ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ ਜੀ. ਆਰ. ਪੀ ਅੰਮ੍ਰਿਤਸਰ ਵੱਲੋਂ ਲਾਵਾਰਿਸ ਹਾਲਤ ਵਿੱਚ ਮਿਲੇ ਬੱਚੇ ਨੂੰ ਚਿਲਡਰਨ ਹੋਮ ਫਾਰ ਬੁਆਏਜ਼, ਹੁਸ਼ਿਆਰਪੁਰ ਭੇਜ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦਾ ਕੰਮਕਾਜ਼ ਦੇਖ ਰਹੇ ਮੈਡਮ ਬਨਪ੍ਰੀਤ ਹਾਂਡਾ ਨੇ ਦੱਸਿਆ ਕਿ ਆਪਣਾ ਨਾਂਅ ਸ਼ਿਵਨੰਦਨ ਦੱਸਣ ਵਾਲਾ ਇਹ 12 ਕੁ ਸਾਲ ਦਾ ਬੱਚਾ ਜੀ. ਆਰ. ਪੀ ਅੰਮ੍ਰਿਤਸਰ ਨੂੰ ਬੀਤੀ 27 ਅਗਸਤ ਨੂੰ ਮਿਲਿਆ ਸੀ, ਜਿਸ ਨੂੰ ਉਸ ਨੇ ‘ਚਾਈਲਡ ਲਾਈਨ’ ਅੰਮ੍ਰਿਤਸਰ ਨੂੰ ਸੌਂਪ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਕਾਊਂਸਲਰ ਵੱਲੋਂ ਬੱਚੇ ਦੀ ਕਾਊਂਸਲਿੰਗ ਕੀਤੀ ਗਈ, ਜਿਸ ਦੌਰਾਨ ਬੱਚੇ ਨੇ ਦੱਸਿਆ ਕਿ ਉਹ ਪਿੰਡ ਬਘੂਆ, ਜ਼ਿਲ੍ਹਾ ਮਧੂਬਨੀ, ਬਿਹਾਰ ਦਾ ਰਹਿਣ ਵਾਲਾ ਹੈ ਅਤੇ ਦੋ ਸਾਲ ਪਹਿਲਾਂ ਦਰਬੰਗਾ ਰੇਲਵੇ ਸਟੇਸ਼ਨ ਤੋਂ ਉਹ ਆਪਣੀ ਮਾਤਾ ਤੋਂ ਵਿਛੜ ਗਿਆ ਸੀ। ਬੱਚੇ ਨੇ ਦੱਸਿਆ ਕਿ ਉਦੋਂ ਤੋਂ ਦੋ ਅਗਿਆਤ ਵਿਅਕਤੀਆਂ ਵੱਲੋਂ ਉਸ ਕੋਲੋਂ ਮਜ਼ਦੂਰੀ ਕਰਵਾਈ ਜਾ ਰਹੀ ਸੀ। ਮੈਡਮ ਹਾਂਡਾ ਨੇ ਦੱਸਿਆ ਕਿ 29 ਅਗਸਤ ਨੂੰ ਬਾਲ ਭਲਾਈ ਕੌਂਸਲ ਅੰਮ੍ਰਿਤਸਰ ਦੇ ਮੈਂਬਰ ਬਿਮਲਾ ਬੱਸੀ ਦੁਆਰਾ ਬੱਚੇ ਦੇ ‘ਆਰਡਰ ਫਾਰ ਸ਼ੈਲਟਰ’ ਚਿਲਡਰਨ ਹੋਮ ਫਾਰ ਬੁਆਏਜ਼, ਹੁਸ਼ਿਆਰਪੁਰ ਕੀਤੇ ਗਏ ਸਨ, ਜਿਨ੍ਹਾਂ ਦੀ ਪਾਲਣਾ ਕਰਦਿਆਂ ਬੱਚੇ ਨੂੰ ਉਥੇ ਭੇਜ ਦਿੱਤਾ ਗਿਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …