
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਚ ਤਿੰਨ ਦਿਨਾਂ ਦੀ ਕਾਨਫਰੰਸ 26 ਮਈ ਤੋ 28 ਮਈ 2014 ਤੱਕ ਆਯੋਜਿਤ ਕੀਤੀ ਗਈ ਜੋ ਕਿ ਸੈਂਟਰ ਫ਼ਾਰ ਡਾਇਲਾੱਗਜ਼ ਅਤੇ ਰੀਕੰਸੀਲਿਏਸ਼ਨ ਸੀ ਅਤੇ ਇਹ ਲਾਹੌਰ ਯੂਨਿਵਰਸਿਟੀ ਆਫ਼ ਮੈਨੇਜਮੈਂਟ ਦੇ ਨਾਲ ਸੰਬੰਧਿਤ ਸੀ। ਇਹ ਇਸ ਕੜੀ ਦੀ ਤੀਸਰੀ ਕਾਨਫਰੰਸ ਸੀ। ਪਹਿਲੀ ਅਤੇ ਦੂਜੀ ਕਾਨਫਰੰਸ ਮੁੰਬਈ ਅਤੇ ਲਾਹੌਰ ਵਿਖੇ ਰਖਵਾਈ ਗਈ ਸੀ। ਇਸ ਕਾਨਫਰੰਸ ਵਿਚ ਕਰਾਚੀ, ਲਾਹੌਰ, ਮੁੰਬਈ, ਦਿੱਲੀ ਅਤੇ ਅੰਮ੍ਰਿਤਸਰ ਤੋ ਆਏ 37 ਸਿੱਚਿਆ ਅਤੇ ਵਾਤਾਵਰਨ ਤੋ ਸੰਬੰਧਿਤ ਲੋਕਾਂ ਨੇ ਭਾਗ ਲਿਆ। ਇਸ ਕਾਨਫਰੰਸ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੇ ਵਿਚ ਪੜ੍ਹਾਈ ਸੰਬੰਧੀ ਵਿਚਾਰਾਂ ਅਤੇ ਤਕਨੀਕਾਂ ਨੂੰ ਹੋਰ ਵਧਾਉਣਾ ਅਤੇ ਸੁਧਾਰ ਲਿਆਉਣਾ ਸੀ। ਇਸ ਕਾਨਫਰੰਸ ਦਾ ਉਦੇਸ਼ ਵਾਤਾਵਰਨ ਅਤੇ ਆਪਸੀ ਸਹਾਇਤਾ ਨਾਲ ਪੂਰੇ ਸੰਸਾਰ ਦੇ ਵਾਤਾਵਰਨ ਵਿਚ ਹੋਰ ਸੁਧਾਰ ਲਿਆਉਣਾ ਸੀ। ਬਾਹਰੋ ਆਏ ਲੋਕਾਂ ਨੇ ਕਈ ਇਤਿਹਾਸਕ ਸਥਾਨ ਜਿਵੇ ਸਰਾਂਅ ਅਮਾਨਤ ਖਾਂ, ਪੁਲ ਕੰਜਰੀ, ਜਲ੍ਹਿਆਾਂਵਾਲਾ ਬਾਗ, ਦਰਬਾਰ ਸਾਹਿਬ, ਕਿਲ੍ਹਾ ਗੋਬਿੰਦਗੜ੍ਹ, ਪਰਨੋਮਾਂ ਆਦਿ ਦੇਖੇ । ਇਸ ਕਾਨਫਰੰਸ ਦੇ ਵਿਚ ਦੋਵਾਂ ਦੇਸ਼ਾਂ ਦੇ ਡੈਲੀਗੇਟਸ ਸੀ। ਐਡਵੋਕੇਟ ਸ਼੍ਰੀ ਸੁਦਰਸ਼ਨ ਕਪੂਰ ਜੀ ਚੇਅਰਮੈਨ ਵੱਖਸ਼ਵੱਖ ਸਕੂਲਾਂ ਤੇ ਕਾਲਜਾਂ ਅਤੇ ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੇ ਕਿਹਾ ਕਿ ਉਹਨਾਂ ਨੇ ਦੋਵਾਂ ਦੇਸ਼ਾਂ ਦੇ ਵਿਚ ਗੈਰਸ਼ਰਾਜਨੀਤਿਕ ਸ਼ਾਂਤੀ ਦੇ ਮੁਧੇ ਤੇ ਵੀ ਗਲਬਾਤ ਕੀਤੀ। ਇਸ ਪ੍ਰਾਜੈਕਟ ਦਾ ਮੁੱਖ ਵਿਸ਼ਾ ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਮਿਤੱਰਤਾ ਭਰਿਆ ਵਾਤਾਵਰਨ, ਆਪਸੀ ਵਿਸ਼ਵਾਸ ਅਤੇ ਭਾਈਚਾਰੇ ਵਿਚ ਵਧਾਉਣਾ ਅਤੇ ਇਸ ਸੈਂਟਰ ਆਫ਼ ਡਾਇਲਾਗ ਦੁਆਰਾ ਲੰਬੇ ਸਮੇ ਤੱਕ ਦੇ ਵਿਸ਼ਵਾਸ ਨੂੰ ਕਾਇਮ ਕਰਨਾ ਸੀ। ਸਕੂਲ ਦੇ ਮਾਨਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਬਾਹਰੋ ਆਏ ਲੋਕਾਂ ਨੂੰ ਜੀ ਆਇਆਂ ਨੂੰ ਆਖਿਆ। ਉਹਨਾਂ ਨੇ ਕਿਹਾ ਕਿ ਇਸ ਗੱਲਬਾਤ ਨਾਲ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਅਜਿਹਾ ਮੌਕਾ ਮਿਲਿਆ ਹੈ ਜਿਸ ਉਤੇ ਹੋਰ ਕੋਸ਼ਿਸ਼ਾਂ ਕਰਕੇ ਦੋਵਾਂ ਦੇਸ਼ਾਂ ਦੇ ਵਿਚ ਸਾਧਾਰਨ ਗੱਲਬਾਤ ਨੂੰ ਪੱਕੇ ਤੌਰ ਤੇ ਆਪਸੀ ਮਿਤੱਰਤਾ ਦੇ ਸਾਂਚੇ ਵਿੱਚ ਢਾਲਿਆ ਜਾ ਸਕਦਾ ਹੈ। ਇਨ੍ਹਾਂ ਮਹਾਮਾਨਾਂ ਵਾਸਤੇ ਡੀ.ਏ.ਵੀ. ਪਬਲਿਕ ਸਕੂਲ ਵੱਲੋ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਡੀ.ਏ.ਵੀ. ਪਬਲਿਕ ਸਕੂਲ, ਐਸ.ਐਲ.ਭਵਨ ਪਬਲਿਕ ਸਕੂਲ, ਸੈਕਰੱਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਆਏ ਮਹਿਮਾਨਾਂ ਨੇ ਸਕੂਲ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹਨਾਂ ਦਾ ਇਹ ਦੌਰਾ ਬੜਾ ਆਰਾਮਦਾਇਕ ਅਤੇ ਯਾਦਗਾਰ ਰਿਹਾ । ਉਹਨਾਂ ਨੇ ਕਿਹਾ ਕਿ ਉਹ ਬਾਕੀ ਦੀ ਸਾਰੀ ਜ਼ਿੰਦਗੀ ਇਨ੍ਹਾਂ ਪਲਾਂ ਨੂੰ ਯਾਦ ਕਰਦੇ ਰਹਿਣਗੇ ਅਤੇ ਉਹ ਆਪਣੀ ਇਸ ਸੈਂਟਰ ਫ਼ਾਰ ਡਾਇਲਾੱਗਜ਼ ਅਤੇ ਰੀਕੰਸੀਲਿਏਸ਼ਨ ਦੇ ਨਿਚੋੜ ਦੀ ਜਿੱਤ ਵਾਸਤੇ ਬਹੁਤ ਹੀ ਸੰਤੁਸ਼ਟ ਸਨ।
Punjab Post Daily Online Newspaper & Print Media