Monday, December 4, 2023

ਪੰਜਾਬ

ਅਕੇਡੀਆ ਵਰਲਡ ਸਕੂਲ ਵਿਖੇ 5ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ

ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਪੰਜਵੀਂ ਸਲਾਨਾ ਐਥਲੈਟਿਕ ਮੀਟ (2023-24) ਕਰਵਾਈ ਗਈ।ਇਸ ਦੀ ਸ਼ੁਰੂਆਤ ਸਮਾਗਮ ਦੇ ਮੁੱਖ ਮਹਿਮਾਨ ਪਰਮੋਦ ਸਿੰਗਲਾ ਐਸ.ਡੀ.ਐਮ ਸੁਨਾਮ ਵਲੋਂ ਸਪੋਰਟਸ ਮਸ਼ਾਲ ਜਗ੍ਹਾ ਕੇ ਕੀਤੀ ਗਈ।ਸਕੂਲ ਦੁਆਰਾ ਬਣਾਈ ਗਈ ਕੌਂਸਲ ਵਲੋਂ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।ਸਕੂਲ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਨੂੰ …

Read More »

ਪੈਰਾਮਾਊਂਟ ਪਬਲਿਕ ਸਕੂਲ ਵਿਖੇ ਐਨ.ਸੀ.ਸੀ ਬਠਿੰਡਾ ਵਿਖੇ ਇਕ ਰੋਜ਼ਾ ਸਿਖਲਾਈ ਕੈਂਪ ਸਮਾਪਤ

ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – 3-ਪੰਜਾਬ ਨੇਵਲ ਯੂਨਿਟ ਐਨ.ਸੀ.ਸੀ ਬਠਿੰਡਾ ਦੇ ਕਮਾਂਡਿੰਗ ਅਫਸਰ ਲੈਫ. ਕਮਾਂਡਰ ਦੀਪਕਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਐਨ.ਸੀ.ਸੀ ਨੇਵਲ ਵਿੰਗ ਦੇ ਕੈਡੇਟਾਂ ਦਾ ਇੱਕ ਰੋਜ਼ਾ ਸਿਖਲਾਈ ਕੈਂਪ ਬੀਤੇ ਦਿਨ ਬਠਿੰਡਾ ਵਿਖੇ ਲਗਾਇਆ ਗਿਆ।ਇਸ ਵਿੱਚ ਯੂਨਿਟ ਦੇ ਪੀ.ਆਈ ਸਟਾਫ ਰਮੇਸ਼ ਕੁਮਾਰ ਕੁਮਾਵਤ, ਅਰਵਿੰਦ ਕੁਮਾਰ, ਜਤਿੰਦਰ ਕੁਮਾਰ, ਰਾਮਵੀਰ ਸਿੰਘ ਕੁੰਡੂ, ਅਕਾਸ਼ ਕੁਮਾਰ, …

Read More »

ਖਾਲਸਾ ਕਾਲਜ ਦੇ ਵਿਦਿਆਰਥੀ ਨੇ ਸਾਹਿਤਕ ਕੁਇਜ਼ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਭਾਸ਼ਾ ਵਿਭਾਗ ਪੰਜਾਬ ਦੁਆਰਾ ਕਰਵਾਏ ਗਏ ਰਾਜ-ਪੱਧਰੀ ਸਾਹਿਤਕ ਕੁਇਜ਼ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸ ਉਪਲੱਬਧੀ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਾਹਿਬਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਹਿਬਜੀਤ ਸਿੰਘ ਬੀ.ਏ ਸਮੈਸਟਰ 5ਵਾਂ ਦਾ ਵਿਦਿਆਰਥੀ ਹੈ ਅਤੇ ਸਾਹਿਤ ਸਭਾ ਦੀਆਂ ਸਰਗਰਮੀਆਂ ’ਚ ਹਿੱਸਾ ਲੈਂਦਾ …

Read More »

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ 25 ਨਵੰਬਰ ਨੂੰ ਜਾਵੇਗਾ ਪਾਕਿਸਤਾਨ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 896 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ, ਜਿਨ੍ਹਾਂ ਨੂੰ ਭਲਕੇ 25 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ …

Read More »

ਸ੍ਰੀ ਗੁਰੂ ਰਾਮਦਾਸ ਜੀ ਲਾਇਬ੍ਰੇਰੀ ’ਚ ਮੌਜ਼ੂਦ ਅੰਗਰੇਜ਼ੀ ਪੁਸਤਕਾਂ ਦੀ ਸੂਚੀ ਧਾਮੀ ਨੇ ਕੀਤੀ ਜਾਰੀ

ਦਾਸਤਾਨ-ਏ-ਸਾਰਾਗੜ੍ਹੀ ਪੁਸਤਕ ਵੀ ਕੀਤੀ ਗਈ ਜਾਰੀ ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ) – ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਲਾਇਬ੍ਰੇਰੀ ਵਿਚ ਸੁਰੱਖਿਅਤ ਅੰਗਰੇਜ਼ੀ ਪੁਸਤਕਾਂ ਦੀ ਤਿਆਰ ਕੀਤੀ ਗਈ ਸੂਚੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਰੀ ਕੀਤੀ ਗਈ।ਇਸ ਤੋਂ ਪਹਿਲਾਂ ਪੰਜਾਬੀ ਪੁਸਤਕਾਂ ਦੀ ਸੂਚੀ ਵੀ ਜਾਰੀ ਕੀਤੀ ਜਾ ਚੁੱਕੀ ਹੈ।1927 ਵਿਚ ਸਥਾਪਤ ਕੀਤੀ ਗਈ …

Read More »

ਪੇਂਡੂ ਯੂਥ ਕਲੱਬਾਂ ਨੂੰ ਯੁਵਕ ਸੇਵਾਵਾਂ ਵਿਭਾਗ ਵਲੋਂ ਦਿੱਤੀ ਜਾਵੇਗੀ ਸਹਾਇਤਾ ਰਾਸ਼ੀ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡ ਨਾਲ ਜੋੜਣ ਲਈ ਸਹਾਇਤਾ ਰਾਸ਼ੀ ਪ੍ਰਦਾਨ ਕਰ ਰਹੀ ਹੈ।ਜਿਸ ਤਹਿਤ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਵਧੇਗਾ।ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਸਪਾਲ ਸਿੰਘ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਪੇਂਡੂ ਯੂਥ ਕਲੱਬਾਂ ਨੂੰ ਉਤਸ਼ਾਹਿਤ ਕਰਨ ਲਈ ਸਹਾਇਤਾ ਗ੍ਰਾਂਟ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ …

Read More »

ਪੰਚਾਇਤੀ ਰੇਡੀਓ

ਪੁਰਾਣੀ ਪੀੜ੍ਹੀ ਦੇ ਚੇਤਿਆਂ ਵਿੱਚ ਅੱਜ ਵੀ ਪੰਚਾਇਤੀ ਰੇਡੀਓ ਦੀ ਯਾਦ ਜ਼ਰੂਰ ਵੱਸਦੀ ਹੋਵੇਗੀ।ਉਦੋਂ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੁੰਦਾ ਦਿਹਾਤੀ ਪ੍ਰੋਗਰਾਮ ਬਹੁਤ ਮਕਬੂਲ ਹੋਇਆ ਕਰਦਾ ਸੀ।ਇਹ ਪ੍ਰੋਗਰਾਮ ਅੱਜ ਵੀ ਪ੍ਰਸਾਰਿਤ ਹੋ ਰਿਹਾ ਹੈ।ਰੇਡੀਓ ਹੁਣ ਲੋਕਾਂ ਦੀ ਪਹਿਲੀ ਪਸੰਦ ਨਹੀਂ ਰਿਹਾ, ਭਾਵੇਂ ਕਿ ਰੇਡੀਓ ਤੋਂ ਅੱਜ ਵੀ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਪ੍ਰਸਾਰਿਤ ਹੋ ਰਹੇ ਹਨ। ਉਨ੍ਹਾਂ ਦਿਨਾਂ ਵਿੱਚ ਜਦੋਂ …

Read More »

ਘਰ ਚੋਂ ਬੇਘਰ ਹੋਇਆ

ਸਮਾਜ ਚੋਂ ਨਿਕਾਰਿਆ ਤੇ ਘਰ ਚੋਂ ਬੇਘਰ ਹੋਇਆ, ਲੋਕਾਂ ਸਾਹਵੇਂ ਦੋਸਤੋ ਫ਼ਕੀਰ ਬਣ ਜਾਂਦਾ ਏ। ਲਿਵ ਗਰ ਲਾ ਲਵੇ ਜੋਤ ਓਹ ਇਲਾਹੀ ਨਾਲ, ਓਹ ਦੁਨੀਆਂ ਦਾ ਦੋਸਤੋ ਅਮੀਰ ਬਣ ਜਾਂਦਾ ਏ। ਮਾਇਆ ਤਿਆਗ ਜੋ ਸਮਾਜ ਲਈ ਕੰਮ ਕਰੇ, ਇੱਕ ਦਿਨ ਦੁਖੀਆਂ ਲਈ ਧੀਰ ਬਣ ਜਾਂਦਾ ਏ। ਮਿਸ਼ਨ ਤੋਂ ਭਟਕੇ ਜੋ ਲਾਈਲੱਗ ਹੋਵੇ ਬੰਦਾ, ਅਕਸਰ ਲਕੀਰ ਦਾ ਫਕੀਰ ਬਣ ਜਾਂਦਾ ਏ। …

Read More »

ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ

ਵੀਹਵੀਂ ਸਦੀ ਦੇ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਭਾਈ ਕਾਹਨ ਸਿੰਘ ਨਾਭਾ ਦਾ ਜਨਮ ਉਨਾਂ ਦੇ ਨਾਨਕੇ ਘਰ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਚ ਮਾਤਾ ਹਰਿ ਕੌਰ ਦੀ ਕੁੱਖੋਂ 30 ਅਗਸਤ 1861 ਈਂ ਨੂੰ ਹੋਇਆ।ਵਿਦਵਤਾ ਦੇ ਅਜਿਹੇ ਸਜੀਵ ਤੇ ਸਾਕਾਰ ਸਰੂਪ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ।ਸਾਹਿਤ ਅਤੇ ਧਾਰਮਿਕ ਖੇਤਰ `ਚ ਆਪਣੇ …

Read More »

ਪੰਜਾਬੀ ਸਿਨੇਮਾ ਨੂੰ ਨਵੇਂ ਰੰਗਾਂ ‘ਚ ਰੰਗੇਗੀ ਫ਼ਿਲਮ ‘ਪਰਿੰਦਾ ਪਾਰ ਗਿਆ’

ਜੀ.ਐਸ ਗੋਗਾ ਪ੍ਰੋਡਕਸ਼ਨਜ਼ ਅਤੇ ਆਰ.ਆਰ.ਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਤੇ ਅਦਾਕਾਰਾ ਰੂਪੀ ਗਿੱਲ ਦੀ ਜੋੜੀ ਵਾਲੀ ਫ਼ਿਲਮ ‘ਪਰਿੰਦਾ ਪਾਰ ਗਿਆ’ ਅੱਜ 24 ਨਵੰਬਰ 2023 ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ।ਜਿਸ ਦਾ ਪ੍ਰਚਾਰ ਇਨੀਂ ਦਿਨੀਂ ਹਰ ਪਾਸੇ ਜ਼ੋਰਾਂ `ਤੇ ਹੈ।ਗੱਲ ਭਾਵੇਂ ਸੋਸ਼ਲ ਮੀਡੀਆ ਦੀ ਕੀਤੀ ਜਾਵੇ, ਅਖ਼ਬਾਰਾਂ ਦੀ ਜਾਂ ਟੀ.ਵੀ ਚੈਨਲਾਂ ਦੀ, …

Read More »