ਫਾਜ਼ਿਲਕਾ, 2 ਦਸੰਬਰ (ਵਿਨੀਤ ਅਰੋੜਾ) – ਐਂਟੀ ਕੁਰਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਅਤੇ ਐਫ.ਈ ਈਵੈਂਟਸ ਐਜੂਕੇਸ਼ਨ ਅਤੇ ਕਲਚਰਲ ਸੁਸਾਇਟੀ ਵੱਲੋਂ ਬੀ.ਐਸ.ਐਫ ਦੇ 51ਵੇਂ ਸਥਾਪਨਾ ਦਿਵਸ ਨੂੰ ਸਮਰਪਤ ਸਾਦਕੀ ਚੌਂਕੀ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।
ਇਸ ਸਮੇਂ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।ਪ੍ਰੋਗਰਾਮ ਵਿਚ ਬੀ.ਐਸ.ਐਫ 90 ਬਟਾਲੀਅਨ ਦੇ ਕਮਾਡੈਂਟ ਐਮ.ਪੀ. ਸਿੰਘ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਕਰਾਈਮ ਕੰਟਰੋਲ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ, ਸਹਾਇਕ ਕਮਾਡੈਂਟ ਦਿਵੇਸ਼ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ।
ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕਰਾਈਮ ਕੰਟਰੋਲ ਕਮੇਟੀ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਬੀ.ਐਸ.ਐਫ ਲਈ ਵਿਸ਼ੇਸ਼ ਤੌਰ ਤੇ ਕਰਵਾਏ ਗਏ ਪ੍ਰੋਗਰਾਮ ਵਿਚ ਸਵੇਰੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿਚ ਨੌਜਵਾਨਾਂ ਵੱਲੋਂ 30 ਯੂਨਿਟ ਖੂਨਦਾਨ ਕੀਤਾ ਗਿਆ। ਜਿਸ ਵਿਚ ਸਿਵਲ ਹਸਪਤਾਲ ਦੇ ਡਾ. ਮੋਹਿਤ ਮਧੁਕਰ ਗੋਇਲ ਅਤੇ ਉਨ੍ਹਾਂ ਦੀ ਟੀਮ ਨੇ ਸਹਿਯੋਗ ਕੀਤਾ।
ਇਸ ਬਾਅਦ ਦੁਪਹਿਰ ਵੇਲੇ ਇਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੇ ਵੱਖ ਵੱਖ ਸਕੂਲਾਂ ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਫਾਜ਼ਿਲਕਾ, ਸਰਕਾਰੀ ਪ੍ਰਾਇਮਰੀ ਸਕੂਲ, ਹੋਲੀ ਹਾਰਟ ਸੀਨੀਅਰ ਸਕੈਂਡਰੀ ਸਕੂਲ, ਆਤਮ ਵੱਲਭ ਸੀਨੀਅਰ ਸਕੈਂਡਰੀ ਸਕੂਲ, ਨੈਸ਼ਨਲ ਡਿਗਰੀ ਕਾਲਜ, ਪੈਨਸੀਆ ਪਬਲਿਕ ਸਕੂਲ, ਸੈਂਟ ਕਬੀਰ ਸੀਨੀਅਰ ਸਕੈਂਡਰੀ ਸਕੂਲ, ਮਾਤਾ ਸਾਹਿਬ ਕੌਰ ਸੀਨੀਅਰ ਸਕੈਂਡਰੀ ਸਕੂਲ ਗੁਰੂਹਰਸਹਾਇ, ਕੌਂਫੀ ਇੰਟਰਨੈਸ਼ਨਲ ਸਕੂਲ ਅਤੇ ਗਾਡਵਿਨ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਗਿੱਧਾ, ਭੰਗੜਾ ਤੇ ਹੋਰ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ ਗਏ।ਜਗਤ ਸਿੰਘ ਸਪੋਰਟਸ ਅਕੈਡਮੀ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ।ਬੀ.ਐਸ.ਐਫ ਸਹਿਯੋਗੀ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਪ੍ਰੋਗਰਾਮ ਮੌਕੇ ਸੰਸਥਾਵਾਂ ਵੱਲੋਂ ਬੀਐਸਐਫ ਦੇ ਕਮਾਡੈਂਟ ਐਮਪੀ ਸਿੰਘ ਤੋਂ ਸਥਾਪਨਾ ਦਿਵਸ ਨੂੰ ਸਮਰਪਤ ਕੇਕ ਕਟਵਾਇਆ ਗਿਆ।ਅੰਤ ਵਿਚ ਬੀਐਸਐਫ ਕਮਾਡੈਂਟ ਐਮਪੀ ਸਿੰਘ ਨੇ ਸਰਹੱਦ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਅਤੇ ਬੀਐਸਐਫ ਦਾ ਵਿਸ਼ੇਸ਼ ਸਹਿਯੋਗ ਕਰਨ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰਸੀਪਲ ਸੰਦੀਪ ਧੂੜੀਆ, ਚੇਅਰਮੈਨ ਰਮਨ ਵਾਟਸ, ਪ੍ਰਿੰਸੀਪਲ ਸੰਗੀਤਾ ਤਿੰਨਾਂ, ਚੇਅਰਮੈਨ ਹਰਬੀਰ ਸਿੰਘ, ਕਮਲਪਾਲ ਸਿੰਘ, ਨੈਸ਼ਨਲ ਅਵਾਰਡੀ ਰਜਿੰਦਰ ਵਿਖੌਨਾ, ਸਰਹੱਦ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਕੇਸ਼ ਨਾਗਪਾਲ, ਡਾਇਰੈਕਟਰ ਅਨਮੋਲ ਭੂਸਰੀ, ਸਮਰਬੀਰ ਸਿੰਘ, ਕਮੇਟੀ ਦੇ ਵਿਜੀਲੈਂਸ ਅਫਸਰ ਰੁਪੇਸ਼ ਸ਼ਰਮਾ, ਸ਼ੈਲੀ ਸ਼ਾਹ, ਰਾਜਨ ਲੂਨਾ, ਵਿਨੋਦ ਕੁਮਾਰ, ਰਾਜੀਵ ਦਾਵੜਾ, ਅਨਮੋਲ ਵਰਮਾ, ਰਿਤਿਸ਼ ਕੁੱਕੜ, ਨਰੇਸ਼ ਕਾਮਰਾ, ਰਾਜੀਵ ਚੋਪੜਾ, ਡਾ. ਆਰ.ਪੀ.ਸਿੰਘ, ਰਮੇਸ਼ ਵਢੇਰਾ ਨੇ ਵਿਸ਼ੇਸ਼ ਸਹਿਯੋਗ ਦਿਤਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …