Friday, October 18, 2024

ਪੁਲਿਸ ਲਾਈਨ ਵਿਖੇ ਚਿੰਤਾਮੁਕਤੀ ਬਾਰੇ ਇਕ ਸੈਮੀਨਾਰ ਕਰਵਾਇਆ


ਅੰਮ੍ਰਿਤਸਰ, 25 ਮਈ  (ਪੰਜਾਬ ਪੋਸਟ ਬਿਊਰੋ)- ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲ਼ਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਥਾਨਕ ਪੁਲਿਸ ਲਾਈਨ ਵਿਖੇ ਵਾਇਸ ਰਾਈਡਰਜ਼ ਵਲੋਂ ਐਸ਼. ਪੀ ਹੈਡਕਵਾਟਰ ਕੁਲਜੀਤ ਸਿੰਘ ਦੀ ਅਗਵਾਈ ਹੇਠ ਚਿੰਤਾਮੁਕਤੀ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬਾਲੀਵੁੱਡ ਅਦਾਕਾਰ ਤੇ ਨਿਰਦੇਸ਼ਕ ਕਵਿਤਾ ਚੌਧਰੀ ਨੇ ਗੈਸਟ ਆਫ ਆਨਰ ਦੇ ਤੌਰ ‘ਤੇ ਸ਼ਾਮਲ ਹੋਏ। ਇਸ ਸੈਮੀਨਾਰ ਵਿੱਚ ਸ਼ਾਮਲ ਹੋਏ ਸ਼ਹਿਰ ਦੇ ਸਾਰੇ ਪੁਲਿਸ ਅਧਿਕਾਰੀਆਂ ਨੇ ਸੰਬੋਧਨ ਕਰਦਿਆਂ ਸੰਜੇ ਬਾਲੀ ਨੇ ਕਿਹ ਕਿ ਇਨਸਾਨ ਜਦ ਆਪਣੇ ਸੁਪਨਿਆਂ ਤੇ ਅਧੁਨਿਕ ਜਿੰਦਗੀ ਦੀ ਦੌੜ ਭੱਜ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ ਤਾਂ ਉਹ ਸਟਰੈਸ ਤੋਂ ਪੀੜਤ ਹੋ ਜਾਂਦਾ ਹੈ ਅਤੇ ਦੂਸਰਿਆਂ ਦਾ ਧਿਆਨ ਛੱਡ ਕੇ ਆਪਣੇ ਕੰਮਾਂ ਤੱਕ ਸੀਮਿਤ ਹੋ ਜਾਂਦਾ ਹ ।ਉਨਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਪੈਦਾ ਹੋਏ ਤਨਾਅ ਤੋਂ ਬਚਣ ਲਈ ਕੁੱਝ ਪਲ ਪਰਿਵਾਰ ਨੂੰ ਦੇਣ ਬਹੁਤ ਜਰੂਰੀ ਹਨ। ਕਵਿਤਾ ਚੌਧਰੀ ਨੇ ਸੈਮੀਨਾਰ ਦੀ ਸਰਾਹਣਾ ਕਰਦਿਆਂ ਕਿਹਾ ਕਿ ਸੰਜੇ ਬਾਲੀ ਮਾਹਰ ਵਕਤਾ ਹਨ, ਜਿੰਨਾਂ ਵਲੋਂ ਆਸਾਨੀ ਨਾਲ ਬੋਲੇ ਸ਼ਬਦਾਂ ਅਨੁਸਾਰ ਚੱਲ ਕੇ ਜਿੰਦਗੀ ਨੂੰ ਅਸਾਮ ਕਰਨਾ  ਸਰਲ ਹੈ। ਐਸ ਪੀ ਹੈਡਕਵਾਟਰ ਕੁਲਜੀਤ ਸਿੰਘ ਨੇ ਕਿਹਾ ਕਿ ਅਜਿਹੇ ਸੈਮੀਨਾਰ ਹਰ ਮਹੀਨੇ ਕਰਨ ਲਈ ਸੰਜੇ ਬਾਲੀ ਨੇ ਉਨਾਂ ਦੀ ਬੇਨਤੀ ਮੰਨ ਲਈ ਹੈ। ਏ.ਸੀ.ਪੀ ਕੰਵਲਦੀਪ ਕੌਰ ਮੰਨਿਆ ਕਿ ਸਭ ਤੋਂ ਜਿਆਦਾ ਤਨਾਅ ਪੁਲਿਸ ਵਿਭਾਗ ਖਾਸਕਰ ਔਰਤਾਂ ‘ਚ ਹੁੰਦਾ ਹੈ। ਇਸ ਮੌਕੇ ਸਪਾਰਕਲਿੰਗ ਲਵ ਦੇ ਅਵਨੀਸ਼, ਟਾਰੈਸ ਤੋਂ ਸੁਖਵਿੰਦਰ ਕੌਰ ਆਦਿ ਤੋਂ ਇਲਾਵਾ ਦੋ ਪਹੀਆ ਪੈਟਰੋਲਿੰਗ ਸਟਾਫ ਥਾਣਾ ਤੇ ਚੌਕੀ ਇੰਚਾਰਜ ਵੀ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply