Thursday, September 19, 2024

ਬੈਂਕ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਹੜ੍ਹਤਾਲ- ਗ੍ਰਾਹਕਾਂ ਨੂੰ ਪੇਸ਼ ਆਈਆਂ ਵੱਡੀਆਂ ਮੁਸ਼ਕਲਾਂ

PPP100204
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ ਬਿਊਰੋ)-  ਆਪਣੀਆਂ ਮੰਗਾਂ ਦੇ ਹੱਕ ਵਿੱਚ ਯੂਨਾਇਟਿਡ ਫੋਰਮ ਆਫ ਬੈਂਕ ਯੂਨੀਅਨ ਵਲੋਂ ਦਿੱਤੇ ਗਏ ‘ਤੇ ਅੰਮ੍ਰਿਤਸਰ ਦੇ ਸਾਰੇ ਬੈਂਕ ਕਰਮਚਾਰੀ ਤੇ ਅਧਿਕਾਰੀ ਹੜ੍ਹਤਾਲ ਵਿੱਚ ਸ਼ਾਮਲ ਹੋਏ ।ਬੈਂਕ ਮੁਲਾਜ਼ਮਾਂ ਨੇ ਕੰਮਕਾਜ਼ ਠੱਪ ਕਰਕੇ ਕੋਤਵਾਲੀ ਸਥਿਤ ਬੈਂਕ ਆਫ ਇੰਡੀਆ ਦੇ ਬਾਹਰ ਅੱਜ 2 ਦਿਨ ਦੀ ਹੜਤਾਲ ਵਿੱਚ ਹਿੱਸਾ ਲਿਆ ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਰੂਪ ਲਾਲ ਮਹਿਰਾ ਨੇ ਕਿਹਾ ਕਿ ਉਨਾਂ ਦੀਆਂ ਮੰਗਾਂ ਵਿੱਚ ਤਨਖਾਹਾਂ ਵਧਾਉਣਾ, ਬੈਂਕ ਵਲੋਂ ਕੀਤੇ ਗਏ ਉਹ ਸੁਧਾਰ ਜਿਹੜੇ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ ਉਨ੍ਹਾਂ ਨੂੰ ਲਾਗੂ ਨਾ ਕਰਨਾ ਵੀ ਸ਼ਾਮਲ ਹਨ ।ਇਸ ਤੋਂ ਇਲਾਵਾ ਦਿਨੋ ਦਿਨ ਵੱਧ ਰਹੀ ਮਹਿੰਗਾਈ,  ਵੀ ੨ ਦਿਨ ਦੀ ਹੜਤਾਲ ਦਾ ਕਾਰਣ ਹੈ ।ਮਹਿਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾਂ ਮੰਨੀਆਂ ਤਾਂ ਯੂਨੀਅਨ ਵਲੋਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਸੁਰੇਸ਼ ਭਾਟੀਆ, ਰਕੇਸ਼ ਬਜਾਜ, ਕਿਸ਼ੋਰ ਸਰੀਨ, ਸਤਨਾਮ ਸਿੰਘ, ਅਨੀਲ ਨੰਦਾ, ਸੁਖਦੇਵ ਸਿੰਘ ਆਦਿ ਹਾਜਰ ਸਨ।ਜਿਕਰਯੋਗ ਹੈ ਕਿ ਪੁਰੇ ਭਾਰਤ ਵਿਚ ਲੱਖਾਂ ਮੁਲਾਜ਼ਮਾਂ ਦੀ ਅੱਜ ਦੀ ਹੜਤਾਲ ਕਾਰਣ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਬੈਂਕ ਦੇ ਏ.ਟੀ.ਐਮਾਂ ਤੇ ਲੋਕਾਂ ਦੀਆਂ ਵੱਡੀਆਂ ਕਤਾਰਾਂ ਦੇਖਣ ਨੂੰ ਮਿਲੀਆਂ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …

Leave a Reply