ਅੰਮ੍ਰਿਤਸਰ, 6 ਦਸੰਬਰ (ਦੀਪ ਦਵਿੰਦਰ ਸਿੰਘ) – ਅਗਨੀਪੱਥ ਸੰਸਥਾ ਵਲੋਂ ਚੰਡੀਗੜ੍ਹ ਤੋਂ ‘ਕਲਾ ਰਤਨ’ ਐਵਾਰਡ ਹਾਸਲ ਕਰ ਕੇ ਸਥਾਨਕ ਵਿਰਸਾ ਵਿਹਾਰ ਪਹੁੰਚਣ ‘ਤੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਅਤੇ ਪ੍ਰਸਿੱਧ ਨਾਟਕਕਾਰ ਜਗਦੀਸ਼ ਸਚਦੇਵਾ ਵਲੋਂ ਪੱਤਰਕਾਰ ਰਮੇਸ਼ ਰਾਮਪੁਰਾ ਨੂੰ ਇਹ ਐਵਾਰਡ ਮਿਲਣ ‘ਤੇ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਸਮੇਂ ਪ੍ਰਧਾਨ ਧਾਲੀਵਾਲ ਨੇ ਕਿਹਾ ਕਿ ਕਲਾ ਖੇਤਰ ਦੀਆਂ ਗਤੀਵਿਧੀਆਂ ਨੂੰ ਪ੍ਰਿੰਟ ਮੀਡੀਆ ਰਾਹੀਂ ਪਾਠਕਾਂ ਤੱਕ ਪਹੁੰਚਾਉਣ ਲਈ ਪੱਤਰਕਾਰ ਰਮੇਸ਼ ਰਾਮਪੁਰਾ ਨੇ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਨੂੰ ਕਲਾ ਰਤਨ ਐਵਾਰਡ ਮਿਲਣਾ ਸਮੂਹ ਕਲਾਕਾਰਾਂ ਲਈ ਵੀ ਫਖਰ ਦੀ ਗੱਲ ਹੈ।ਵਿਰਸਾ ਵਿਹਾਰ ਦੇ ਸੈਕਟਰੀ ਅਤੇ ਪ੍ਰਸਿੱਧ ਨਾਟਕਕਾਰ ਜਗਦੀਸ਼ ਸਚਦੇਵਾ ਨੇ ਕਿਹਾ ਕਿ ਰਮੇਸ਼ ਰਾਮਪੁਰਾ ਨੇ ਸਾਹਿਤ ਖੇਤਰ, ਕਲਾ ਖੇਤਰ ਅਤੇ ਸਮਾਜਿਕ ਅਲਾਮਤਾਂ ਦੇ ਨਾਲ-ਨਾਲ ਖੇਡਾਂ ਅਤੇ ਖਿਡਾਰੀਆਂ ਦੇ ਲਈ ਆਪਣੀ ਕਲਮ ਨਾਲ ਜੋ ਅਥਾਹ ਯੋਗਦਾਨ ਪਾਇਆ ਹੈ, ਉਸ ਨੂੰ ਦੇਖਦਿਆਂ ਉਨਾਂ ਨੂੰ ਕਲਾ ਰਤਨ ਐਵਾਰਡ ਦੇਣਾ ਅਗਨੀਪੱਥ ਸੰਸਥਾ ਦੀ ਸਹੀ ਚੋਣ ਹੈ।ਕੇਵਲ ਧਾਲੀਵਾਲ ਤੇ ਜਗਦੀਸ਼ ਸਚਦੇਵਾ ਵਲੋਂ ਪੱਤਰਕਾਰ ਰਮੇਸ਼ ਰਾਮਪੁਰਾ ਨੂੰ ਵਿਰਸਾ ਵਿਹਾਰ ਤਰਫੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media