡਾ, ਡਾਂ ਦੀਦਾਰ ਸਿੰਘ, ਹਰਦੀਪ ਸਿੰਘ ਫਤਹਿਗੜ ਚੂੜੀਆ, ਸੁਰਿੰਦਰਪਾਲ ਸਿੰਘ ਤਾਲਿਬਪੁਰ, ਵਿੱਕੀ ਜੱਗਬਾਣੀ,ਜਗਤਾਰ ਸਿੰਘ ਛਿੱਤ, ਹਰੀਸ਼ ਕੱਕੜ ਜੰਡਿਆਲਾ ਗੁਰੂ, ਸੰਜੀਪ ਪੂੰਜ, ਜੋਗਿੰਦਰ ਜੌੜਾ, ਸੰਨੀ ਗਿੱਲ, ਜਾਤਿੰਦਰਪਾਲ ਸਿੰਘ, ਜਸਬੀਰ ਸਿੰਘ ਖਾਸਾ, ਕਮਲ ਕਿਸ਼ੋਰ ਪਹਿਲਵਾਨ, ਅਸ਼ੋਕ ਵਰਮਾ, ਜਸਬੀਰ ਸਿੰਘ ਸੱਗੂ, ਹਰਜਿੰਦਰ ਸਿੰਘ ਨਵਾਂ ਜਮਾਨਾ, ਅਮਰੀਕ ਸਿੰਘ ,ਅਮਨਦੀਪ ਸਿੰਘ ਕੱਕੜ, ਗੁਰਨਾਮ ਸਿੰਘ ਬੁੱਟਰ, ਦਲਜਿੰਦਰ ਸਿੰਘ ਕੱਥੂਨੰਗਲ, ਭੁਪਿੰਦਰ ਸਿੰਘ ਕੱਥੂਨੰਗਲ, ਰਾਜੇਸ਼ ਭੰਡਾਰੀ, ਨਿਰਮਲ ਸਿੰਘ ਚੌਹਾਨ, ਸੁਖਬੀਰ ਸਿੰਘ , ਗੁਰਦੀਪ ਸਿੰਘ ਨਾਗੀ ਮਾਨਾਵਾਲਾ, ਕੰਵਰ ਜਗਦੀਪ ਸਿੰਘ, ਲਖਵਿੰਦਰ ਸਿੰਘ, ਅਮਨ ਦੇਵਗਨ ਆਦਿ ਪੱਤਰਕਾਰਾਂ ਨੇ ਧਰਨੇ ਵਿੱਚ ਭਾਗ ਲਿਆ ਤੇ ਸਰਕਾਰ , ਪੁਲੀਸ ਤੇ ਜਿਲਾ ਪ੍ਰਸ਼ਾਸ਼ਨ ਦੀ ਜੰਮ ਕੇ ਨਆਰੇਬਾਜੀ ਕੀਤੀ।
ਯੂਨੀਅਨ ਪਰਧਾਨ ਸ੍ਰੀ ਜਸਬੀਰ ਸਿੰਘ ਪੱਟੀ ਨੇਚਿਤਵਾਨੀ ਦਿੱਤੀ ਕਿ ਜੇਕਰ 20 ਦਿਨਾਂ ਦੇ ਅੰਦਰ ਅੰਦਰ ਅਮਰੀਕ ਸਿੰਘ ਦੇ ਹਮਲਾਵਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਅਤੇ ਥਾਣਾ ਜੰਡਿਆਲਾ ਤੋ ਵਿਵਾਦਤ ਥਾਣਾ ਮੁੱਖੀ ਨੂੰ ਤਬਦੀਲ ਨਾ ਕੀਤਾ ਗਿਆ ਯੂਨੀਅਨ ਹਮ ਖਿਆਲੀ ਜਥੇਬੰਦੀਆ ਨਾਲ ਮਿਲ ਕੇ ਜੀ.ਟੀ.ਰੋਡ ਜਾਮ ਕਰਨ ਲਈ ਮਜਬੂਰ ਹੋਵੇਗੀ ਅਤੇ ਇਸ ਤੋ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਤੇ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …