Saturday, July 27, 2024

ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਰੀ ਪੀਰੀ ਦਿਵਸ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ।ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ …

Read More »

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਲਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ।ਅਰਦਾਸ ਭਾਈ ਸਰਵਣ ਸਿੰਘ …

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਨਿਯੁੱਕਤ ਹੋਏ ਗ੍ਰੰਥੀ ਸਾਹਿਬਾਨ ਨੇ ਸੇਵਾ ਸੰਭਾਲੀ

ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਿਰੋਪਾਓ ਤੇ ਦਸਤਾਰਾਂ ਭੇਟ ਅੰਮ੍ਰਿਤਸਰ 15 ਜੁਲਾਈ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਨਵ-ਨਿਯੁੱਕਤ ਗ੍ਰੰਥੀ ਸਾਹਿਬਾਨ ਨੂੰ ਪੰਥਕ ਮਰਯਾਦਾ ਅਨੁਸਾਰ ਸੇਵਾ ਸੰਭਾਲਣ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਤੌਰ ’ਤੇ ਸੇਵਾ ਸੰਭਾਲ ਸਮਾਗਮ ਕੀਤਾ ਗਿਆ।ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

ਖਾਲਸਾ ਕਾਲਜ ਇੰਜੀਨੀਅਰਿੰਗ ਵੱਲੋਂ ਪੌਦੇ ਲਗਾਏ ਗਏ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ‘ਇਕ ਪੌਦਾ ਮਾਂ ਦੇ ਨਾਮ’ ਦੀ ਪਹਿਲਕਦਮੀ ਤਹਿਤ ਕੈਂਪਸ ’ਚ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਮੌਕੇ ਗੁਲਮੋਹਰ, ਅਮਲਤਾਸ, ਨਿੰਮ, ਅੰਜੀਰ, ਆਲੂ, ਅੰਬ, ਤੁਲਸੀ ਆਦਿ ਸਮੇਤ 90 ਦੇ ਕਰੀਬ ਵੱਖ-ਵੱਖ ਪੌਦੇ ਲਗਾਏ …

Read More »

ਟੈਗੋਰ ਵਿਦਿਆਲਿਆ ਸਕੂਲ `ਚ ਮਿਸ਼ਨ ਹਰਿਆਲੀ ਦੀ ਸ਼ੁਰੂਆਤ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਟੈਗੋਰ ਵਿਦਿਆਲਿਆ ਸਕੂਲ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ, ਜਿਸ ਵਿੱਚ ਮਿਸ਼ਨ ਹਰਿਆਲੀ 2024 ਤਹਿਤ ਸਕੂਲ ਦੇ ਹਰ ਇੱਕ ਵਿਦਿਆਰਥੀ ਤੋਂ ਉਸ ਦੇ ਮਾਤਾ ਪਿਤਾ ਦੀ ਮਦਦ ਨਾਲ ਲਾਜਮੀ ਤੌਰ ‘ਤੇ ਇਕ ਪੌਦਾ ਲਗਵਾਉਣਾ ਤੇ ਉਸ ਦੀ ਸਾਂਭ ਸੰਭਾਲ ਕਰਨਾ ਯਕੀਨੀ ਬਣਾਇਆ ਗਿਆ।ਮੁਹਿੰਮ ਵਿੱਚ ਨਰਸਰੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ …

Read More »

ਰੱਤੋਕੇ ਸਕੂਲ ਦੇ 18 ਵਿਦਿਆਰਥੀਆਂ ਨੇ ਐਨ.ਐਮ.ਐਮ.ਐਸ ਟੈਸਟ ਪਾਸ ਕੀਤਾ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਵਿਭਾਗ ਵਲੋਂ ਹਰ ਸਾਲ ਐਨ.ਐਮ.ਐਮ.ਐਮ.ਐਸ ਸਕਾਲਰਸ਼ਿਪ ਟੈਸਟ ਲਿਆ ਜਾਂਦਾ ਹੈ।ਅੱਠਵੀਂ ਜਮਾਤ ਵਿੱਚ ਪੜਦੇ ਬੱਚੇ ਇਹ ਟੈਸਟ ਦੇ ਸਕਦੇ ਹਨ, ਜੋ ਵੀ ਵਿਦਿਆਰਥੀ ਇਹ ਟੈਸਟ ਪਾਸ ਕਰਦਾ ਹੈ ਉਸ ਨੂੰ ਨੌਵੀਂ, ਦਸਵੀਂ, ਗਿਆਰਵੀਂ ਤੇ ਬਾਰਵੀਂ ਜਮਾਤ ਵਿੱਚ ਹਰ ਮਹੀਨੇ ਇੱਕ ਹਜ਼ਾਰ ਰੁਪਏ ਵਜੀਫਾ ਮਿਲਦਾ ਹੈ।ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਇਸ ਸਕਾਲਰਸ਼ਿਪ ਦਾ ਨਤੀਜਾ ਐਲਾਨ ਕੀਤਾ …

Read More »

ਭਗਤ ਪੂਰਨ ਸਿੰਘ ਜੀ ਦੇ 32ਵੇਂ ਬਰਸੀ ਸਮਾਗਮ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਪਿੰਗਲਵਾੜਾ ਸ਼ਾਖਾ ਵਿਖੇ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ 32ਵੇਂ ਸਾਲਾਨਾ ਬਰਸੀ ਸਮਾਗਮ ‘ਤੇ ਅੰਮ੍ਰਿਤਸਰ ਵਿਖੇ ਸ਼ਮੂਲੀਅਤ ਕਰਨ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ ਡਾ: ਇੰਦਰਜੀਤ ਕੌਰ ਪ੍ਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੀ ਪ੍ਰਧਾਨਗੀ ਅਤੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਤੇ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਦੀ ਰਹਿਨੁਮਾਈ ਹੇਠ ਹੋਈ।ਸੁਰਿੰਦਰ ਪਾਲ …

Read More »

ਡਿਪਟੀ ਕਮਿਸ਼ਨਰ ਨੇ ਵਿਲੇਜ਼ ਡਿਫੈਂਸ ਕਮੇਟੀ ਪਿੰਡ ਦਾਉਕੇ ਨੂੰ ਦਿੱਤਾ 50 ਹਜ਼ਾਰ ਦੀ ਇਨਾਮੀ ਰਾਸ਼ੀ ਦਾ ਚੈਕ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅੱਜ ਪਿੰਡ ਦਾਉਕੇ ਦੀ ਵਿਲੇਜ਼ ਡਿਫੈਂਸ ਕਮੇਟੀ ਨੂੰ ਨਸ਼ਿਆਂ ਦੀ ਰੋਕਥਾਮ ਕਰਨ ਅਤੇ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ‘ਤੇ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਾ ਚੈਕ ਜਾਰੀ ਕੀਤਾ।ਉਨਾਂ ਦੱਸਿਆ ਕਿ ਪਿੰਡਾਂ ਵਿੱਚ ਜੋ ਵਿਲੇਜ਼ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸਨ, ਉਨਾਂ ਵਿਚੋਂ ਬਿਹਤਰ ਕੰਮ ਕਰਨ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦਾ ਸਨਮਾਨ

ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਤੇ ਚੇਅਰਮੈਨ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਆਰੀਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ ਦੀ ਊਰਜਾਵਾਨ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਉਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ, ਜਿੰਨਾਂ ਨੇ ਸੈਸ਼ਨ 2023-24 ਦੇ …

Read More »

ਜਨਮ ਦਿਨ ਮੁਬਾਰਕ – ਜਸ਼ਨ ਧਾਲੀਵਾਲ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਬਲਜੀਤ ਸਿੰਘ ਪਿਤਾ ਅਤੇ ਮਾਤਾ ਪੰਮੀ ਕੌਰ ਵਾਸੀ ਪਿੰਡ ਬਾਹਮਣੀਵਾਲਾ (ਸੰਗਰੂਰ) ਵਲੋਂ ਆਪਣੇ ਹੋਣਹਾਰ ਬੇਟੇ ਜਸ਼ਨ ਧਾਲੀਵਾਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »