Thursday, December 12, 2024

ਮਾਝਾ

ਦਿਹਾਤੀ ਮਜ਼ਦੂਰ ਸਭਾ ਨੇ ਗੁਜਰਾਤ ਸਰਕਾਰ ਦਾ ਪੁਤਲਾ ਫੂਕਿਆ

ਕੰਵਲਜੀਤ ਸਿੰਘ, 6 ਫਰਵਰੀ 2014 (ਤਰਸਿੱਕਾ) – ਪਿੰਡ ਵਿੱਚ ਰਹਿਣ ਵਾਲਾ ਮਹੀਨੇ ਵਿੱਚ 324 ਰੁਪਏ ਭਾਵ ਰੋਜਾਨਾ 10 ਰੁਪਏ 80 ਪੈਸੇ ਅਤੇ ਸ਼ਹਿਰ ਵਿੱਚ ਰਹਿਣ ਵਾਲਾ 501 ਰੁਪਏ ਭਾਵ 17 ਰੁਪਏ ਰੋਜਾਨਾ ਕਮਾਉਣ ਵਾਲਾ ਵਿਅਕਤੀ ਗਰੀਬ ਨਹੀਂ ਹੈ ਕਹਿ ਕੇ ਭਾਰਤੀ ਜਨਤਾ ਪਾਰਟੀ ਨੇ ਗਰੀਬੀ ਦਾ ਮਜ਼ਾਕ ਉਡਾਉਣ ਦੇ ਮੁੱਦੇ ‘ਤੇ  ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿੱਚ ਮਹਿਤਾ ਵਿਖੇ ਗੁਜਰਾਤ …

Read More »

ਸਰਬੱਤ ਦੇ ਭਲੇ ਲਈ ਧਾਰਮਿਕ ਸ਼ਮਾਗਮ 9 ਨੂੰ – ਖਾਲਸਾ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਵਲੋਂ ਵਿਸ਼ੇਸ਼ ਗਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਗਹੋਈ ਮੀਟਿੰਗ ਉਪਰੰਤ ਪ੍ਰਧਾਨ ਅਵਤਾਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲਸਾ ਫਾਊਂਡੇਸਨ ਵਲੋਂ ਐਤਵਾਰ ਨੂੰ ਸੁਲਤਾਨਵਿੰਡ ਰੋਡ ਗੁ: ਰਾਮਗੜ੍ਹੀਆ ਵਿੱਖੇ ਗੁਰਮਿਤ ਸਮਾਗਮ ਕਰਵਾਇਆ ਜਾਵੇਗਾ।ਜਿਸ ਵਿੱਚ ਰਾਗੀ ਸਿੰਘ, …

Read More »

“ਮਾਵਾਂ ਦਾ ਸਨਮਾਨ ਕਰੋ” ਚੌਥਾ ਸਨਮਾਨ ਸਮਾਰੋਹ ੯ ਨੂੰ ਖਾਸਾ ‘ਚ ਲਹਿਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਚੱਕ ਮੁਕੰਦ, ਲਹੌਰੀਆ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ)- ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ ਕੌਸਲ, ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ) ਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ  ਗੁਰਮਤਿ ਨਾਲ ਜੁੜੇ ਅਤੇ ਸਿੱਖੀ ਸਰੂਪ ਵਿਚ ਪੂਰੇ ਬੱਚਿਆਂ ਦੀਆਂ ਮਾਵਾਂ ਨੂੰ ਸਨਮਾਨਤ ਕਰਨ ਵਾਸਤੇ ਚਲਾਈ ਗਈ ਲਹਿਰ ‘ਮਾਵਾਂ ਦਾ ਸਨਮਾਨ ਕਰੋ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਅਤੇ ਜਿਹੜੇ ਬੱਚੇ ਪਤਿਤ ਹਨ ਉਹਨਾ ਦੀਆਂ …

Read More »

ਦਿਲਜੀਤ ਸਿੰਘ ਬੇਦੀ ‘ਡਾ. ਲੱਖਾ ਸਿੰਘ ਮੈਮੋਰੀਅਲ ਪੁਰਸਕਾਰ’ ਨਾਲ ਸਨਮਾਨਤ

ਅੰਮ੍ਰਿਤਸਰ, 5 ਫਰਵਰੀ ( ਪੰਜਾਬ ਪੋਸਟ ਬਿਊਰੋ )- ਧਾਰਮਿਕ ਮਾਸਿਕ ਪੱਤ੍ਰਿਕਾ ‘ਸੱਚੇ ਪਾਤਸ਼ਾਹ’ ਦੇ ਪ੍ਰਬੰਧਕਾਂ ਵੱਲੋਂ ਇਕ ਸਨਮਾਨ ਸਮਾਰੋਹ ਰਸ਼ੀਅਨ ਸਾਇੰਸ ਐਂਡ ਕਲਚਰ ਸੈਂਟਰ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਮਹਿੰਦਰ ਸਿੰਘ ਭੁੱਲਰ (ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਕੀਤੀ। ਇਸ ਸਮਾਰੋਹ ਦੇ ਵਿਚ ਮੁੱਖ ਮਹਿਮਾਨ ਇੰਦਰਜੀਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਹਰਪਾਲ ਸਿੰਘ ਕੋਛੜ, ਅਜੀਤ …

Read More »

ਮਨਿੰਦਰ ਸਿੰਘ ਰਠੋਰ ਨੂੰ ਬਣਾਇਆ ਅਕਾਲੀ ਦਲ ਬੀ.ਸੀ ਸੈਲ ਸ਼ਹਿਰੀ ਦਾ ਮੀਤ ਪ੍ਰਧਾਨ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ)- ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਛਤਰ ਛਾਇਆ ਹੇਠ ਬੂਥ ਪੱਧਰ ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।ਇੰਨ੍ਹਾਂ ਯਤਨਾਂ ਤਹਿਤ ਅੱਜ ਸੁਲਤਾਨਵਿੰਡ ਰੋਡ ਵਿਖੇ ਅਕਾਲੀ ਦਲ ਬੀ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਅਤੇ ਯੂਥ ਅਕਾਲੀ ਦਲ ਦੇ ਜੁਆਇੰਟ ਸਕੱਤਰ ਪੰਜਾਬ …

Read More »

ਸੀ.ਟੀ.ਈ.ਟੀ ਦੀ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ ਘਟੀ

ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ)- ਸੀ. ਬੀ. ਐਸ. ਈ. ਬੋਰਡ ਵੱਲੋਂ ਦੇਸ਼ ਭਰ ਵਿੱਚ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਭਾਵ (ਸੀ.ਟੀ.ਈਟੀ.) ਦੇ ਟੈਸਟ ਮਿਤੀ 16 ਫਰਵਰੀ 2014 ਨੂੰ ਲਿਆ ਜਾ ਰਿਹਾ ਹੈ । ਡਾ: ਧਰਮਵੀਰ ਸਿੰਘ ਪ੍ਰਿੰਸੀਪਲ/ਡਾਇਰੈਕਟਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਜਿਨ੍ਹਾਂ ਦੀ ਅਗਵਾਈ ਵਿੱਚ ਪਿਛਲੇ ਸਾਲ ਵੀ ਇਹ ਪ੍ਰੀਖਿਆ ਬਹੁਤ ਚੰਗੇ ਢੰਗ ਨਾਲ …

Read More »

ਬਸੰਤ ਪੰਚਮੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਜੋਸ਼ ਨਾਲ ਮਨਾਇਆ ਗਿਆ। ਸਕੂਲ ਨੂੰ ਇਸ ਮੌਕੇ ਉਤੇ ਸਜਾਇਆ ਗਿਆ ਸੀ। ਬੱਚਿਆਂ ਨੇ ਤਿਉਹਾਰ ਦੀ ਮਹਤੱਤਾ ਨੂੰ ਦਰਸਾਉਂਦੇ ਹੋਏ ਪ੍ਰਾਰਥਨਾ ਕੀਤੀ ਅਤੇ ਗੀਤ ਗਾਏ। ਦੇਸ਼ ਦੀ ਸੰਸਕ੍ਰਿਤੀ ਅਤੇ ਸ਼ਾਨਦਾਰ ਰੀਤੀ ਰਿਵਾਜ਼ਾਂ ਅਤੇ ਬਸੰਤ ਦੀ ਮਹਤੱਤਾ ਦੱਸ ਕੇ ਬੱਚਿਆਂ ਦੇ ਗਿਆਨ ਵਿੱਚ ਵਾਧਾ …

Read More »

ਅਕਾਲੀ ਭਾਜਪਾ ਸਰਕਾਰ ਕਾਂਗਰਸੀ ਵਰਕਰਾਂ ਤੇ ਝੂਠੇ ਮਾਮਲੇ ਦਰਜ ਕਰ ਰਹੀ ਹੈ- ਅੋਜਲਾ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਕਾਂਗਰਸ ਵਰਕਰਾਂ ਦੀ ਇਕ ਮੀਟਿੰਗ ਕਾਂਗਰਸ ਦੇ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਅੋਜਲਾ ਦੀ ਪ੍ਰਧਾਨਗੀ ਹੇਠ ਸਵਰਗੀ ਪਸਤੋਲ ਸਿੰਘ ਦੇ ਨਿਵਾਸ ਸਥਾਨ ਤੇ ਹੋਈ।ਮੀਟਿੰਗ ਦੋਰਾਨ ਗੁਰਜੀਤ ਸਿੰਘ ਅੋਜਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਲੋਕਾ ਦਾ ਕਚੂਮਰ ਕੱਢ ਕੇ ਰੱਖ ਦਿਤਾ ਹੈ ਜਿਸ ਦੇ ਚੱਲਦਿਆਂ ਲੋਕਾਂ ਨੇ ਅਉਣ ਵਾਲੀਆ ਲੋਕ ਸਭਾ ਚੋਣਾ …

Read More »

ਸੂਬਾ ਸਰਕਾਰ ਨੇ ਨੌਜਵਾਨਾਂ ਨੂੰ ਰੋਜਗਾਰ ਦੇ ਬਿਹਤਰ ਅਵਸਰ ਪ੍ਰਦਾਨ ਕਰਨ ਲਈ ਕੀਤੇ ਜਿਕਰਯੋਗ ਉਪਰਾਲੇ

ਕੈਬਨਿਟ ਮੰਤਰੀ ਮਜੀਠੀਆ ਨੇ ਗਲੋਬਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਦੇਸ਼ ਦੀ ਤਰੱਕੀ ਵਿਚ ਨੌਜਵਾਨਾਂ ਦਾ ਅਹਿਮ ਰੋਲ ਹੈ। ਇਹ ਪ੍ਰਗਟਾਵਾ ਸ੍ਰੀ ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ  ਗਲੋਬਲ ਇੰਸਟੀਚਿਊਟ ਨਜਦੀਕ ਵੇਰਕਾ ਬਾਈਪਾਸ ਵਿਖੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਦੌਰਾਨ ਕੀਤਾ। ਵਿਦਿਆਰਥੀਆਂ ਦੇ ਬਿਹਤਰ ਭਵਿੱਖ …

Read More »

ਬੀ.ਐਸ.ਐਫ ਵਲੋਂ ਸਰੱਹਦ ਨੇੜਿਓਂ 100 ਕਰੋੜ ਦੀ 20 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਭਾਰਤ–ਪਾਕਿ ਸਰਹੱਦ ਦੀ ਭੈਰੋਵਾਲ ਚੌਕੀ ਨੇੜਿਓਂ ਬੀ.ਐਸ. ਐਫ ਨੇ ਪਾਕਿਸਤਾਨ ਦੇ ਸਮੱਗਲਰਾਂ ਦੀਆਂ ਕੋਝੀਆਂ ਚਾਲਾਂ ਨੂੰ ਨਾਕਾਮ ਕਰਦਿਆਂ ਹੋਇਆਂ 20 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਫੜੀ ਹੈ। ਬੀ.ਐਸ.ਐਫ ਦੇ ਆਈ ਜੀ ਅਜੇ ਕੁਮਾਰ ਤੋਮਰ ਨੇ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਟਾਰੀ ਸੈਕਟਰ ਦੀ ਬੀ. ਓ. ਪੀ. ਚੌਕੀ ਭਰੋਭਾਲ ਵਿਖੇ ਸੀਮਾ ਸੁਰੱਖਿਆ ਬਲ …

Read More »