Monday, December 23, 2024

ਭਾਰਤ ਵਿਚ ਹਰ ਸਾਲ ਖੁਦਕੁਸ਼ੀਆਂ ਦੀ ਵਧਦੀ ਦਰ ਚਿੰਤਾਜਨਕ

ਪੂਰੇ ਭਾਰਤ ਵਿਚ ਖੁਦਕੁਸ਼ੀਆਂ ਦੀ ਪ੍ਰਤੀਸ਼ਤ ਦਰ ਲਗਾਤਾਰ ਵਧ ਰਹੀ ਹੈ।ਜੋ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ।ਜਿਸ ਪ੍ਰਤੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ।ਜੇਕਰ ਕੇਵਲ ਸਰਕਾਰੀ ਅੰਕੜਿਆਂ ਤੇ ਝਾਤ ਮਾਰੀਏ ਤਾਂ ਸਥਿਤੀ ਬਹੁਤ ਹੀ ਹੈਰਾਨ ਕਰਨ ਵਾਲੀ ਹੈ।ਸਾਲ 2009 ਤੋਂ ਲੈ ਕੇ ਸਾਲ 2015 ਤੱਕ ਪੂਰੇ ਭਾਰਤ ਅੰਦਰ ਆਤਮ ਹੱਤਿਆ ਕਰਨ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਹੈ।
ਸਾਲ 2009 ਵਿਚ ਪੂਰੇ ਭਾਰਤ ਵਿਚ 1 ਲੱਖ 27 ਹਜ਼ਾਰ 151 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ।ਜਿਸ ਵਿਚ 81 ਹਜ਼ਾਰ 471 ਮਰਦ ਅਤੇ 45 ਹਜ਼ਾਰ 680 ਔਰਤਾਂ ਸ਼ਾਮਲ ਹਨ।ਇਸੇ ਤਰਾਂ ਸਾਲ 2010 ਵਿਚ 87 ਹਜ਼ਾਰ 180 ਮਰਦ ਅਤੇ 47 ਹਜ਼ਾਰ 419 ਔਰਤਾਂ ਨੇ ਆਤਮ ਹੱਤਿਆ ਕਰ ਲਈ।ਸਾਲ 2011 ਵਿਚ ਭਾਰਤ ਦੇ ਸਾਰੇ ਸੂਬਿਆਂ ਵਿਚੋਂ 87 ਹਜ਼ਾਰ 839 ਮਰਦ ਅਤੇ 47 ਹਜ਼ਾਰ 746 ਔਰਤਾਂ ਵਲੋਂ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ। ਸਾਲ 2012 ਵਿਚ ਆਤਮ ਹੱਤਿਆ ਕਰਨ ਵਾਲੇ 88 ਹਜ਼ਾਰ 453 ਅਤੇ 46992 ਔਰਤਾਂ ਦਾ ਅੰਕੜਾ ਪ੍ਰਾਪਤ ਹੋਇਆ। ਸਾਲ 2013 ਵਿਚ 90 ਹਜ਼ਾਰ 543 ਮਰਦ ਅਤੇ 44 ਹਜ਼ਾਰ 256 ਔਰਤਾਂ ਸ਼ਾਮਲ ਹਨ। ਸਾਲ 2010 ਵਿਚ 1 ਲੱਖ 34 ਹਜ਼ਾਰ 599, ਸਾਲ 2011 ਵਿਚ 1 ਲੱਖ 35 ਹਜ਼ਾਰ 585, ਸਾਲ 2012 ਵਿਚ 1 ਲੱਖ 35 ਹਜ਼ਾਰ 445, ਸਾਲ 2013 ਵਿਚ 1 ਲੱਖ 34 ਹਜ਼ਾਰ 799 ਅਤੇ ਸਾਲ 2014 ਵਿਚ 1 ਲੱਖ 34 ਹਜ਼ਾਰ 566 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ। ਜਿਸ ਵਿਚ ਸਭ ਤੋਂ ਵੱਧ ਖੁਸਕੁਸ਼ੀਆਂ ਪਾਂਡੂਚੇਰੀ ਪ੍ਰਾਂਤ ਦੇ ਲੋਕਾਂ ਨੇ ਕੀਤੀਆਂ।ਦੂਜੇ ਸਥਾਨ `ਤੇ ਮਹਾਂਰਾਸਟਰ ਤੇ ਛਤੀਸਗੜ ਹਨ।ਉਸ ਤੋਂ ਬਾਅਦ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ, ਗੁਜਰਾਤ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਸੂਬੇ ਹਨ।ਖੁਦਕੁਸ਼ੀ ਕਰਨ ਵਾਲਿਆਂ ਵਿਚ ਕਿਸਾਨ, ਬਿਜ਼ਨੈਸ ਮੈਨ, ਵਿਦਿਆਰਥੀ, ਰਿਟਾਇਰਡ ਮੁਲਾਜ਼ਮ, ਬੇਰੁਜ਼ਗਾਰ, ਨੌਕਰੀ ਪੇਸ਼ਾ, ਘਰੇਲੂ ਔਰਤਾਂ ਆਦਿ ਵਰਗ ਸ਼ਾਮਲ ਹਨ।ਕੇਂਦਰੀ ਅਪਰਾਧ ਰਿਕਾਰਡ ਸੰਸਥਾ ਦੇ ਅਨੁਸਾਰ ਜੇ ਇਕੱਲੇ ਸਾਲ 2013 ਦੇ ਅੰਕੜੇ ਦੇਖੀਏ ਤਾਂ ਸਭ ਨੂੰ ਹੈਰਾਨ ਕਰਨ ਵਾਲੇ ਹਨ। ਸਾਲ 2013 ਵਿਚ ਬਿਮਾਰੀ ਠੀਕ ਨਾ ਹੁੰਦੀ ਦੇਖ ਪੰਜਾਬ 348 ਵਿਅਕਤੀਆਂ ਨੇ ਆਤਮ ਹੱਤਿਆ ਕੀਤੀ।ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿਚ 4221, ਮਹਾਂਰਾਸਟਰ ਵਿਚ 4077, ਗੁਜਰਾਤ ਵਿਚ 1734, ਕੇਰਲਾ ਵਿਚ 1726 ਅਤੇ ਰਾਜਸਥਾਨ ਵਿਚ 1202 ਖੁਦਕੁਸ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ।ਖੁਦਕੁਸੀ ਕਰਨ ਵਾਲਿਆਂ ਵਿਚ 38 ਪ੍ਰਤੀਸ਼ਤ ਬਿਜ਼ਨੈਸਮੈਨ, 6.2 ਫੀਸਦੀ ਵਿਦਿਆਰਥੀ, 0.8 ਰਿਟਾਇਰ ਵਰਗ, 7.2 ਪ੍ਰਤੀਸ਼ਤ ਬੇਰੁਜ਼ਗਾਰ, 12.4 ਪ੍ਰਤੀਸ਼ਤ ਨੌਕਰੀਪੇਸ਼ਾ, 16.9 ਘਰੇਲੂ ਪਤਨੀਆਂ ਅਤੇ ਇਸ ਤੋਂ 18.4 ਫੀਸਦੀ ਹੋਰ ਕਿੱਤੇ ਨਾਲ ਸਾਮਲ ਹਨ।ਖੁਦਕੁਸ਼ੀ ਕਰਨ ਵਾਲੇ ਵਿਅਕਤੀਆਂ ਦੀ ਜੇ ਯੋਗਤਾ ਅਨੁਸਾਰ ਰੇਸ਼ੋ ਦੇਖੀ ਜਾਵੇ ਤਾਂ ਉਸ ਵਿਚ ਅਨਪੜ 18.5 ਪ੍ਰਤੀਸ਼ਤ, ਪੰਜਵੀਂ ਤੱਕ 22.1, ਅੱਠਵੀਂ ਤੱਕ 23.6, ਮੈਟ੍ਰਿਕ ਜਾਂ ਇਸ ਤੋਂ ਵੱਧ 20.5, ਗਰੈਜੂਏਸ਼ਨ 3.2, ਡਿਪਲੋਮਾ ਹੋਲਡਰ 1.2 ਅਤੇ ਪੋਸਟ ਗਰੈਜੂਏਸ਼ਨ 0.5 ਪ੍ਰਤੀਸ਼ਤ ਹਨ। ਸਾਲ 2013 ਵਿਚ ਪੂਰੇ ਭਾਰਤ `ਚ ਪ੍ਰਤੀ ਦਿਨ 248 ਮਰਦਾਂ ਨੇ ਆਤਮ ਹੱਤਿਆ ਕੀਤੀ। ਇਸ ਤੋਂ ਇਲਾਵਾ ਪ੍ਰਤੀ ਦਿਨ 121 ਔਰਤਾਂ ਜਿਨਾਂ ਵਿਚੋਂ 62 ਘਰੇਲ਼ੂ ਕੰਮਕਾਜ ਵਾਲੀਆਂ, 89 ਪਰਿਵਾਰਕ ਲੜਾਈ, 72 ਕਿਸੇ ਬਿਮਾਰੀ ਤੋਂ ਤੰਗ ਆਕੇ, 12 ਪ੍ਰੇਮੀ ਜੌੜੇ, 5 ਦਾਜ ਤੇ ਗਰੀਬੀ ਕਾਰਨ, 7 ਪ੍ਰੀਖਿਆਂ ਚੋਂ ਫੇਲ, 7 ਦੀਵਾਲੀਪਨ ਅਤੇ 6 ਖੁਦਕੁਸ਼ੀਆਂ ਬੇਰੁਜ਼ਗਾਰੀ ਕਰਕੇ ਪ੍ਰਤੀਦਿਨ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਵਾਪਰੀਆਂ। ਜਿਸ ਦੀ ਕੁੱਲ ਸਲਾਨਾ ਔਸਤ 11 ਪ੍ਰਤੀਸ਼ਤ ਰਹੀ।ਖੁਦਕੁਸ਼ੀ ਕਰਨ ਵਾਲਿਆਂ ਵਿਚ 135 ਵਿਅਕਤੀ 0 ਤੋਂ 29 ਸਾਲ ਦੇ, 125 ਵਿਅਕਤੀਆਂ ਦੀ ਉਮਰ 30 ਤੋਂ 44 ਸਾਲ ਅਤੇ 109 ਦੀ ਉਮਰ 45 ਸਾਲ ਜਾਂ ਇਸ ਵੱਧ ਸੀ। ਸਾਲ 2013 ਵਿਚ ਭਾਰਤ ਦੇ ਵਿਆਹਸ਼ੁਦਾ ਵਿਅਕਤੀਆਂ ਨੇ ਜਿਨਾਂ ਵਿਚ ਮਰਦ 64098 ਅਤੇ 29491 ਔਰਤਾਂ, ਵਿਧਵਾ ਕੈਟਾਗਰੀ ਦੇ 2695 ਮਰਦ ਅਤੇ 2311 ਔਰਤਾਂ ਨੇ ਖੁਦਕੁਸ਼ੀ ਕੀਤੀ। ਇਸੇ ਤਰਾਂ ਤਲਾਕਸ਼ੁਦਾ ਵਿਅਕਤੀਆਂ ਵਿਚ 739 ਮਰਦ ਅਤੇ 678 ਔਰਤਾਂ, ਅਣਵਿਆਹਿਆ ਵਿਚ 21062 ਮਰਦ ਅਤੇ 10766 ਔਰਤਾਂ ਸ਼ਾਮਲ ਹਨ।ਭਾਰਤ ਵਿਚ ਜ਼ਹਿਰ ਜਾਂ ਹੋਰ ਕੀਟਨਾਸ਼ਕ ਦਵਾਈ ਪੀ ਕੇ ਆਤਮ ਹੱਤਿਆ ਕਰਨ ਵਾਲਿਆਂ ਦੀ ਰੇਸ਼ੋ 7.7 ਪ੍ਰਤੀਸ਼ਤ ਹੈ।
ਸੋ ਇਨਾਂ ਅੰਕੜਿਆਂ ਨੂੰ ਸਰਕਾਰਾਂ ਗੰਭੀਰਤਾ ਨਾਲ ਲੈ ਕੇ ਇਨਾਂ ਦੇ ਪਿੱਛੇ ਕੀ ਕਾਰਨ ਜਾਂ ਸਮੱਸਿਆਵਾਂ ਹਨ।ਉਨਾਂ ਦੀ ਪੜਚੋਲ ਕਰਕੇ ਠੋਸ ਹੱਲ ਲੱਭੇ ਜਾਣ।ਜੇਕਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਵਿਚਾਰਿਆ ਗਿਆ ਤਾਂ ਆਗਾਮੀ ਸਮੇਂ ਵਿਚ ਇਹ ਦੇਸ਼ ਲਈ ਵੱਡੀ ਪ੍ਰੇਸ਼ਾਨੀ ਬਣ ਜਾਵੇਗਾ।

Beant Bajwa

 

 

 

 

 
ਬੇਅੰਤ ਸਿੰਘ ਬਾਜਵਾ
ਐੱਮ. ਏ ਹਿਸਟਰੀ/ਰਾਜਨੀਤਿਕ
ਬਰਨਾਲਾ
ਮੋ. 97796-00642
beantdhaula@gmail.com

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply