Saturday, July 5, 2025
Breaking News

ਸਿੱਖਿਆ ਸੰਸਾਰ

ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਰਹੱਦੀ ਖੇਤਰ ‘ਚ ਲਾਏ ਪੌਦੇ

ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ ਬਿਊਰੋ) – ਸਰਹੱਦੀ ਖੇਤਰਾਂ ਵਿੱਚ ਬੀ.ਐਸ.ਐਫ ਜਵਾਨਾਂ ਦੀ ਮਦਦ ਨਾਲ ਪੌਦੇ ਲਗਾਉੰਦੇ ਹੋਏ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਦੇ ਪ੍ਰਿੰਸੀਪਲ ਡਾ. ਫੁਲਵਿੰਦਰਪਾਲ ਸਿੰਘ ਤੇ ਹੋਰ ਸਟਾਫ।

Read More »

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਦੇ ਨਵੇਂ ਕਲਾਸ ਰੂਮਾਂ ਦੇ ਨਿਰਮਾਣ ਕਾਰਜ਼ ਦੀ ਕਰਵਾਈ ਸ਼ੁਰੂਆਤ

ਨਵਾਂਸ਼ਹਿਰ, 1 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੈਲਮਾਜਰਾ ਵਿਖੇ ਦੋ ਨਵੇਂ ਕਲਾਸ ਰੂਮਾਂ ਦੇ ਨਿਰਮਾਣ ਕਾਰਜ਼ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਇਸ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੀ ਹਦਾਇਤ ਕੀਤੀ।ਇਸ ਦੌਰਾਨ ਉਨ੍ਹਾਂ ਸਕੂਲ ਦਾ ਨਿਰੀਖਣ ਕਰਦਿਆਂ ਵਿੱਦਿਆ ਦੇ ਮਿਆਰ ਅਤੇ ਨੈਸ਼ਨਲ ਅਚੀਵਮੈਂਟ ਸਰਵੇ (ਐਨ.ਐਸ.ਏ) ਦੀਆਂ ਟ੍ਰੇਨਿੰਗਾਂ ਸਬੰਧੀ ਸਟਾਫ …

Read More »

ਆਈ.ਟੀ.ਆਈ (ਲੜਕੀਆਂ) ਵਿਖੇ ਲਗਾਇਆ ਕੋਵਿਡ ਟੀਕਾਕਰਨ ਕੈਂਪ

ਨਵਾਂਸ਼ਹਿਰ, 1 ਅਗਸਤ (ਪੰਜਾਬ ਪੋਸਟ ਬਿਊਰੋ) – ਸਰਕਾਰੀ ਆਈ.ਟੀ.ਆਈ (ਲੜਕੀਆਂ) ਨਵਾਂਸ਼ਹਿਰ ਵਿਖੇ ਸਿਵਲ ਸਰਜਨ ਦਫ਼ਤਰ ਦੇ ਸਹਿਯੋਗ ਨਾਲ ਕੋਵਿਡ-19 ਦੀਆਂ ਸਾਵਧਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਸੰਸਥਾ ਦੇ ਸਟਾਫ ਮੈਂਬਰਾਂ, ਸਿਖਿਆਰਥਣਾਂ ਅਤੇ ਇਲਾਕਾ ਵਾਸੀਆਂ ਵੱਲੋਂ ਭਰਪੂਰ ਲਾਭ ਉਠਾਇਆ ਗਿਆ। ਸੰਸਥਾ ਦੇ ਪ੍ਰਿੰਸੀਪਲ ਰਸ਼ਪਾਲ ਚੰਦੜ ਨੇ ਦੱਸਿਆ ਕਿ ਇਸ ਕੈਂਪ ਵਿਚ 241 ਲਾਭਪਾਤਰੀਆਂ ਨੇ ਪਹਿਲੀ …

Read More »

ਅੱਜ ਤੋਂ ਖੁੱਲਣਗੇ ਸਾਰੇ ਸਕੂਲ, ਬੱਚਿਆਂ ਦੇ ਮਾਤਾ ਪਿਤਾ ਦੀ ਸਹਿਮਤੀ ਲਾਜ਼ਮੀ- ਸੋਨੀ

ਅੰਮ੍ਰਿਤਸਰ 1 ਅਗਸਤ (ਸੁਖਬੀਰ ਸਿੰਘ) -ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ 2 ਅਗਸਤ ਤੋ ਸਾਰੀਆਂ ਜਮਾਤਾਂ ਦੇ ਸਕੂਲ ਖੁੱਲ ਰਹੇ ਹਨ ਅਤੇ ਬੱਚਿਆਂ ਨੂੰ ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਸਕੂਲਾਂ ਵਿੱਚ ਦਾਖਲਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪ੍ਰਵੇਸ਼ ਕਰਨ ਸਮੇਂ ਬੱਚਿਆਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ ਅਤੇ …

Read More »

ਚੀਫ਼ ਖ਼ਾਲਸਾ ਦੀਵਾਨ ਵਲੋਂ ਆਨਲਾਈਨ ਕੀਰਤਨ ਦਰਬਾਰ 2 ਅਗਸਤ ਨੂੰ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਮੌਕੇ ਦਾ ਹੋਵੇਗਾ ਆਯੋਜਨ ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਅਤੇ ਇਸ ਦੇ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵਲੋਂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਮੌਕੇ 2 ਅਗਸਤ ਦਿਨ ਸੋਮਵਾਰ ਨੂੰ ਸ਼ਾਮ 5:45 ਤੋਂ 9:00 ਵਜੇ ਤੱਕ ਚੀਫ ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ …

Read More »

ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ) ਮਾਹਣਾ ਸਿੰਘ ਰੋਡ ਵਿਖੇ ਬੂਟੇ ਲਾਏ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵਾਤਾਵਰਣ ਦੀ ਸ਼ੁੱਧਤਾ ਲਈ ਸਥਾਨਕ ਸਰਕਾਰੀ ਐਲੀ: ਸਕੂਲ (ਲੜਕੀਆਂ) ਮਾਹਣਾ ਸਿੰਘ ਰੋਡ ਵਿਖੇ ਮੁੱਖ ਅਧਿਆਪਕਾ ਪਰੀਮਲਜੀਤ ਕੋਰ ਵਲੋਂ ਸਮੇਤ ਸਮੂਹ ਸਟਾਫ ਨਾਲ ਮਿਲ ਕੇ ਬੂਟੇ ਲਗਾਏ ਗਏ।ਅੰਮ੍ਰਿਤਸਰ ਸਿਟੀਜਨ ਐਨਵਾਇਰਮੈਂਟ ਕਮੇਟੀ ਮੈਂਬਰ ਇੰਜ: ਦਲਜੀਤ ਸਿੰਘ ਕੋਹਲੀ, ਸੈਂਟਰ ਹੈਡ ਟੀਚਰ ਜਗਦੀਸ਼ ਸਿੰਘ ਅਤੇ ਬੀ.ਐਮ.ਟੀ ਅਰਵਿੰਦਰ ਸਿੰਘ ਦਾ ਇਸ ਮੁਹਿੰਮ ਵਿੱਚ ਅਹਿਮ ਯੋਗਦਾਨ ਰਿਹਾ।       …

Read More »

ਸਰਕਾਰੀ ਪ੍ਰਾਇਮਰੀ ਸਕੂਲ ਨੋਮਲਾ ਵਿਖੇ ਵਾਤਾਵਰਣ ਦਿਵਸ ਮਨਾਇਆ

ਪਠਾਨਕੋਟ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਪ੍ਰਾਇਮਰੀ ਸਕੂਲ ਨੋਮਲਾ ਵਿਖੇ ਸਕੂਲ ਮੁੱਖ ਅਧਿਆਪਕ ਨੀਰਜ਼ ਕੁਮਾਰ ਦੀ ਅਗਵਾਈ ਹੇਠ ਰੁੱਖ ਲਗਾਓ, ਵਾਤਾਵਰਨ ਬਚਾਓ ਮੁਹਿੰਮ ਤਹਿਤ ਵਾਤਾਵਰਣ ਦਿਵਸ ਮਨਾਇਆ ਗਿਆ। ਵਾਤਾਵਰਣ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਪਿੰਡ ਦੀ ਸਰਪੰਚ ਕਰਮਜੀਤ ਅਤੇ ਸਾਬਕਾ ਸਰਪੰਚ ਸਿਕੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ।ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਮੁੱਖ ਅਧਿਆਪਕ ਨੀਰਜ਼ …

Read More »

ਖਾਲਸਾ ਗਰਲਜ਼ ਅਤੇ ਖਾਲਸਾ ਕਾਲਜ ਸੀ: ਸੈਕੰ: ਸਕੂਲ ਦਾ ਪੀ.ਐਸ.ਈ.ਬੀ 12ਵੀਂ ਦਾ ਨਤੀਜ਼ਾ 100 ਫ਼ੀਸਦੀ

ਪ੍ਰਿੰ: ਗੋਗੋਆਣੀ ਅਤੇ ਪ੍ਰਿੰ: ਨਾਗਪਾਲ ਨੇ ਵਿਦਿਆਰਥੀਆਂ ਨੂੰ ਦਿੱਤੀ ਮੁਬਾਰਕਬਾਦ ਅੰਮ੍ਰਿਤਸਰ, 31 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚੱਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜੇ ’ਚ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਲ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ …

Read More »

ਸੇਵਾ ਮੁਕਤ ਹੋਏ ਯੂਨੀਵਰਸਿਟੀ ਦੇ ਤਿੰਨ ਕਰਮਚਾਰੀ ਸਨਮਾਨਿਤ

ਅੰਮ੍ਰਿਤਸਰ, 31 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੱਜ ਤਿੰਨ ਕਰਮਚਾਰੀ ਸ੍ਰੀਮਤੀ ਆਸ਼ਾ ਅਰੋੜਾ ਨਿੱਜੀ ਸਹਾਇਕ, ਬਲਦੇਵ ਸਿੰਘ ਦਫਤਰੀ, ਸ੍ਰੀਮਤੀ ਵੀਰੋ ਸਫਾਈ ਕਰਮਚਾਰੀ ਸੇਵਾ ਮੁਕਤ ਹੋਏ।ਉਨ੍ਹਾਂ ਦੇ ਸਨਮਾਨ ਵਿੱਚ ਵਿਦਾਇਗੀ ਪਾਰਟੀ ਉਨ੍ਹਾਂ ਦੇ ਵਿਭਾਗਾਂ ਵਿਚ ਦਫਤਰ ਦੇ ਸਟਾਫ ਵੱਲੋਂ ਦਿੱਤੀ ਗਈ।ਇੰਚਾਰਜ਼ ਪ੍ਰੀਖਿਆਵਾਂ ਪ੍ਰੋ. ਮਨੋਜ ਕੁਮਾਰ ਅਤੇ ਹੋਰ ਅਧਿਕਾਰੀਆਂ ਸਮੇਤ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਪ੍ਰਧਾਨ ਮੈਡਮ ਹਰਵਿੰਦਰ ਕੌਰ ਅਤੇ ਜਨਰਲ …

Read More »

ਖਾਲਸਾ ਕਾਲਜ ਪਬਲਿਕ ਸਕੂਲ ਦੀ ਮਹਿਤਾਬ ਤੇ ਸਮਰਥ ਰੰਧਾਵਾ ਦੇ ਸੀ.ਬੀ.ਐਸ.ਈ 12ਵੀਂ ’ਚ 98.4 ਫੀਸਦ ਅੰਕ

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਅੰਮ੍ਰਿਤ ਕੌਰ ਨੇ ਹਾਸਲ ਕੀਤੇ 97 ਪ੍ਰਤੀਸ਼ਤ ਅੰਮ੍ਰਿਤਸਰ, 31 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਦੀ ਵਿਦਿਆਰਥਣ ਮਹਿਤਾਬ ਕੌਰ (ਕਾਮਰਸ) ਅਤੇ ਸਮਰਥ ਸਿੰਘ ਰੰਧਾਵਾ (ਹਿਊਮੈਨਟਿਸ) ਨੇ ਸੀ.ਬੀ.ਐਸ.ਈ ਵਲੋਂ ਐਲਾਨੇ ਗਏ 12ਵੀਂ ਬੋਰਡ ਦੀ ਪ੍ਰੀਖਿਆ ’ਚ 98.4 ਫੀਸਦ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ …

Read More »