ਜੰਡਿਆਲਾ ਗੁਰੂ, 13 ਮਈ (ਹਰਿੰਦਰਪਾਲ ਸਿੰਘ)- ਸਥਾਨਕ ਵੈਰੋਵਾਲ ਰੋਡ ਤੇ ਸਥਿਤ ਗਰਾਂaਡ ‘ਚ ਇਕ ਦਰਖਤ ਨਾਲ ੧੩ ਸਾਲ ਦੇ ਬੱਚੇ ਦੀ ਲਟਕਦੀ ਹੋਈ ਲਾਸ਼ ਮਿਲੀ। ਬੱਚੇ ਦੀ ਪਹਿਚਾਨ ਕਰਨ ਕੁਮਾਰ ਦੇ ਰੂਪ ‘ਚ ਹੋਈ ਹੈ। ਇਹ ਬੱਚਾ ਸਰਕਾਰੀ ਸਕੂਲ ਵਿਚ ਸਤਵੀਂ ਜਮਾਤ ਵਿਚ ਪੜ੍ਹਦਾ ਸੀ। ਮ੍ਰਿਤਕ ਦੀ ਮਾਤਾ ਸੁਨੀਤਾ ਰਾਣੀ ਨੇ ਪੁਲਸ ਚੌਂਕੀ ਜੰਡਿਆਲਾ ਗੁਰੂ ਵਿਖੇ ਕੱਲ੍ਹ ਰਿਪੋਰਟ ਵੀ ਦਰਜ਼ ਕਰਵਾਈ ਸੀ ਕਿ ਉਸ ਦਾ ਲੜਕਾ ਕਰਨ ਕੁਮਾਰ 4-5 ਵਜੇ ਸ਼ਾਂਮ ਤੋਂ ਲਾਪਤਾ ਹੈ। ਅੱਜ ਸਵੇਰੇ ਪੁਲਸ ਨੂੰ ਪਤਾ ਲੱਗਾ ਕਿ ਗਰਾਂਉਡ ਵਿਚ ਉਕਤ ਬੱਚੇ ਦੀ ਦਰਖਤ ਨਾਲ ਲਾਸ਼ ਲਟਕ ਰਹੀ ਹੈ। ਪਤਾ ਲੱਗਣ ਤੇ ਲੋਕ ਗਰਾਂਉਡ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਮੌਕੇ ਤੇ ਪੁਲਸ ਕਪਤਾਨ ਗੁਰਪ੍ਰੀਤ ਸਿੰਘ ਗਿੱਲ, ਡੀ.ਐਸ.ਪੀ ਜੰਡਿਆਲਾ ਗੁਰੂ ਸੂਬਾ ਸਿਘ ਅਤੇ ਥਾਨਾ ਜੰਡਿਆਲਾ ਗੁਰੁ ਦੇ ਮੁੱਖੀ ਪਰਮਜੀਤ ਸਿੰਘ ਪਹੁੰਚੇ। ਪਤਾ ਲੱਗਾ ਹੈ ਕਿ ਮ੍ਰਿਤਕ ਬੱਚੇ ਦੀ ਮਾਤਾ ਅਤੇ ਪਿਤਾ ‘ਚ ਕਰੀਬ ੧੩ ਸਾਲ ਪਹਿਲਾਂ ਅਦਾਲਤ ‘ਚ ਤਲਾਕ ਹੋਇਆ ਸੀ। ਜਿਸ ਕਾਰਨ ਮ੍ਰਿਤਕ ਬੱਚਾ ਆਪਣੀ ਮਾਤਾ ਨਾਲ ਹੀ ਰਹਿੰਦਾ ਸੀ। ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਅੰਮ੍ਰਿਤਸਰ ਭੇਜ ਦਿੱਤਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …