ਬਟਾਲਾ, 15 ਜੂਨ (ਨਰਿੰਦਰ ਬਰਨਾਲ)- ਵਿਸਵ ਭਰ ਵਿਚ ਪੰਜਵੀ ਪਾਤਸਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਸਹੀਦੀ ਦਿਹਾੜੇ ਦੀ ਮਹੱਤਤਾ ਨੂੰ ਘਰ ਘਰ ਪਹੁੰਚਾਉਣ ਵਾਸਤੇ ਕਥਾ,ਕੀਰਤਨ ਦੇ ਨਾਲ ਠੰਡੇ ਮਿਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਤੇ ਸੰਗਤਾਂ ਨੂੰ ਵਾਹਿਗੂਰੁ ਨਾਮ ਨਾ ਜੋੜਿਆ ਗਿਆ| ਇਸੇ ਦਿਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਪਿੰਡ ਜੈਤੋਸਰਜਾ (ਗੁਰਦਾਸਪੁਰ) ਦੇ ਪਿੰਡ ਵਾਸੀਆਂ ਵੱਲੋ ਠੰਡੇ ਮਿਠੇ ਜਲ ਦੀ ਛਬੀਲ ਆ ਆਯੋਜਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਰਦੇਵ ਸਿੰਘ ਆਰੇਵਾਲਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਦੱਸਿਆ ਪਿੰਡ ਦੀਆਂ ਸਮੂਹ ਸੰਗਤਾਂ ਸਾਰਾ ਦਿਨ ਵਾਹਿਗੂਰੁ ਦਾ ਨਾਮ ਜੱਪਦੀਆਂ ਹੋਈਆਂ ਲੰਗਰਾ ਤੇ ਛਬੀਲ ਦੀ ਸੇਵਾ ਕਰਦੀਆਂ ਰਹੀਆਂ । ਇਸ ਮੌਕੇ ਸੁਖਦੇਵ ਸਿੰਘ, ਸੰਤੋਖ ਸਿੰਘ, ਸੁਲੱਖਣ ਸਿੰਘ, ਜਰਨੈਲ ਸਿੰਘ, ਸੰਤੋਖ ਸਿੰਘ ਡੇਅਰੀਵਾਲਾ, ਸਤਨਾਮ ਸਿੰਘ, ਕੰਵਲਜੀਤ ਟੈਲੀਕੌਮ ਜੈਤੋਸਰਜਾ, ਹਰਮੇਸ ਸਿੰਘ, ਸਰਵਨ ਸਿੰਘ, ਜਾਗੀਰ ਸਿੰਘ ਸਾਬਕਾ ਸਰਪੰਚ, ਕਿੱਕਰ ਸਿੰਘ ਆਦਿ ਪਤਵੰਤੇ ਹਾਜਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …